Verification of immigrants is mandatory
ਮੋਹਾਲੀ ਦੇ ਪਿੰਡ ਮੁੰਦੋਂ ਸੰਗਤੀਆਂ ਤੋਂ ਬਾਅਦ ਹੁਣ ਜੰਡਪੁਰ ਪਿੰਡ ਦੀ ਨੌਜਵਾਨ ਸਭਾ ਨੇ ਫੈਸਲਾ ਲਿਆ ਹੈ। ਪਿੰਡ ਜੰਡਪੁਰ ਦੀ ਨੌਜਵਾਨ ਸਭਾ ਨੇ ਗੈਰ-ਪੰਜਾਬੀਆਂ ਨੂੰ ਲੈ ਕੇ ਮਤਾ ਪਾਇਆ ਹੈ। ਮਤੇ ਵਿੱਚ ਦੂਜੇ ਰਾਜਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਹਨ। ਕੁਝ ਦਿਨ ਪਹਿਲਾਂ ਮੋਹਾਲੀ ਜ਼ਿਲ੍ਹੇ ਦੀ ਕੁਰਾਲੀ ਗ੍ਰਾਮ ਪੰਚਾਇਤ ਮੁੰਧੌ ਸੰਗਤੀਆ ਵੱਲੋਂ ਪਿੰਡ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ ਪੁੱਜ ਗਿਆ ਹੈ।
ਹੁਣ ਮੋਹਾਲੀ ਜ਼ਿਲ੍ਹੇ ਦੀ ਖਰੜ ਦੇ ਪਿੰਡ ਜੰਡਪੂਰ ਵਾਸੀਆਂ ਦਾ ਪ੍ਰਵਾਸੀਆਂ ਨੂੰ ਲੈਕੇ ਨਵਾਂ ਫਰਮਾਨ ਜਾਰੀ ਕੀਤਾ ਹੈ। ਪਿੰਡ ਦੇ ਨੌਜਵਾਨ ਸਭਾ ਨੇ ਸਮੂਹ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਮਤੇ ਪਾਸ ਕੀਤੇ ਹਨ Verification of immigrants is mandatory
- ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ
- ਪ੍ਰਵਾਸੀ ਪਾਨ, ਗੁਟਕਾ, ਬੀੜੀ, ਪਿੰਡ ਵਿਚ ਨਹੀਂ ਪੀਵੇਗਾ।
- ਜਿੱਥੇ ਪ੍ਰਵਾਸੀ ਰਹਿੰਦੇ ਹਨ ਉਹ ਜਗ੍ਹਾ ‘ਤੇ ਕੂੜੇਦਾਨ ਜ਼ਰੂਰ ਹੋਣਾ ਚਾਹੀਦਾ, ਇਸ ਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ।
- ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਦੇ ਨਜ਼ਰ ਨਹੀਂ ਆਉਣੇ ਚਾਹੀਦੇ।
- ਮਕਾਨ ਵਿੱਚ ਜਿੰਨੇ ਬੰਦੇ ਰਹਿੰਦੇ ਹਨ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ (ਇੱਕ ਕਮਰੇ ਵਿੱਚ 2 ਵਿਅਕਤੀਆਂ ਤੋਂ ਵੱਧ ਨਾ ਹੋਣ)
- ਪ੍ਰਵਾਸੀ ਪਿੰਡ ਵਿੱਚ ਅੱਧ ਨੰਗੇ ਨਾ ਘੁੰਮਦੇ ਨਜ਼ਰ ਆਉਣ।
- ਨਾਬਾਲਗ ਬੱਚੇ ਬਿਨਾ ਕਾਗਜ ਜਾਂ ਨੰਬਰ ਪਲੇਟਾਂ ਤੋਂ ਬਿਨਾਂ ਕੋਈ ਵਾਹਨ ਚਲਾਉਂਦਾ ਨਾ ਨਜ਼ਰ ਆਵੇ।
- ਕਿਰਾਏਦਾਰਾਂ ਦੇ ਵਾਹਨਾਂ ਦੀ ਪਾਰਕਿੰਗ ਲਾਜ਼ਮੀ ਹੈ, ਕਿਸੇ ਦਾ ਵਾਹਨ ਸੜਕ ਅਤੇ ਗਲੀ ਵਿੱਚ ਨਹੀਂ ਖੜਨਾ ਚਾਹੀਦਾ।
- ਪਾਣੀ ਦੀ ਸਮੱਸਿਆ ਘਰ ਪ੍ਰਤੀ ਇਕ ਕੁਨੈਕਸ਼ਨ ਦੀ ਸਹੀ ਵਰਤੋਂ ਕੀਤੀ ਜਾਵੇ।
- ਜੇਕਰ ਕੋਈ ਪ੍ਰਵਾਸੀ ਕਿਸੇ ਵੀ ਗੈਰ ਕਾਨੂੰਨੀ ਜਾਂ ਪਿੰਡ ਨੂੰ ਨੁਕਸਾਨ ਦੇਹ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਮਕਾਨ ਮਾਲਕ ਹੋਵੇਗਾ।
- ਬੱਚਾ ਜੰਮਣ ਅਤੇ ਵਿਆਹ ਉਤੇ ਖੁਸਰਿਆਂ ਨੂੰ 2100/- ਵਧਾਈ ਦਿੱਤੀ ਜਾਵੇਗੀ।
- ਪਿੰਡ ਵਿੱਚ ਕੋਈ ਵੀ ਬਾਹਰ ਦਾ ਬੰਦਾ ਜਗ੍ਹਾ ਖ੍ਰੀਦਦਾ ਹੈ ਤਾਂ ਉਹ ਕਮਰੇ ਨਹੀਂ ਪਾ ਸਕਦਾ Verification of immigrants is mandatory