ਫਰੀਦਕੋਟ :13 ਅਪ੍ਰੈਲ 2024
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਯੋਗ ਸਰਪ੍ਰਸਤੀ ਹੇਠ ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਸਹਾਇਕ ਜ਼ਿਲਾ ਨੋਡਲ ਅਫ਼ਸਰ ਜਸਬੀਰ ਸਿੰਘ ਜੱਸੀ ਦੇਖ-ਰੇਖ ਹੇਠ ਲੋਕ ਸਭਾ ਚੋਣਾਂ 2024 ‘ਚ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਜਾਗਰੂਕ ਕਰਨ ਲਈ ਆਰੰਭ ਕੀਤੀ ਮੁਹਿੰਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਸਵੇਰ ਦੀ ਸਭਾ ‘ਚ ਵੋਟਰ ਪ੍ਰਣ ਕਰਵਾਇਆ ਗਿਆ ।
ਇਸ ਮੌਕੇ ਸਕੂਲ ਦੇ ਲੈਕਚਾਰ ਭੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਦੱਸਦਿਆਂ ਕਿਹਾ ਜਿਨ੍ਹਾਂ ਵਿਦਿਆਰਥੀਆਂ ਦੀ ਵੋਟ ਬਣੀ ਹੈ ਉਹ ਖੁਦ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ । ਦੂਜੇ ਵਿਦਿਆਰਥੀ ਆਪਣੇ ਮਾਤਾ-ਪਿਤਾ, ਵੱਡੇ ਭੈਣ-ਭਰਾਵਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਘਰ ਜਾ ਕੇ ਪ੍ਰੇਰਿਤ ਕਰਨ । ਪ੍ਰਿੰਸੀਪਲ ਰਾਜਵਿੰਦਰਕੌਰ ਨੇ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਜੇਕਰ ਉਹ ਚਾਹੁਣ ਤਾਂ ਘਰ ਬੈਠੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਅਤੇ ਸੀ-ਵਿਜ਼ਲ ਐਪ ਦੀ ਜਾਣਕਾਰੀ ਵੀ ਦਿੱਤੀ । ਇਸ ਤਰ੍ਹਾਂ ਸਰਕਾਰੀ ਹਾਈ ਸਕੂਲ ਦੇਵੀਵਾਲਾ ਵਿਖੇ ਸਕੂਲ ਹੈਡਮਿਸਟ੍ਰੈਸ ਸਰਬਜੀਤ ਕੌਰ ਅਤੇ ਨਵਨੀਤ ਕੌਰ ਆਰਟ ਐਂਡ ਕਰਾਫ਼ਟ ਅਧਿਆਪਕਾ ਨਵਨੀਤ ਕੌਰ ਨੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ।
ਇਸ ਮੌਕੇ ਪਵਨਦੀਪ ਸਿੰਘ ਜਮਾਤ ਅੱਠਵੀਂ, ਨਾਜ਼ੀਆ ਜਮਾਤ ਦਸਵੀਂ, ਮੀਨੂੰ ਕੌਰ ਜਮਾਤ 10ਵੀਂ ਦੇ ਪੋਸਟਰ ਬੇਹਰਤੀਨ ਪੋਸਟਰ ਐਲਾਨੇ ਗਏ । ਇਸ ਮੌਕੇ ਸਕੂਲ ਮੁਖੀ ਨੇ ਕਿਹਾ ‘ਅਬ ਦੀ ਬਾਰ ਵੋਟਿੰਗ 70 ਪ੍ਰਤੀਸ਼ਤ ਪਾਰ’ ਸਲੋਗਨ ਤਹਿਤ ਦੇਸ਼ ਦੇ ਹਰੇਕ ਨਾਗਰਿਕ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਪਹਿਲ ਦੇ ਅਧਾਰ ਤੇ ਕਰਨੀ ਚਾਹੀਦੀ ਹੈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੋੜੀ-ਡੱਗੋਰੁਮਾਣਾ ਵਿਖੇ ਪ੍ਰਿੰਸੀਪਲ ਕਰਨਜੀਤ ਕੌਰ ਦੀ ਯੋਗ ਅਗਵਾਈ ‘ਚ ਸਕੂਲ ਦੇ ਐਸ.ਐਸ.ਮਿਸਟ੍ਰੈਸ ਡਾ.ਰਾਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਸਮਾਜ ਦੇ ਹਰ ਵਰਗ ਦੇ ਵੋਟਰਾਂ ਨੂੰ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ‘ਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ ਡਰ, ਭੈ, ਲਾਲਚ ਤੋਂ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਇਸ ਚੋਣਾਂ ਦੇ ਪਰਵ ‘ਚ ਸਾਨੂੰ ਚੰਗੀ ਸਰਕਾਰ ਦੇ ਗਠਨ ਵਾਸਤੇ ਆਪਣੀ ਅਹਿਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ ।