Vande Bharat Train
ਅੰਮ੍ਰਿਤਸਰ ਤੋਂ ਦਿੱਲੀ ਲਈ ਸ਼ੁਰੂ ਹੋਣ ਵਾਲੀ ਵੰਦੇ ਭਾਰਤ ਟ੍ਰੇਨ ਅੱਜ ਤੋਂ ਚੱਲੇਗੀ। ਇਹ ਟ੍ਰੇਨ ਸਵੇਰੇ 10.16 ਵਜੇ ਲੁਧਿਆਣਾ ਪਹੁੰਚੇਗੀ ਤੇ 2 ਮਿੰਟ ਦੇ ਸਟਾਪੇਜ ਦੇ ਬਾਅਦ 10.18 ਵਜੇ ਦਿੱਲੀ ਲਈ ਰਵਾਨਾ ਹੋ ਜਾਵੇਗੀ।
ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਵੀਂ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦੇ ਸੰਚਾਲਨ ਦੇ ਸ਼ੁਰੂ ਹੋਣ ਤੋਂ ਬਾਅਦ ਅੱਜ ਦੂਜੀ ਵੰਦੇ ਭਾਰਤ ਐਕਸਪ੍ਰੈਸ (ਟਰੇਨ ਨੰਬਰ 22488) ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਵਿਚਕਾਰ ਪਟੜੀ ‘ਤੇ ਚੱਲੀ। ਵੰਦੇ ਭਾਰਤ ਸਾਢੇ 5 ਘੰਟਿਆਂ ਵਿੱਚ 457 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ। ਹਾਲਾਂਕਿ ਹੋਰ ਰੇਲ ਗੱਡੀਆਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 7 ਤੋਂ ਸਾਢੇ 7 ਘੰਟੇ ਲੱਗਦੇ ਹਨ। ਸ਼ਤਾਬਦੀ ਐਕਸਪ੍ਰੈਸ ਵੀ ਲਗਭਗ 6 ਘੰਟੇ ਲੈਂਦੀ ਹੈ
ਪੰਜਾਬ ਦੇ 5 ਸਟੇਸ਼ਨਾਂ ਵਿੱਚੋਂ 4
ਵੰਦੇ ਭਾਰਤ ਐਕਸਪ੍ਰੈਸ ਸਵੇਰੇ 8.05 ਵਜੇ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਲਈ ਰਵਾਨਾ ਹੋਈ। ਇਹ ਬਿਆਸ ਵਿਖੇ 8.33/8.35 ਵਜੇ (2 ਮਿੰਟ), ਜਲੰਧਰ ਕੈਂਟ 9.12 ਤੋਂ 9.14 ਵਜੇ, ਫਗਵਾੜਾ 9.24 ਤੋਂ 9.26 ਵਜੇ, ਲੁਧਿਆਣਾ 9.56 ਤੋਂ 9.58 ਵਜੇ, ਅੰਬਾਲਾ ਕੈਂਟ ਜੰਕਸ਼ਨ 11.4 ਤੋਂ 11.11 ਵਜੇ ਰੁਕੇਗੀ। ਟਰੇਨ ਦੁਪਹਿਰ 1.30 ਵਜੇ ਪੁਰਾਣੀ ਦਿੱਲੀ ਸਟੇਸ਼ਨ ਪਹੁੰਚੇਗੀ।
ਬਦਲੇ ਵਿੱਚ ਇਹ ਟਰੇਨ ਪੁਰਾਣੀ ਦਿੱਲੀ ਸਟੇਸ਼ਨ ਤੋਂ ਬਾਅਦ ਦੁਪਹਿਰ 3.15 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ। ਜੋ ਸ਼ਾਮ 5.25 ਵਜੇ ਅੰਬਾਲਾ ਕੈਂਟ ਸਟੇਸ਼ਨ ਪਹੁੰਚੇਗੀ। ਇਹ ਇੱਥੋਂ 2 ਮਿੰਟ ਦੇ ਰੁਕਣ ਤੋਂ ਬਾਅਦ ਰਵਾਨਾ ਹੋਵੇਗੀ, ਜੋ ਸ਼ਾਮ 6.36 ‘ਤੇ ਲੁਧਿਆਣਾ, 7.08 ‘ਤੇ ਫਗਵਾੜਾ, ਸ਼ਾਮ 7.20 ‘ਤੇ ਜਲੰਧਰ ਕੈਂਟ ਅਤੇ 8.40 ‘ਤੇ ਅੰਮ੍ਰਿਤਸਰ ਪਹੁੰਚੇਗੀ। ਇਨ੍ਹਾਂ ਚਾਰ ਸਟੇਸ਼ਨਾਂ ‘ਤੇ 2-2 ਮਿੰਟ ਦਾ ਸਟਾਪੇਜ ਰੱਖਿਆ ਗਿਆ ਹੈ।
ਟਰੇਨ ‘ਚ 8 ਡੱਬੇ, ਸ਼ੁੱਕਰਵਾਰ ਨੂੰ ਨਹੀਂ ਚੱਲਣਗੇ
ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਟਰੇਨ ਵਿੱਚ 8 ਡੱਬੇ (530 ਸੀਟਾਂ) ਹੋਣਗੇ। ਦੱਸ ਦਈਏ ਕਿ ਰੇਲਵੇ ਵੱਲੋਂ 6 ਜਨਵਰੀ ਤੋਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਾਲੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਚਲਾਈ ਜਾ ਰਹੀ ਹੈ। ਇਹ ਟਰੇਨ ਹਫਤੇ ‘ਚ 6 ਦਿਨ ਵੀ ਪਟੜੀ ‘ਤੇ ਚੱਲੇਗੀ। ਇਹ ਟਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ।
READ ALSO:6 ਜਨਵਰੀ: ਕੌਮ ਦੀ ਢੱਠੀ ਪੱਗ ਸਿਰ ਟਿਕਾਉਣ ਵਾਲਿਆਂ ਨੂੰ ਯਾਦ ਕਰਦਿਆਂ!
ਰੇਲਵੇ ਅਧਿਕਾਰੀਆਂ ਨੇ ਵੰਦੇ ਭਾਰਤ ਟ੍ਰੇਨ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਖਾਸ ਹਦਾਇਤ ਦਿੱਤੀ ਹੈਕਿ ਟ੍ਰੇਨ ਦੇ ਦਰਵਾਜ਼ੇ ਆਟੋਮੈਟਿਕ ਹਨ। ਟ੍ਰੇਨ ਵਿਚ ਚੜ੍ਹਦੇ ਤੇ ਉਤਰਦੇ ਸਮੇਂ ਸਾਵਧਾਨੀ ਵਰਤੋਂ। ਜਲਦਬਾਜ਼ੀ ਨਾ ਕਰੋ, ਇਸ ਨਾਲ ਦੁਰਘਟਨਾ ਦਾ ਖਤਰਾ ਬਣਿਆ ਰਹਿੰਦਾ ਹੈ।
Vande Bharat Train