ਸਵੀਪ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਵਲੋਂ ਵੋਟਰ ਜਾਗਰੂਕਤਾ ਕੈੰਪਾ ਦਾ ਅਯੋਜਨ

ਸ੍ਰੀ ਮੁਕਤਸਰ ਸਾਹਿਬ 4 ਮਈ

 ਚੋਣ ਕਮਿਸ਼ਨ ਪੰਜਾਬ ਅਤੇ  ਜ਼ਿਲ੍ਹਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਸ. ਹਰਪ੍ਰੀਤ ਸਿੰਘ ਸੂਦਨ ਦੀਆਂ ਹਦਾਇਤਾਂ ਅਨੁਸਾਰ ਜਿਲਾ ਸਵੀਪ ਟੀਮ ਸ਼੍ਰੀ ਮੁਕਤਸਰ ਸਾਹਿਬ ਦੇ ਜਿਲਾ ਸਵੀਪ ਨੋਡਲ ਅਫਸਰ- ਕਮ – ਉਪ ਜ਼ਿਲ੍ਹਾ  ਸਿੱਖਿਆ ਅਫਸਰ ਸ੍ਰੀ ਕਪਿਲ  ਸ਼ਰਮਾ, ਸਹਾਇਕ ਸਵੀਪ ਨੋਡਲ ਅਫਸਰ ਸ੍ਰੀ ਰਜੀਵ ਛਾਬੜਾ(ਪ੍ਰਿੰਸੀਪਲ ਸਸਸਸ ਲੰਬੀ) ਸ੍ਰੀ ਰਾਜ ਕੁਮਾਰ(ਅੰਗਰੇਜ਼ੀ ਲੈਕਚਰਾਰ) ਸ. ਰਮਨਦੀਪ ਸਿੰਘ (ਕੰਪਿਊਟਰ ਫੈਕਲਟੀ) ਵੱਲੋਂ  ਅਗਾਮੀ ਲੋਕ ਸਭਾ ਚੋਣਾਂ  ਸੰਬੰਧੀ ਬਿਰਧ ਆਸ਼ਰਮ ਅਤੇ ਪ੍ਰਯਾਸ ਟੂ ਉਜਾਲਾ ਵੈਲਫੇਅਰ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਹੇ ਵੋਟਰਾ ਨੂੰ ਸੈਮੀਨਾਰ ਦੌਰਾਨ ਜਾਗਰੂਕ 

ਕੀਤਾ ਗਿਆ ।

ਇਹਨਾਂ ਸੈਮੀਨਾਰਜ਼ ਵਿੱਚ ਮੌਜੂਦ ਸਾਰੇ ਹੀ ਵੋਟਰਾਂ  ਨੂੰ ਵੋਟਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਵੋਟਾਂ  ਵਿੱਚ ਬਿਨਾਂ ਕਿਸੇ ਡਰ , ਭੈਅ ਅਤੇ ਲਾਲਚ ਤੋਂ ਭਾਗ ਲੈਣ ਲਈ  ਪ੍ਰੇਰਿਤ ਕੀਤਾ ਗਿਆ ।

 ਇਸ ਮੌਕੇ ਸਵੀਪ ਟੀਮ ਦੇ ਮੈਂਬਰ ਹਾਜ਼ਰ ਸਨ

[wpadcenter_ad id='4448' align='none']