ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜਸਟਿਸ ਵੱਲੋਂ ਸਬ-ਜੇਲ੍ਹ ਫਾਜਿ਼ਲਕਾ ਦਾ ਦੌਰਾ,

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜਸਟਿਸ ਵੱਲੋਂ ਸਬ-ਜੇਲ੍ਹ ਫਾਜਿ਼ਲਕਾ ਦਾ ਦੌਰਾ,

ਫਾਜਿ਼ਲਕਾ, 22 ਮਾਰਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਅਰਚਨਾ ਪੁਰੀ ਜੀ ਨੇ ਅੱਜ ਸਬ-ਜੇਲ੍ਹ ਫਾਜ਼ਿਲਕਾ ਦਾ ਨਿਰੀਖਣ ਕੀਤਾ। ਇੱਥੇ ਪਹੁੰਚਣ ਤੇ ਡਿਪਟੀ ਸੁਪਰਡੰਟ, ਸ੍ਰੀ ਆਸ਼ੂ ਭੱਟੀ ਜੀ ਨੇ ਉਹਨਾਂ ਦਾ ਸਵਾਗਤ ਕੀਤਾ। ਨਿਰੀਖਣ ਦੇ ਦੌਰਾਨ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਅਤੇ ਸ. ਅਮਨਦੀਪ ਸਿੰਘ, ਚੀਫ ਜੂਡੀਸ਼ਲ ਮੈਜੀਸਟ੍ਰੇਟ-ਵ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੀ ਮੌਜੂਦ ਰਹੇ। […]

ਫਾਜਿ਼ਲਕਾ, 22 ਮਾਰਚ

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਅਰਚਨਾ ਪੁਰੀ ਜੀ ਨੇ ਅੱਜ ਸਬ-ਜੇਲ੍ਹ ਫਾਜ਼ਿਲਕਾ ਦਾ ਨਿਰੀਖਣ ਕੀਤਾ। ਇੱਥੇ ਪਹੁੰਚਣ ਤੇ ਡਿਪਟੀ ਸੁਪਰਡੰਟ, ਸ੍ਰੀ ਆਸ਼ੂ ਭੱਟੀ ਜੀ ਨੇ ਉਹਨਾਂ ਦਾ ਸਵਾਗਤ ਕੀਤਾ।

ਨਿਰੀਖਣ ਦੇ ਦੌਰਾਨ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਅਤੇ ਸ. ਅਮਨਦੀਪ ਸਿੰਘ, ਚੀਫ ਜੂਡੀਸ਼ਲ ਮੈਜੀਸਟ੍ਰੇਟ-ਵ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੀ ਮੌਜੂਦ ਰਹੇ।

ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਅਰਚਨਾ ਪੁਰੀ ਜੀ ਨੇ ਸਬ-ਜੇਲ੍ਹ ਫਾਜ਼ਿਲਕਾ ਵਿੱਚ ਰਹਿ ਰਹੇ ਹਵਾਲਾਤੀਆਂ ਅਤੇ ਕੈਦੀਆਂ ਨਾਲ ਵਾਰਤਾਲਾਪ ਕੀਤੀ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਯੋਗਾ, ਖੇਡਾਂ ਅਤੇ ਰੱਬ ਦਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਮਾਨਯੋਗ ਜਸਟਿਸ ਅਰਚਨਾ ਪੁਰੀ ਜੀ ਵੱਲੋਂ ਸਬ-ਜੇਲ੍ਹ ਫਾਜ਼ਿਲਕਾ ਵਿਖੇ ਪੌਦਾ ਲਗਾਇਆ ਗਿਆ। ਇਸ ਦੌਰਾਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦਾ ਸਟਾਫ, ਸਬ-ਜੇਲ੍ਹ ਫਾਜ਼ਿਲਕਾ ਦਾ ਸਟਾਫ ਅਤੇ ਲੀਗਲ ਏਡ ਡਿਫੈਂਸ ਕੌਂਸਲ ਵੀ ਮੌਜੂਦ ਰਹੇ।

Tags:

Latest

'ਛੋਟੇ ਸੁਪਨੇ ਹੁਣ ਕਾਫ਼ੀ ਨਹੀਂ, ਵੱਡੇ ਵਿਜ਼ਨ ਨਾਲ ਹੀ ਮਹਾਨ ਬਣੇਗਾ ਦੇਸ਼' - ਲਾਲ ਕਿਲੇ ਤੋਂ PM ਮੋਦੀ ਦਾ ਮੰਤਰ
ਪੰਜਾਬ ਅਤੇ ਚੰਡੀਗੜ੍ਹ ਵਿੱਚ 80ਵੇਂ ਆਜ਼ਾਦੀ ਦਿਹਾੜੇ ਦੀ ਧੂਮ: PM ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤਾ ਲੁਧਿਆਣੇ ਦਾ ਜ਼ਿਕਰ; CM ਮਾਨ ਨੇ ਹੁਸੈਨੀਵਾਲਾ ਲਈ ਕੀਤਾ ₹25 ਕਰੋੜ ਦਾ ਐਲਾਨ
ਦੇਸ਼ ਵਿੱਚ ਸਿਰਫ਼ 4 ਜਾਤਾਂ— ਗਰੀਬ, ਯੁਵਾ, ਮਹਿਲਾ, ਕਿਸਾਨ; ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਵੀ ਤਿਰੰਗੇ ਵਿੱਚ ਰੰਗੇ- ਯੋਗੀ ਆਦਿਤਿਆਨਾਥ...
ਇਸ ਆਜ਼ਾਦੀ ਦਿਵਸ, ਸਿਹਤਮੰਦ ਪੰਜਾਬ: ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 6 ਲੱਖ ਤੋਂ ਵੱਧ ਇਲਾਜ
ਬਜ਼ੁਰਗਾਂ ਨੂੰ ਤੀਰਥ ਯਾਤਰਾ 'ਤੇ ਲਿਜਾ ਕੇ ਭਗਵੰਤ ਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਧੁਨਿਕ ਯੁੱਗ ਦੇ ਸਰਵਣ ਪੁੱਤਰ ਹਨ:ਅਰਵਿੰਦ ਕੇਜਰੀਵਾਲ