Violence in Manipur ਮਨੀਪੁਰ ਮਾਮਲੇ ਵਿੱਚ ਜਾਰੀ ਹਿੰਸਾ ‘ਤੇ ਅਮਨ ਚੈਨ ਦੇ ਹਾਲਾਤਾਂ ‘ਤੇ ਲੰਬੀਤ ਪਈਆ ਪਟੀਸ਼ਨਾਂ ਉੱਤੇ ਭਾਰਤ ਦੀ ਸਰਵ-ਉੱਚ ਅਦਾਲਤ ਅੱਜ ਸੁਣਵਾਈ ਕਰਨ ਜਾ ਰਿਹਾ ਹੈ।
ਕੁੱਝ ਦਿੱਨ ਪਹਿਲਾਂ ਸਿਖਰਲੀ ਅਦਾਲਤ ਨੇ ਦੁਖਦਾਈ ਘਟਨਾ ਦਾ ਖ਼ੁਦ ਨੋਟਿਸ ਲਿਆ ਸੀ ਅਤੇ ਕੇਂਦਰ ਅਤੇ ਰਾਜ ਸਰਕਾਰ ਨੂੰ ਅਮਨ ਚੈਨ ਕਾਇਮ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਸੂਚਤਿ ਕਰਨ ਲਈ ਕਿਹਾ ਸੀ। ਸੀਜੇਆਈ ਡੀ ਵਾ ਈ ਚੰਦਰਚੂੜ ਨੇ ਕਿਹਾ ਸੀ, “ਅਸੀਂ ਸਰਕਾਰ ਨੂੰ ਕਾਰਵਾਈ ਕਰਨ ਲਈ ਥੋੜਾ ਸਮਾਂ ਦੇਵਾਂਗੇ ਨਹੀਂ ਤਾਂ ਅਸੀਂ ਕਦਮ ਚੁੱਕਾਂਗੇ।”Violence in Manipur
ਕੇਂਦਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮਾ ਦਾਇਰ ਕਰਕੇ ਦੱਸਆਿ ਕਿ ਮਨੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਦੀ ਘਟਨਾ ਦੀ ਜਾਂਚ ਸੀਬੀਆਈ ਕੋਲ ਹੋਵੇਗੀ। ਇਹ ਉਦੋਂ ਆਇਆ ਹੈ ਜਦੋਂ ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਮਣੀਪੁਰ ਵਿੱਚ ਨਸਲੀ ਹਿੰਸਾ ‘ਤੇ ਪਟੀਸ਼ਨਾਂ ‘ਤੇ ਸੁਣਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਹਲਫ਼ਨਾਮੇ ਵਿੱਚ ਸੁਪਰੀਮ ਕੋਰਟ ਨੂੰ ਮੁਕੱਦਮੇ ਨੂੰ ਸਮਾਂਬੱਧ ਤਰੀਕੇ ਨਾਲ ਨਿਪਟਾਰੇ ਲਈ ਮਨੀਪੁਰ ਤੋਂ ਬਾਹਰ ਤਬਦੀਲ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਵਾਲੀ ਮੋਦੀ ਸਰਕਾਰ ਦੀ ਕੀਤੀ ਆਲੋਚਨਾ
ਅਦਾਲਤ ਨੂੰ ਸੂਚਤਿ ਕੀਤਾ ਕਿ ਸਰਕਾਰ ਨੇ ਸਥਾਨਕ ਪੁਲਸਿ ਦੇ ਤਾਲਮੇਲ ਲਈ ਸੀ ਆਰ ਪੀ ਐਫ ਦੀਆਂ ਵਾਧੂ ਕੰਪਨੀਆਂ ਅਤੇ ਮਨੀਪੁਰ ਵਿੱਚ ਫੌਜ(ਅਸਾਮ ਰਾਈਫਲਜ਼) ਦੇ ਜਵਾਨ ਤਾਇਨਾਤ ਕੀਤੇ ਹਨ। ਹੁਣ ਤੱਕ, 13,782 ਵਅਿਕਤੀਆਂ ਨੂੰ ਨਜ਼ਰਬੰਦ(ਕਰਫਊਿ ਅਤੇ ਹੋਰ ਕਾਨੂੰਨਾਂ ਦੀ ਉਲੰਘਣਾ ਕਰਨ ਲਈ ) ਕੀਤਾ ਗਿਆ ਹੈ।Violence in Manipur