ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ‘ਵਿਰਾਟ’ ਰਿਕਾਰਡ, ਵਨਡੇ ਕ੍ਰਿਕਟ ‘ਚ ਪੂਰੇ ਕੀਤੇ 50 ਸੈਂਕੜੇ

Virat Kohli 50th Century:

ਵਿਰਾਟ ਕੋਹਲੀ ਨੇ ਵਿਸ਼ਵ ਕੱਪ 2023 ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ‘ਚ ਇਤਿਹਾਸ ਰਚ ਦਿੱਤਾ ਹੈ। ਉਸ ਨੇ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਲਗਾਇਆ। ਹੁਣ ਉਹ ਵਨਡੇ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ ‘ਚ ਵਿਰਾਟ ਨੇ ਮਹਾਨ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ।

ਇਸ ਮੈਚ ਨੂੰ ਦੇਖਣ ਲਈ ਸਚਿਨ ਖੁਦ ਵਾਨਖੇੜੇ ‘ਚ ਮੌਜੂਦ ਹਨ। ਕੋਹਲੀ ਨੇ ਘਰੇਲੂ ਮੈਦਾਨ ‘ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ। ਸਚਿਨ ਨੇ 452 ਵਨਡੇ ਪਾਰੀਆਂ ‘ਚ 49 ਸੈਂਕੜੇ ਲਗਾਏ ਸਨ। ਇਸ ਦੇ ਨਾਲ ਹੀ ਕੋਹਲੀ ਨੇ ਆਪਣੀ 279ਵੀਂ ਪਾਰੀ ‘ਚ 50 ਸੈਂਕੜੇ ਲਗਾਏ ਹਨ। ਕੋਹਲੀ ਨੇ 113 ਗੇਂਦਾਂ ‘ਤੇ 117 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਵਿੱਚ ਨੌਂ ਚੌਕੇ ਅਤੇ ਦੋ ਛੱਕੇ ਜੜੇ। ਕੋਹਲੀ ਨੂੰ ਸਾਊਦੀ ਨੇ ਕੋਨਵੇ ਦੇ ਹੱਥੋਂ ਕੈਚ ਕੀਤਾ।

ਇਹ ਵੀ ਪੜ੍ਹੋ: ਫਰੀਦਕੋਟ ‘ਚ ਪਰਾਲੀ ਸਾੜਨ ਦੇ ਦੋਸ਼ ‘ਚ 27 ਕਿਸਾਨਾਂ ਖਿਲਾਫ ਐਫ.ਆਈ.ਆਰ

ਵਿਰਾਟ ਨੇ ਕਿਸੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 50+ ਸਕੋਰ ਦਾ ਰਿਕਾਰਡ ਵੀ ਬਣਾਇਆ ਹੈ। ਇਸ ਵਿਸ਼ਵ ਕੱਪ ਵਿੱਚ ਇਹ ਉਸਦਾ 50+ ਦਾ ਅੱਠਵਾਂ ਸਕੋਰ ਹੈ। ਇਸ ਤੋਂ ਪਹਿਲਾਂ ਸਚਿਨ ਨੇ 2003 ਵਿਸ਼ਵ ਕੱਪ ਅਤੇ ਸ਼ਾਕਿਬ ਅਲ ਹਸਨ ਨੇ 2019 ਵਿੱਚ ਸੱਤ ਵਾਰ 50 ਤੋਂ ਵੱਧ ਦੌੜਾਂ ਬਣਾਈਆਂ ਸਨ।

ਵਿਰਾਟ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸਭ ਤੋਂ ਵੱਧ 50+ ਦੇ ਸਕੋਰ ਦੇ ਮਾਮਲੇ ਵਿੱਚ ਸੰਯੁਕਤ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਵਿਰਾਟ ਨੇ ਤਿੰਨੋਂ ਫਾਰਮੈਟਾਂ ਨੂੰ ਮਿਲਾ ਕੇ 50+ 217 ਵਾਰ ਸਕੋਰ ਬਣਾਇਆ ਹੈ। ਇਸ ਮਾਮਲੇ ‘ਚ ਉਨ੍ਹਾਂ ਨੇ ਰਿਕੀ ਪੋਂਟਿੰਗ ਦੀ ਬਰਾਬਰੀ ਕੀਤੀ। ਜਦਕਿ ਸਚਿਨ ਤੇਂਦੁਲਕਰ ਨੇ ਅਜਿਹਾ 264 ਵਾਰ ਕੀਤਾ ਹੈ।

Virat Kohli 50th Century:

[wpadcenter_ad id='4448' align='none']