ਲੰਡਨ ਦੇ ਇੱਕ ਰੈਸਟੋਰੈਂਟ ਵਿੱਚ ਵਿਰਾਟ ਕੋਹਲੀ ਨੇ ਬੇਟੀ ਵਾਮਿਕਾ ਨਾਲ ਬਿਤਾਇਆ ਸਮਾਂ

Virat Kohli

Virat Kohli

ਕ੍ਰਿਕੇਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਉਹ ਕਪਲ ਨੇ ਜਿਨ੍ਹਾਂ ਨੂੰ ਲੋਕ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ | ਉਨ੍ਹਾਂ ਦੀ ਕੈਮਿਸਟਰੀ ਅਕਸਰ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕਪਲਜ਼ ਗੋਲਜ਼ ਵਾਲੀ ਵਾਈਬਸ ਦੇਣ ਵਾਲੇ ਵਿਰਾਟ ਤੇ ਅਨੁਸ਼ਕਾ ਦੇ ਘਰ ਹਾਲ ਹੀ ਬਹੁਤ ਸਾਰੀਆਂ ਖੁਸ਼ੀਆਂ ਆਈਆਂ ਨੇ ਕਿਉਕਿ ਉਨ੍ਹਾਂ ਦੇ ਘਰ ਬੇਟੇ ‘ਅਕਾਯ’ ਨੇ ਜਨਮ ਲਿਆ ਹੈ । ਇਸ ਦੌਰਾਨ ਲੰਡਨ ਤੋਂ ਵਿਰਾਟ ਦੀ ਇੱਕ ਫੋਟੋ ਸੁਰਖੀਆਂ ਵਿੱਚ ਹੈ।

ਤੁਹਾਨੂੰ ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਨੇ ਲੰਡਨ ‘ਚ ਬੇਟੇ ਨੂੰ ਜਨਮ ਦਿੱਤਾ ਹੈ। ਉਹ 15 ਫਰਵਰੀ ਨੂੰ ਦੁਬਾਰਾ ਮਾਂ ਬਣੀ। ਇਸ ਦੌਰਾਨ ਅਕਾਯ ਦੇ ਜਨਮ ਤੋਂ ਬਾਅਦ ਵਿਰਾਟ ਤੇ ਅਨੁਸ਼ਕਾ ਲੰਡਨ ‘ਚ ਰਹਿ ਰਹੇ ਹਨ ਅਤੇ ਕੁਝ ਸਮੇਂ ਲਈ ਉੱਥੇ ਰਹਿਣ ਦੀ ਯੋਜਨਾ ਬਣਾ ਰਹੇ ਹਨ। ਇਸ ਦੌਰਾਨ ਉੱਥੇ ਦੇ ਇੱਕ ਰੈਸਟੋਰੈਂਟ ਤੋਂ ਵਿਰਾਟ ਦੀ ਆਪਣੀ ਬੇਟੀ ਵਾਮਿਕਾ ਕੋਹਲੀ ਨਾਲ ਇੱਕ ਤਸਵੀਰ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ‘ਤੇ ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ |

also read :- ਨਹੀਂ ਵੇਖਿਆ ਹੋਵੇਗਾ ਕਿਤੇ ਦੁਨੀਆਂ ਦਾ ਅਜਿਹਾ ਡੱਡੂ ਜੋ ਪਾਣੀ ਦੀ ਬਜਾਏ ਰੁੱਖਾਂ ‘ਤੇ ਰਹਿਣਾ ਕਰਦਾ ਹੈ ਪਸੰਦ

ਵਿਰਾਟ ਨੂੰ ਅਕਸਰ ਬੇਟੀ ਵਾਮਿਕਾ ਦਾ ਖਿਆਲ ਰੱਖਦੇ ਹੋਏ ਤੇ ਉਸ ਨੂੰ ਪਿਆਰ ਕਰਦੇ ਦੇਖਿਆ ਜਾਂਦਾ ਹੈ। ਇਸ ਦੇ ਲਈ ਕਈ ਵਾਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਹੁਣ ਲੰਡਨ ਤੋਂ ਸਾਹਮਣੇ ਆਈ ਤਸਵੀਰ ‘ਚ ਵਿਰਾਟ ਅਤੇ ਵਾਮਿਕਾ ਕੁਝ ਖਾਂਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਫੋਟੋ ਇਸ ਤਰ੍ਹਾਂ ਲਈ ਗਈ ਹੈ ਕਿ ਦੋਵਾਂ ਦੇ ਚਿਹਰਿਆਂ ਦੀ ਬਜਾਏ ਪਿੱਠ ਦਿਖਾਈ ਦੇ ਰਹੀ ਹੈ, ਪਰ ਇਹ ਸਾਫ ਹੈ ਕਿ ਇਹ ਵਿਰਾਟ ਅਤੇ ਵਾਮਿਕਾ ਹੀ ਹਨ। ਇਸ ਦੇ ਨਾਲ ਹੀ ਅਨੁਸ਼ਕਾ ਦੀ ਗੈਰ-ਮੌਜੂਦਗੀ ਕਾਰਨ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਸ਼ਾਇਦ ਉਹ ਆਪਣੇ ਬੇਟੇ ਨਾਲ ਸਮਾਂ ਬਿਤਾ ਰਹੀ ਹੈ।

[wpadcenter_ad id='4448' align='none']