ਭਾਰਤ ਸਰਕਾਰ ਨੇ ਅਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਭੱਜਣ ਤੋਂ ਰੋਕਣ ਲਈ ਬੀ ਐਸ ਐਫ ਦੇ ਜਵਾਨਾਂ ਨੂੰ ਜਾਰੀ ਕੀਤੀਆਂ ਵੱਖ ਵੱਖ ਤਸਵੀਰਾਂ

Date:

ਰਾਤ ਸਮੇਂ ਸਰਹੱਦ ਤੇ ਡਿਊਟੀ ਕਰਨ ਵਾਲੇ ਬੀ ਐਸ ਐਫ ਜਵਾਨਾ ਨੂੰ ਦਿੱਤੀ ਸਖ਼ਤ ਹਦਾਇਤ

Various images released to BSF jawans ਵਾਰਸ ਪੰਜਾਬ ਦੇ ਸੰਸਥਾ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹਨ ਨੂੰ । ਅਮ੍ਰਿਤਪਾਲ ਦੀ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਨਕਾਮ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਪਿਛਲੇ ਕਈ ਦਿਨਾਂ ਤੋਂ ਜਲੰਧਰ ਜ਼ਿਲੇ ਦੇ ਇੱਕ ਪਿੰਡ ਵਿੱਚੋਂ ਪੰਜਾਬ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ ਅਤੇ ਉਨ੍ਹਾਂ ਦੀ ਤਾਜਾ ਜਾਣਕਾਰੀ ਲੋਕੇਸ਼ਨ ਪੰਜਾਬ ਤੋਂ ਬਾਹਰ ਦੱਸੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਭਾਰਤ ਦੀਆਂ ਸੂਹੀਆ ਏਜੰਸੀਆਂ ਵੱਲੋਂ ਮਿਲੀ ਜਾਣਕਾਰੀ ਤੇ ਤੇਜੀ ਨਾਲ ਸਖ਼ਤੀ ਵਿਚ ਫੈਸਲਾ ਲੈਂਦਿਆਂ ਭਾਰਤ ਸਰਕਾਰ ਨੇ ਬੀ ਐੱਸ ਐੱਫ ਦੇ ਜਵਾਨ ਜੋ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਡਿਊਟੀ ਨਿਭਾਅ ਰਹੇ ਹਨ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਭਾਰਤ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਵੱਖ ਵੱਖ ਰੂਪ ਦੀਆ ਫੋਟੋਆਂ ਜਾਰੀ ਕਰਕੇ ਇਹ ਦੱਸਿਆ ਕਿ ਇਨ੍ਹਾਂ ਫੋਟੋਆ ਵਾਲੇ ਭੇਸ ਵਿੱਚ ਅਗਰ ਕੋਈ ਵੀ ਵਿਅਕਤੀ ਰਾਤ ਸਮੇਂ ਸਰਹੱਦ ਤੇ ਆ ਕੇ ਭਾਰਤ ਤੋਂ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮੌਕੇ ਦੇ ਗ੍ਰਿਫ਼ਤਾਰ ਕੀਤਾ ਜਾਵੇ । Various images released to BSF jawansਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਪੰਜਾਬ ਰਾਜਸਥਾਨ ਗੁਜਰਾਤ ਰਾਜਾਂ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਉਥੇ ਵੀ ਬੀ ਐਸ ਐਫ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਵੱਖ ਵੱਖ ਤਸਵੀਰਾਂ ਜਿੱਥੇ ਜਾਰੀ ਕੀਤੀਆਂ ਹਨ ਉੱਥੇ ਹੀ ਇਹ ਤਸਵੀਰਾਂ ਅਟਾਰੀ ਸਰਹੱਦ ਦੇ ਨਾਲ ਲੱਗਦੀ ਕੰਡਿਆਲੀ ਤਾਰ ਤੇ ਡਿਊਟੀ ਨਿਭਾਉਣ ਵਾਲੇ ਜਵਾਨਾਂ ਨੂੰ ਫੋਟੋਆ ਜਾਰੀ ਕੀਤੀਆਂ ਗਈਆਂ ਹਨ, ਸੂਤਰ ਅਨੁਸਾਰ ਅਟਾਰੀ ਸਰਹੱਦ ਵਿਖੇ ਜਾਰੀ ਕੀਤੀਆਂ ਵੱਖ-ਵੱਖ ਅਮ੍ਰਿਤਪਾਲ ਦੀਆਂ ਤਸਵੀਰਾਂ ਰਾਤ ਭਾਰਤ-ਪਾਕ ਸੰਦੇਸ਼ ਅੰਦਰ ਬਿਆਨ ਲੱਗੀ ਕੰਡਿਆਲੀ ਤਾਰ ਦੇ ਉੱਪਰ ਟਾਵਰਾਂ ਤੇ ਡਿਊਟੀ ਨਿਭਾਉਣ ਵਾਲੇ ਜਵਾਨਾਂ ਨੂੰ ਵੀ ਕਲਰ ਪ੍ਰਿੰਟ ਕੱਢ ਕੇ ਦਿੱਤੀਆਂ ਗਈਆਂ ਹਨ ।ਅਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਨੂੰ ਭਾਰਤੀ ਸਰਹੱਦ ਵਿਖੇ ਝੰਡੀ ਦੀ ਰਸਮ ਵੇਖਣ ਆਉਣ ਵਾਲੇ ਹਜ਼ਾਰਾਂ ਸੈਲਾਨੀ ਵੀ ਦੇਖ ਸਕਣ ! Various images released to BSF jawans

Share post:

Subscribe

spot_imgspot_img

Popular

More like this
Related