ਵੋਟਰ ਜਾਗਰੂਕਤਾ ਗੀਤ ਰਿਲੀਜ਼

ਵੋਟਰ ਜਾਗਰੂਕਤਾ ਗੀਤ ਰਿਲੀਜ਼

ਅੰਮ੍ਰਿਤਸਰ 26 ਮਈ 2024— ਸਰਕਾਰੀ ਸਕੂਲ ਲੈਕਚਰਾਰ ਸ਼੍ਰੀ ਰਾਜਕੁਮਾਰ ਦਾ ਵੋਟਰ ਜਾਗਰੂਕਤਾ ਪੈਦਾ ਕਰਨ ਵਾਲਾ ਗੀਤ ‘ਪਹਿਲੀ ਜੂਨ ਨੂੰ ਵੋਟਾਂ,ਵੋਟਾਂ ਪਾਉਣ ਨੂੰ ਜਾਣਾ ਹੈ’ ਰਿਲੀਜ਼ ਕੀਤਾ ਗਿਆ।ਜ਼ਿਲ੍ਹੇ ਦੀ ਵੋਟਰ ਜਾਗਰੂਕਤਾ ਕਮੇਟੀ ਦੇ ਮੁੱਖੀ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਿਕਾਸ ਕੁਮਾਰ ਨੇ ਇਹ ਰਿਲੀਜ਼ ਕਰਨ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੀ ਕਾਮਯਾਬੀ […]

ਅੰਮ੍ਰਿਤਸਰ 26 ਮਈ 2024—

ਸਰਕਾਰੀ ਸਕੂਲ ਲੈਕਚਰਾਰ ਸ਼੍ਰੀ ਰਾਜਕੁਮਾਰ ਦਾ ਵੋਟਰ ਜਾਗਰੂਕਤਾ ਪੈਦਾ ਕਰਨ ਵਾਲਾ ਗੀਤ ‘ਪਹਿਲੀ ਜੂਨ ਨੂੰ ਵੋਟਾਂ,ਵੋਟਾਂ ਪਾਉਣ ਨੂੰ ਜਾਣਾ ਹੈ’ ਰਿਲੀਜ਼ ਕੀਤਾ ਗਿਆ।ਜ਼ਿਲ੍ਹੇ ਦੀ ਵੋਟਰ ਜਾਗਰੂਕਤਾ ਕਮੇਟੀ ਦੇ ਮੁੱਖੀ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਿਕਾਸ ਕੁਮਾਰ ਨੇ ਇਹ ਰਿਲੀਜ਼ ਕਰਨ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੀ ਕਾਮਯਾਬੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉੱਥੋਂ ਦੇ ਵਸਨੀਕ ਲੋਕਤਾਂਤਰਿਕ ਰਿਵਾਇਤਾਂ ਵਿੱਚ ਆਪਣਾ ਕਿੰਨਾ ਵਿਸ਼ਵਾਸ ਰੱਖਦੇ ਹਨ।ਉਹਨਾਂ ਕਿਹਾ ਕਿ ਭਾਰਤੀ ਲੋਕਤੰਤਰ ਪੂਰੀ ਦੁਨੀਆਂ ਲਈ ਇੱਕ ਉਦਾਹਰਣ ਹੈ ਕਿ ਇੰਨੀ ਵੱਡੀ ਜੰਨਸੰਖਿਆ ਹੋਣ ਦੇ ਬਾਵਜੂਦ ਵੀ ਲੋਕਤੰਤਰ ਨੂੰ ਕਿਦਾਂ ਕਾਇਮ ਰੱਖਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਸ਼੍ਰੀ ਰਾਜਕੁਮਾਰ ਪਿਛਲੀਆਂ ਕਈ ਚੋਣਾਂ ਤੋਂ ਆਮ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਦੇ ਆ ਰਹੇ ਹਨ।ਉਹਨਾਂ ਕਿਹਾ ਕਿ ਇਸ ਅਧਿਆਪਕ ਵਲੋਂ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਵੀ ਇੱਕ ਵੋਟਰ ਜਾਗਰੂਕਤਾ ਗੀਤ ਲਿੱਖਿਆ ਅਤੇ ਗਾਇਆ ਗਿਆ ਸੀ।ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਆਈ.ਏ.ਐਸ. ਅਧਿਕਾਰੀ ਅਤੇ ਸਹਾਇਕ ਕਮਿਸ਼ਨਰ ਸ਼੍ਰੀਮਤੀ ਸੋਨਮ ਨੇ ਕਿਹਾ ਕਿ ਚੋਣਾਂ ਦੇ ਤਿਉਹਾਰ ਵਿੱਚ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਲੋਕਤੰਤਰ ਦੇ ਇਸ ਪਰਵ ਨੂੰ ਮਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਜਿਕਰਯੋਗ ਹੈ ਕਿ ਇਸ ਵੇਲੇ ਸ਼੍ਰੀ ਰਾਜਕੁਮਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਲ ਕਲਾਂ ਵਿੱਚ ਇਤਿਹਾਸ ਵਿਸ਼ੇ ਦੇ ਲੈਕਚਰਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਉਹ 1994 ਤੋਂ ਸਿੱਖਿਆ ਵਿਭਾਗ ਨਾਲ ਜੁੜੇ ਹੋਏ ਹਨ।

Tags:

Latest

ਲੈਫਟੀਨੈਂਟ ਜਨਰਲ ਚਾਂਦਪੁਰੀਆ ਨੇ ਪੇਸਕੋ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ
ਸਰਬੱਤ ਦਾ ਭਲਾ ਇਕੱਤਰਤਾ: ਆਪ ਆਗੂਆਂ ਨੇ "ਹਿੰਦ ਦੀ ਚਾਦਰ" ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਕੀਤੀ ਭੇਟ
ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸੂਬਾ ਪੱਧਰੀ ਖ਼ੂਨਦਾਨ ਅਤੇ ਅੰਗਦਾਨ ਮੁਹਿੰਮ ਦੀ ਸ਼ੁਰੂਆਤ
ਯੁੱਧ ਨਸ਼ਿਆਂ ਵਿਰੁੱਧ’: 269ਵੇਂ ਦਿਨ, ਪੰਜਾਬ ਪੁਲਿਸ ਨੇ 81 ਨਸ਼ਾ ਤਸਕਰਾਂ ਨੂੰ 1.5 ਕਿਲੋ ਹੈਰੋਇਨ, 5.52 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮਾਂ ਦੀ ਸੰਪੂਰਨਤਾ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸੰਗਤ ਨਾਲ ਕੀਤੀ ਸ਼ਿਰਕਤ