ਲੋਕ ਨਿਰਮਾਣ ਵਿਭਾਗ ‘ਚ ਵੱਖ-ਵੱਖ 107 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਮੁਕੰਮਲ; ਮੁੱਖ ਮੰਤਰੀ ਭਗਵੰਤ ਮਾਨ ਸੌਂਪਣਗੇ ਨਿਯੁਕਤੀ ਪੱਤਰ

ਲੋਕ ਨਿਰਮਾਣ ਵਿਭਾਗ ‘ਚ ਵੱਖ-ਵੱਖ 107 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਮੁਕੰਮਲ; ਮੁੱਖ ਮੰਤਰੀ ਭਗਵੰਤ ਮਾਨ ਸੌਂਪਣਗੇ ਨਿਯੁਕਤੀ ਪੱਤਰ

Also Read : ਅਮਨ ਅਰੋੜਾ ਅਤੇ ਡਾ. ਗੁਰਪ੍ਰੀਤ ਕੌਰ ਨੇ ਈਦ-ਉਲ-ਫਿਤਰ ’ਤੇ ਮਲੇਰਕੋਟਲਾ ਦੀ ਈਦਗਾਹ ਵਿਖੇ ਕੀਤੀ ਸ਼ਿਰਕਤ, ਸੂਬੇ ਦੇ ਅਵਾਮ ਨੂੰ ਦਿੱਤੀਆਂ ਵਧਾਈਆਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ‘ਚ ਗਰੁੱਪ ਸੀ ਅਤੇ ਡੀ ਦੀਆਂ 107 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ […]

Also Read : ਅਮਨ ਅਰੋੜਾ ਅਤੇ ਡਾ. ਗੁਰਪ੍ਰੀਤ ਕੌਰ ਨੇ ਈਦ-ਉਲ-ਫਿਤਰ ’ਤੇ ਮਲੇਰਕੋਟਲਾ ਦੀ ਈਦਗਾਹ ਵਿਖੇ ਕੀਤੀ ਸ਼ਿਰਕਤ, ਸੂਬੇ ਦੇ ਅਵਾਮ ਨੂੰ ਦਿੱਤੀਆਂ ਵਧਾਈਆਂ

ਪੰਜਾਬ ਦੇ ਲੋਕ ਨਿਰਮਾਣ ਵਿਭਾਗ ‘ਚ ਗਰੁੱਪ ਸੀ ਅਤੇ ਡੀ ਦੀਆਂ 107 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ 24 ਅਪਰੈਲ, 2023 ਦਿਨ ਸੋਮਵਾਰ ਨੂੰ ਮੁੱਖ ਮੰਤਰੀ ਸ. ਭਗਵੰਤ ਮਾਨ ਚੁਣੇ ਗਏ ਉਮੀਦਵਾਰਾਂ ਨੂੰ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਸੌਂਪਣਗੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ‘ਚ 98 ਕਲਰਕ (ਗਰੁੱਪ ਸੀ), 02 ਜੂਨੀਅਰ ਡਰਾਫਟਸਮੈਨ (ਗਰੁੱਪ ਸੀ, ਤਰਸ ਦੇ ਆਧਾਰ ‘ਤੇ) ਅਤੇ 07 (ਗਰੁੱਪ ਡੀ, ਤਰਸ ਦੇ ਆਧਾਰ ‘ਤੇ) ਆਦਿ ਕੁੱਲ 107 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੁਣ ਤੱਕ 22 ਗਰੁੱਪ (ਏ), 206 ਗਰੁੱਪ (ਬੀ), 138 ਗਰੁੱਪ (ਸੀ) ਅਤੇ 26 ਗਰੁੱਪ (ਡੀ) ਸਮੇਤ ਕੁੱਲ 392 ਉਮੀਦਵਾਰਾਂ ਨੂੰ ਲੋਕ ਨਿਰਮਾਣ ਵਿਭਾਗ ‘ਚ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਇੱਕ ਸਾਲ ਦੇ ਸਮੇਂ ਦੌਰਾਨ ਸੂਬੇ ਦੇ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂਆ ਨਿਯੁਕਤੀਆਂ ਨਾਲ ਜ਼ਮੀਨੀ ਪੱਧਰ ‘ਤੇ ਲੋਕ ਨਿਰਮਾਣ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਆਵੇਗਾ।

Tags: news punjab

Related Posts

Latest

ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੂੰ ਭਰਵਾਂ ਹੁੰਗਾਰਾ; ਮੈਗਾ ਪੀਟੀਐਮ ਵਿੱਚ 18 ਲੱਖ ਤੋਂ ਵੱਧ ਮਾਪਿਆਂ ਵੱਲੋਂ ਸ਼ਮੂਲੀਅਤ
ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ
ਅਸੀਂ 13 ਅਪ੍ਰੈਲ ਨੂੰ 'ਬੇਅਦਬੀ' ਕਾਨੂੰਨ ਵਿੱਚ ਸੋਧ ਕਰਾਂਗੇ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ: ਭਗਵੰਤ ਸਿੰਘ ਮਾਨ
ਹੁਣ ਪ੍ਰਧਾਨ ਮੰਤਰੀ ਮੋਦੀ ਲਈ ਅੱਗੇ ਵਧਣ ਅਤੇ ਅਸਲ ਵਿੱਚ 'ਜੰਗ ਰੋਕਣ' ਦੀ ਜ਼ਿੰਮੇਵਾਰੀ ਲੈਣ ਦਾ ਸਮਾਂ ਆ ਗਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਭਰ ਵਿੱਚ 'ਸਿਹਤ ਕ੍ਰਾਂਤੀ' ਨੇ ਪੈਰ ਪਸਾਰੇ; ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ