Wednesday, January 15, 2025

ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਨੂੰ ਦਰਸਾਉਂਦਾ ਵੀਡੀਓ ਅਤੇ ਕਿਤਾਬਚਾ ਅਟਾਰੀ ਬਾਰਡਰ ‘ਤੇ ਜਾਰੀ

Date:

 ਅਟਾਰੀ – 6 ਅਗਸਤ 2024

 ਅਟਾਰੀ ਵਿਖੇ ਭਾਰਤ ਦੇ ਸਭ ਤੋਂ ਉੱਚੇ ਰਾਸ਼ਟਰੀ ਝੰਡੇ ਨੂੰ ਦਰਸਾਉਂਦਾ  ਵੀਡੀਓ ਅਤੇ 78ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਤਸਵੀਰਾਂ ਵਾਲਾ ਕਿਤਾਬਚਾ ਅੱਜ ਬੀਐਸਐਫ ਦੇ ਡਿਪਟੀ ਕਮਾਂਡੈਂਟ ਦਵਿੰਦਰਪਾਲ ਸਿੰਘ, ਬੀਐਸਐਫ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਅਟਾਰੀ ਸਰਹੱਦ ਵਿਖੇ ਸਮਾਗਮ ਦੌਰਾਨ ਜਾਰੀ ਕੀਤਾ ਗਿਆ।  ਵੀਡੀਓ ਸੱਚੇ ਦੇਸ਼ਭਗਤੀ ਦੇ ਢਾਂਚੇ ਨੂੰ ਸੁੰਦਰਤਾ ਨਾਲ ਉਜਾਗਰ ਕਰਦਾ ਹੈ। ਇਹ ਸਭ ਤੋਂ ਉੱਚਾ 418 ਫੁੱਟ ਦਾ ਭਾਰਤ ਦਾ ਤਿਰੰਗਾ ਝੰਡਾ ਚਾਰ ਫੁੱਟ ਦੀ ਚੌਂਕੀ ‘ਤੇ ਖੜ੍ਹਾ ਹੈ, ਇਸ ਨੂੰ ਅਟਾਰੀ ਸਰਹੱਦ ‘ਤੇ ਇੱਕ ਪ੍ਰਮੁੱਖ ਅਕਰਸ਼ਣ ਦਾ ਕੇਂਦਰ ਬਣਾਉਂਦਾ ਹੈ।  ਲਗਭਗ 200 ਕਿਲੋ ਵਜ਼ਨ, ਲੰਬਾਈ ਵਿੱਚ 130 ਫੁੱਟ ਅਤੇ  80 ਫੁੱਟ ਚੋੜਾ ਇਹ ਝੰਡਾ ਸਰਹੱਦ ਪਾਰ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਹੈ। ਇਸ ਰਾਸ਼ਟਰੀ ਝੰਡੇ ਨੂੰ ਉੱਘੇ ਕੁਦਰਤ ਪ੍ਰੇਮੀ ਅਤੇ ਵਿਰਾਸਤ ਦੇ ਪ੍ਰਮੋਟਰ ਹਰਪ੍ਰੀਤ ਸੰਧੂ ਨੇ ਆਪਣੇ ਕੈਮਰੇ ਦੇ ਲੈਂਜ਼ ਰਾਹੀਂ ਕੈਦ ਕੀਤਾ ਹੈ।

  ਇਸ ਵੀਡੀਓ ਦਾ ਮੁੱਖ ਮਨੋਰਥ ਇਹ ਹੈ ਕਿ ਦੇਸ਼ ਭਰ ਦੇ ਲੋਕ ਜੋ ਰੋਜਾਨਾ ਸਰਹੱਦ ਉੱਤੇ ਰੀਟਰੀਟ ਵੇਖਣ ਆਉਂਦੇ ਹਨ ਉਹ ਸਾਡੇ ਰਾਸ਼ਟਰ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਨੂੰ ਮਾਣ ਸਕਣ ।  ਅਟਾਰੀ ਬਾਰਡਰ ‘ਤੇ ਬੀਟਿੰਗ ਰੀਟਰੀਟ ਸਮਾਰੋਹ ਨੂੰ ਦੇਖਣਾ ਅਤੇ ਲੋਕਾਂ ਨੂੰ ਰਾਸ਼ਟਰੀ ਝੰਡੇ ਦੀ ਸ਼ਾਨ ਦੇ ਸਨਮਾਨ ਲਈ ਉਤਸ਼ਾਹਿਤ ਕਰਨਾ ਇਸ ਵੀਡੀਓ ਨਿਰਦੇਸ਼ਕ ਦਾ ਮੁੱਖ ਮਨੋਰਥ ਹੈ।  ਅਟਾਰੀ ਵਿਖੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਮਹਿਲਾ ਅਧਿਕਾਰੀਆਂ ਨੂੰ ਤਸਵੀਰ ਵਾਲੇ ਕਿਤਾਬਚੇ ਦੀ ਵੰਡ ਵੀ ਕੀਤੀ ਗਈ।  ਡੀ.ਪੀ.ਆਰ.ਓ ਅੰਮ੍ਰਿਤਸਰ ਸ਼ੇਰਜੰਗ ਸਿੰਘ ਹੁੰਦਲ ਨੇ ਅਟਾਰੀ ਵਿਖੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਵੱਲੋਂ 78ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਚਿੱਤਰਕਾਰੀ ਨੂੰ ਸਾਰਥਕ ਉਪਰਾਲਾ ਦੱਸਿਆ।

 ਦੇਵੇਂਦਰਪਾਲ ਸਿੰਘ, ਡਿਪਟੀ ਕਮਾਂਡੈਂਟ, ਜੇਸੀਪੀ ਅਟਾਰੀ ਨੇ ਸੀਮਾ ਸੁਰੱਖਿਆ ਬਲ ਦੀ ਸਰਪ੍ਰਸਤੀ ਹੇਠ ਤਿਆਰ ਕੀਤੇ ਗਏ ਵੀਡੀਓ ਅਤੇ ਚਿੱਤਰਕਾਰੀ ਕਿਤਾਬਚੇ ਰਾਹੀਂ ਸਾਡੇ ਰਾਸ਼ਟਰ ਦੇ ਸਭ ਤੋਂ ਉੱਚੇ ਰਾਸ਼ਟਰੀ ਝੰਡੇ ਦੇ ਮਹੱਤਵਪੂਰਨ ਸਮਾਰਕ ਨੂੰ ਉਤਸ਼ਾਹਿਤ ਕਰਨ ਲਈ ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਐਡਵੋਕੇਟ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...