ਵੋਟਰ ਜਾਗਰੂਕਤਾ ਪੇਟਿੰਗ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ 24 ਮਈ 2024–

                ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਦੇ ਦਿਸ਼ਾ ਨਿਦਰੇਸ਼ਾਂ ਤੇ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਆਮ ਲੋਕਾਂ ਨੂੰ ਵੋਟਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ ਦੀਆਂ ਐਨ ਸੀ ਸੀ ਵਿੰਗਾਂ ਵਲੋਂ ਵੋਟਰ ਜਾਗਰੂਕਤਾ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ।ਇਸ ਵਿੱਚ ਐਨ ਸੀ ਸੀ ਦੇ ਕੈਡੇਟਾਂ ਨੇ ਸਿੱਖਿਆਦਾਇਕ ਪੇਂਟਿੰਗਾਂ ਬਣਾ ਕੇ ਆਮ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਆਪਣੇ ਸੰਬੋਧਨ ਵਿੱਚ ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਜੇ ਬੇਰੀ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੇ ਐਨ ਸੀ ਸੀ ਵਿੰਗ ਵਲੋਂ ਵੋਟਰ ਜਾਗਰੂਕਤਾ ਲਈ ਲਗਾਤਾਰ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਅਗਾਮੀ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ,ਜਿਸ ਕਰਕੇ ਲੋਕਾਂ ਦੀ ਵੋਟਾਂ ਪ੍ਰਤੀ ਰੂਚੀ ਵੱਧੀ ਹੈ।ਉਹਨਾਂ ਕਿਹਾ ਕਿ ਚੋਣਾਂ ਵਿੱਚ ਸਮਾਜ ਦੇ ਸਾਰੇ ਵਰਗਾਂ ਦੀ ਭਾਗੇਦਾਰੀ ਜ਼ਰੂਰੀ ਹੈ ਅਤੇ ਇਸ ਗੱਲ ਨੂੰ ਸੁਨਿਸ਼ਚਿੱਤ ਕਰਨ ਲਈ ਲਗਾਤਾਰ ਕੋਸ਼ਸ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਚੰਗੀ ਸਰਕਾਰ ਦੀ ਚੋਣ ਕਰਨਾ ਲੋਕਤੰਤਰ ਦੀ ਸ਼ਫ਼ਲਤਾ ਲਈ ਬੇਹੱਦ ਜ਼ਰੂਰੀ ਹੈ।ਉਹਨਾਂ ਦੱਸਿਆ ਕਿ ਵੋਟਿੰਗ ਵਾਲੇ ਦਿਨ ਬੀ.ਐਲ.ਓ. ਤੋਂ ਇਲਾਵਾ ਆਪਣੇ ਪੋਲਿੰਗ ਬੂਥ ਬਾਰੇ ਜਾਨਣ  ਲਈ ਵੋਟਰ ਹੈਲਪਲਾਈਨ ਐਪ ਰਾਹੀਂ ਸਾਰੀ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਭਾਰਤ ਚੋਣ ਕਮਿਸ਼ਨ ਵਲੋਂ ਇਸ ਵਾਰ ਬਜੁਰਗ ਅਤੇ ਦਿਿਵਆਂਗ ਵੋਟਰਾਂ ਦੀ ਸਹਾਇਤਾ ਲਈ ਕਈ ਸਹੂਲਤਾਂ ਲਈ ਦਿੱਤੀਆਂ ਜਾ ਰਹੀਆਂ ਹਨ,ਜਿਸਦਾ ਲਾਭ ਦਿਵਿਆਂਗ ਵੋਟਰ ਸਕਸ਼ਮ ਐਪ ਤੇ ਰਜਿਸਟਰੇਸ਼ਨ ਕਰਵਾ ਕੇ ਲੈ ਸਕਦੇ ਹਨ।ਉਹਨਾਂ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਵੋਟਰ 1 ਜੂਨ ਨੂੰ ਹੋਣ ਵਾਲੀਆਂ ਲੋਕਸਭਾ ਚੋਣਾਂ ਦੀ ਪੋਲੰਿਗ ਵਿੱਚ ਜ਼ਰੂਰ ਆਪਣੇ ਵੋਟ ਪਾਉਣ ਦੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਨ।ਇਸ ਮੌਕੇ ਮੁਨੀਸ਼ ਗੁਪਤਾ, ਵਿਕਾਸ ਪਰਾਸ਼ਰ ਅਤੇ ਗੁਲਸ਼ਨ ਸਿਧਾਨਾ ਵੀ ਹਾਜ਼ਰ ਸਨ।

[wpadcenter_ad id='4448' align='none']