ਇਤਰਾਜ਼ਯੋਗ ਵੀਡੀਓ ਮਾਮਲੇ ‘ਤੇ ਮਜੀਠੀਆ ਨੇ ਦੱਸਿਆ ਮੰਤਰੀ ਦਾ ਨਾਂ, ਗਵਰਨਰ ਨੂੰ ਸੌਂਪੀ ਵੀਡੀਓ

Video submitted to the Governor..

Video submitted to the Governor ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਹੋਰਾਂ ਅਕਾਲੀ ਆਗੂਆਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਮਜੀਠੀਆ ਨੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਦੇ ਇਕ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਵੀ ਸੌਂਪੀ। ਦਰਅਸਲ ਮਜੀਠੀਆ ਵੱਲੋਂ ਮੰਤਰੀ ਬਲਕਾਰ ਸਿੰਘ ਦਾ ਨਾਂ ਲੈ ਕੇ ਗਵਰਨਰ ਨੂੰ ਵੀਡੀਓ ਸੌਂਪਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੀਜੀਠੀਆ ਨੇ ਗਵਰਨਰ ਸਾਬ੍ਹ ਨੂੰ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਵੀ ਮੰਗ ਰੱਖੀ ਹੈ

ਮਜੀਠੀਆ ਨੇ ਕਿਹਾ ਕਿ ਪੰਜਾਬ ਪੁਲਸ ਨੇ ਇਸ ਮਸਲੇ ਦੀ ਸਹੀ ਇਨਕੁਆਰੀ ਨਹੀਂ ਕਰਨੀ ਹੈ ਅਤੇ ਪੰਜਾਬ ਤੋਂ ਬਾਹਰ ਦੀ ਏਜੰਸੀ ਕੋਲੋਂ ਇਸ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ ਪਰ ਅੰਦਰ ਕਿੰਨੀ ਬੇਇਮਾਨੀ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲਾਲ ਚੰਦ ਕਟਾਰੂਚੱਕ ਦੀ ਵੀਡੀਓ ਆਈ ਸੀ, ਹੁਣ ਮੰਤਰੀ ਬਲਕਾਰ ਸਿੰਘ ਦਾ ਕੇਸ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੰਤਰੀਆਂ ‘ਤੇ ਘਟੀਆ ਦੋਸ਼ ਲੱਗੇ ਹੋਏ ਹਨ ਕੀ ਅਜਿਹੇ ਮੰਤਰੀ 26 ਜਨਵਰੀ ਨੂੰ ਝੰਡਾ ਲਹਿਰਾ ਸਕਦੇ ਹਨ? ਉਨ੍ਹਾਂ ਵੱਲੋਂ ਗਵਰਨਰ ਸਾਬ੍ਹ ਨੂੰ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਵੀਡੀਓ ਭੇਜ ਕੇ ਸਿਰਫ਼ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਦੇ ਨਾਲ-ਨਾਲ 26 ਜਨਵਰੀ ਨੂੰ ਮੰਤਰੀ ਅਮਨ ਅਰੋੜਾ ਅਤੇ ਬਲਕਾਰ ਿਸੰਘ ਨੂੰ ਝੰਡਾ ਨਾ ਲਹਿਰਾਉਣਾ ਦੀ ਆਗਿਆ ਦੇਣ ਦੀ ਵੀ ਗੱਲ ਕਹੀ ਗਈ।  

also read :- ਹਰਿਆਣਾ ‘ਚ ਰੋਡਵੇਜ਼ ਬੱਸਾਂ ਦਾ ਚੱਕਾ ਜਾਮ ,ਹਿਸਾਰ ‘ਚ ਧਾਰਾ 144 ਲਾਗੂ..

ਉਥੇ ਹੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਅਸੀਂ ਸ਼੍ਰੋਮਣੀ ਅਕਾਲੀ ਵੱਲੋਂ ਗਵਰਨਰ ਸਾਬ੍ਹ ਨੂੰ ਬੇਨਤੀ ਕੀਤੀ ਹੈ ਕਿ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਉਸ ਦਿਨ ਝੰਡਾ ਲਹਿਰਾਉਣ ਜਾ ਰਹੀਆਂ ਜਿਹੜੀਆਂ ਸ਼ਖ਼ਸੀਅਤਾਂ ‘ਤੇ ਬਹੁਤ ਹੀ ਘਟੀਆ ਦੋਸ਼ ਹਨ, ਜਿਨ੍ਹਾਂ ਵਿਚ ਕਟਾਰੂਚੱਕ, ਮੰਤਰੀ ਅਮਨ ਅਰੋੜਾ ਅਤੇ ਬਲਕਾਰ ਸਿੰਘ ਵੀ ਸ਼ਾਮਲ ਹਨ, ਉਨ੍ਹਾਂ ਵੱਲੋਂ ਝੰਡਾ ਨਾ ਲਹਿਰਾਉਣ ਦਿੱਤਾ ਜਾਵੇ। Video submitted to the Governor

[wpadcenter_ad id='4448' align='none']