Very good work of Punjab Govt
ਪੰਜਾਬ ਸਰਕਾਰ ਨੇ ਨੌਕਰੀ ਲਈ ਲੰਮੇ ਸਮੇਂ ਤੋਂ ਖੱਜਲ-ਖੁਆਰ ਹੋ ਰਹੇ ਪੈਰਾ-ਕਰਾਟੇ ਐਥਲੀਟ ਤਰੁਣ ਸ਼ਰਮਾ ਦੀ ਗੁਹਾਰ ਸੁਣ ਲਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਅਧਰੰਗ ਹੋਣ ਦੇ ਬਾਵਜੂਦ ਪੈਰਾ-ਕਰਾਟੇ ‘ਚ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਨਾਂ ਚਮਕਾਉਣ ਵਾਲੇ ਖਿਡਾਰੀ ਤਰੁਣ ਸ਼ਰਮਾ ਨੂੰ ਨੌਕਰੀ ਦੇ ਦਿੱਤੀ ਹੈ। ਤਰੁਣ ਸ਼ਰਮਾ ਨੂੰ ਨਗਰ ਕੌਂਸਲ ਖੰਨਾ ਵਿਚ ਕਲਰਕ ਦੀ ਨੌਕਰੀ ਦਿੱਤੀ ਗਈ ਹੈ। ਅੱਜ ਦੁਪਹਿਰ ਨੂੰ ਵਿਧਾਇਕ ਤਰਨਪ੍ਰੀਤ ਸਿੰਘ ਸੋਦ ਉਸ ਨੂੰ ਨਿਯੁਕਤੀ ਪੱਤਰ ਸੌਂਪ ਕੇ ਅਧਿਕਾਰਤ ਤੌਰ ‘ਤੇ ਜੁਆਇਨ ਕਰਵਾਉਣਗੇ।
ਤਰੁਣ ਸ਼ਰਮਾ ਅੰਤਰਰਾਸ਼ਟਰੀ ਪੱਧਰ ‘ਤੇ 18 ਸੋਨ ਤਗ਼ਮੇ ਤੇ ਹੋਰ ਤਗ਼ਮੇ ਜਿੱਤ ਚੁੱਕਿਆ ਹੈ। ਪਿਛਲੀਆਂ ਸਰਕਾਰਾਂ ਵੇਲੇ ਉਸ ਨੂੰ ਸਰਕਾਰੀ ਨੌਕਰੇ ਦੇ ਵਾਅਦੇ ਤਾਂ ਕੀਤੇ ਗਏ, ਪਰ ਨੌਕਰੀ ਨਹੀਂ ਦਿੱਤੀ ਗਈ। ਅਖ਼ੀਰ ਸਰੀਰ ਦਾ ਖੱਬਾ ਹਿੱਸਾ ਪੂਰੀ ਤਰ੍ਹਾਂ ਕੰਮ ਨਾ ਕਰਦੇ ਹੋਣ ਦੇ ਬਾਵਜੂਦ ਤਰੁਣ ਨੇ ਘਰ ਦਾ ਗੁਜ਼ਾਰਾ ਕਰਨ ਲਈ ਸਬਜ਼ੀ ਵੇਚਣੀ ਸ਼ੁਰੂ ਕੀਤੀ। ਬੀਤੇ ਦਿਨੀਂ ਵੀ ਉਸ ਨੇ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਬਾਹਰ ਬੂਟ ਪਾਲਿਸ਼ ਕਰ ਕੇ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ ਸੀ।Very good work of Punjab Govt
ਤਰੁਣ ਸ਼ਰਮਾ ਨੇ ਦੱਸਿਆ ਕਿ ਉਹ 6 ਸਾਲ ਦਾ ਸੀ, ਜਦੋਂ ਉਸ ਨੂੰ ਬੁਖਾਰ ਚੜ੍ਹ ਗਿਆ ਸੀ ਤੇ ਬੁਖਾਰ ਦਿਮਾਗ ‘ਤੇ ਚੜ੍ਹ ਜਾਣ ਕਾਰਨ ਉਸ ਦੇ ਸਰੀਰ ਦਾ ਅੱਧਾ ਹਿੱਸਾ ਕੰਮ ਕਰਨਾ ਬੰਦ ਕਰ ਗਿਆ। ਪਿਤਾ ਰਾਮ ਮੂਰਤੀ ਸ਼ਰਮਾ ਨੇ ਉਸ ਨੂੰ ਪੈਰਾ-ਕਰਾਟੇ ਦੀ ਖੇਡ ‘ਚ ਪਾ ਦਿੱਤਾ। ਖੇਡ ਕਾਫ਼ੀ ਚੰਗੀ ਖੇਡਿਆ ਤੇ ਸਰੀਰ ਦਾ ਰੁਕਿਆ ਹਿੱਸਾ ਵੀ 50 ਫੀਸਦੀ ਚੱਲ ਪਿਆ।
also read :- “85 ਕਰੋੜ ਜਨਤਾ ਨੂੰ ਮੁਫ਼ਤ ਰਾਸ਼ਨ ਦੇਣਾ ਮਾਣ ਵਾਲੀ ਗੱਲ ਨਹੀਂ ਹੈ , ਸ਼ਰਮ ਵਾਲੀ ਹੈ “
ਤਰੁਣ ਨੇ ਵਿਦੇਸ਼ਾਂ ‘ਚ ਜਾ ਕੇ 18 ਸੋਨ ਤਗ਼ਮਿਆਂ ਦੇ ਨਾਲ-ਨਾਲ ਹੋਰ ਕਈ ਤਗ਼ਮੇ ਵੀ ਜਿੱਤੇ ਹਨ। ਜਦੋਂ ਵਿਭਾਗ ਵੱਲੋਂ ਜਾਂ ਫਿਰ ਉਸ ਕੋਲ ਪੈਸੇ ਨਾ ਹੁੰਦੇ ਤਾਂ ਉਸ ਦੇ ਪਿਤਾ ਕਰਜ਼ਾ ਚੁੱਕ ਕੇ ਵੀ ਉਸ ਨੂੰ ਵਿਦੇਸ਼ ‘ਚ ਖੇਡਾਂ ਲਈ ਭੇਜਦੇ ਤਾਂ ਕਿ ਉਹ ਦੇਸ਼ ਦਾ ਨਾਮ ਰੌਸ਼ਨ ਕਰ ਸਕੇ। ਉਸ ਨੇ ਆਪਣੀ ਮਿਹਨਤ ਨਾਲ ਪਿਤਾ ਦਾ ਸੁਪਨਾ ਪੂਰਾ ਵੀ ਕੀਤਾ, ਪਰ ਇਸ ਦੌਰਾਨ ਉਸਦੇ ਸਿਰ ‘ਤੇ 12 ਲੱਖ ਦਾ ਕਰਜ਼ਾ ਚੜ੍ਹ ਗਿਆ।Very good work of Punjab Govt