Vinesh Phogat Disqualified
ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ 2024 ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਉਹ ਫਾਈਨਲ ਤੱਕ ਪਹੁੰਚ ਗਈ ਸੀ ਪਰ ਹੁਣ ਉਹ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਵਿਨੇਸ਼ ਫੋਗਾਟ ਅੱਜ 50 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਨਹੀਂ ਖੇਡ ਸਕੇਗੀ।
ਵਿਨੇਸ਼ ਤੋਂ ਪੂਰੇ ਦੇਸ਼ ਨੂੰ ਗੋਲਡ ਮੈਡਲ ਦੀ ਉਮੀਦ ਸੀ ਅਤੇ ਉਨ੍ਹਾਂ ਨੇ ਅੱਜ ਦੇਰ ਰਾਤ ਆਪਣਾ ਗੋਲਡ ਮੈਡਲ ਮੈਚ ਖੇਡਣਾ ਸੀ, ਪਰ ਹੁਣ ਉਸ ਨੂੰ ਡਿਸਕਵਾਲੀਫਾਈ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਕਿਉਂ ਡਿਸਕਵਾਲੀਫਾਈ ਕਰ ਦਿੱਤਾ ਗਿਆ ਹੈ।
ਵਿਨੇਸ਼ ਫੋਗਾਟ ਨੂੰ 50 ਕਿਲੋ ਭਾਰ ਵਰਗ ਵਿੱਚ ਅਯੋਗ ਕਰਾਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦਾ ਵਜ਼ਨ 100 ਗ੍ਰਾਮ ਵੱਧ ਹੈ। ਇਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਵਿਨੇਸ਼ ਨੇ ਅੱਜ ਦੇਰ ਰਾਤ ਫਾਈਨਲ ਮੈਚ ਖੇਡਣਾ ਸੀ। ਮਿਲੀ ਜਾਣਕਾਰੀ ਮੁਤਾਬਕ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਭਾਰਤ ਨੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ। ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਕਿਉਂਕਿ ਉਸ ਦਾ ਭਾਰ 100 ਗ੍ਰਾਮ ਵੱਧ ਸੀ। ਹੁਣ ਉਹ ਅੱਜ ਆਪਣਾ ਫਾਈਨਲ ਮੈਚ ਨਹੀਂ ਖੇਡ ਸਕੇਗੀ।
ਵਿਨੇਸ਼ ਫੋਗਾਟ ਦੀ ਅਚਾਨਕ ਅਯੋਗਤਾ ਨੇ ਹਲਚਲ ਮਚਾ ਦਿੱਤੀ ਹੈ। ਕਿਸੇ ਨੂੰ ਇਹ ਉਮੀਦ ਨਹੀਂ ਸੀ। ਇਸ ਨੂੰ ਲੈ ਕੇ ਲੋਕ ਸਭਾ ‘ਚ ਹੰਗਾਮਾ ਹੋਇਆ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ।
Read Also : ਇਨ੍ਹਾਂ ਸੂਬਿਆਂ ਵਿਚ ਅੱਜ ਸਕੂਲ ਬੰਦ, ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਨੂੰ ਅਯੋਗ ਠਹਿਰਾਏ ਜਾਣ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ, “ਵਿਨੇਸ਼ ਤੁਸੀਂ ਚੈਂਪੀਅਨਾਂ ਵਿੱਚ ਚੈਂਪੀਅਨ ਹੋ! ਤੁਸੀਂ ਭਾਰਤ ਦੇ ਮਾਣ ਅਤੇ ਹਰੇਕ ਭਾਰਤੀ ਲਈ ਪ੍ਰੇਰਨਾ ਹੋ!
ਅੱਜ ਦਾ ਵਾਕਿਆ ਦੁਖਦ ਹੈ, ਕਾਸ਼ ਸ਼ਬਦ ਉਸ ਹਤਾਸ਼ਾ ਨੂੰ ਵਿਅਕਤ ਕਰ ਸਕਦੇ, ਜੋ ਮੈਂ ਮਹਿਸੂਸ ਕਰ ਰਿਹਾ ਹਾਂ।
ਉਸੇ ਸਮੇਂ ਮੈਂ ਜਾਣਦਾ ਹਾਂ ਕਿ ਤੁਸੀਂ ਲਚੀਲੇਪਣ ਦਾ ਮੁਜੱਸਮਾ ਹੋ। ਚੁਣੌਤੀਆਂ ਨੂੰ ਸਾਹਮਣੇ ਤੋਂ ਹੋ ਕੇ ਲੈਣਾ ਹਮੇਸ਼ਾ ਤੋਂ ਤੁਹਾਡਾ ਸੁਭਾਅ ਰਿਹਾ ਹੈ।
ਮਜ਼ਬੂਤੀ ਨਾਲ ਵਾਪਸੀ ਕਰੋ! ਅਸੀਂ ਤੁਹਾਡੇ ਨਾਲ ਹਾਂ।”
Vinesh Phogat Disqualified