ਕੇ ਵਾਈ ਸੀ ਐਪ ਰਾਹੀਂ ਉਮੀਦਵਾਰਾਂ ਦੇ ਵੇਰਵੇ ਵੇਖ ਸਕਦੇ ਹਨ ਵੋਟਰ- ਜ਼ਿਲ੍ਹਾ ਚੋਣ ਅਫ਼ਸਰ

ਫ਼ਰੀਦਕੋਟ 13 ਮਈ,2024

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ “ਨੋ ਯੂਅਰ ਕੈਂਡੀਡੇਟ” ਐਪ ਰਾਹੀਂ ਵੋਟਰ ਚੋਣ ਲੜ ਰਹੇ ਉਮੀਦਵਾਰਾਂ ਦੇ ਵੇਰਵੇ ਵੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੋਣਾਂ 1 ਜੂਨ ਨੂੰ ਹੋ ਰਹੀਆਂ ਹਨ ਅਤੇ ਨਾਮਜਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਉਮੀਦਵਾਰ 14 ਮਈ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ।

ਉਨ੍ਹਾਂ “ਨੋ ਯੂਅਰ ਕੈਂਡੀਡੇਟ”  ਮੋਬਾਇਲ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਰਾਹੀਂ ਵੋਟਰ ਆਪਣੇ ਹਲਕੇ ਵਿਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਸਬੰਧੀ ਵੇਰਵੇ ਜਾਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਆਪਣੇ ਮੋਬਾਇਲ ਫੋਨ ਤੇ ਪਲੇਅ ਸਟੋਰ ਰਾਹੀਂ ਇਸ ਐਪ ਨੂੰ ਡਾਉਨਲੋਡ ਕੀਤਾ ਜਾ ਸਕਦਾ ਹੈ। ਡਾਊਨਲੋਡ ਕਰਨ ਤੋਂ ਬਾਅਦ ਆਪਣਾ ਰਾਜ ਤੇ ਲੋਕ ਸਭਾ ਹਲਕਾ ਸੈਲੇਕਟ ਕਰਨ ਉਪਰੰਤ ਉਸ ਹਲਕੇ ਵਿਚ ਜੋ ਵੀ ਉਮੀਦਵਾਰ ਹਨ ਉਨ੍ਹਾਂ ਦੀਆਂ ਤਸਵੀਰਾਂ ਦਿਖਾਈ ਦੇਣਗੀਆਂ। ਤਸਵੀਰ ਤੇ ਕਲਿੱਕ ਕਰਕੇ ਉਮੀਦਵਾਰ ਦੇ ਸਾਰੇ ਵੇਰਵੇ ਜਿਵੇਂ ਉਹ ਕਿੰਨ੍ਹਾ ਪੜਿਆ ਹੈ, ਕਿੰਨੀ ਜਾਇਦਾਦ ਦਾ ਮਾਲਕ ਹੈ ਤੇ ਕੀ ਉਸਦਾ ਕੋਈ ਅਪਰਾਧਿਕ ਪਿੱਛੋਕੜ ਹੈ, ਜੇ ਹੈ ਤਾਂ ਕਿਹੜੇ ਕੇਸ ਹਨ, ਆਦਿ ਸਾਰਾ ਵੇਰਵਾ ਦੇਖਿਆ ਜਾ ਸਕਦਾ ਹੈ।  ਉਮੀਦਵਾਰ ਜੋ ਨਾਮਜਦਗੀ ਪਰਚੇ ਦਾਖਲ ਕਰਦਾ ਹੈ, ਉਸਦਾ ਉਹ ਪੂਰਾ ਵੇਰਵਾ ਇੱਥੋਂ ਪੀਡੀਐਫ ਵਜੋਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ ਅਤੇ ਆਪਣੇ ਉਮੀਦਵਾਰਾਂ ਸਬੰਧੀ ਪੂਰੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

[wpadcenter_ad id='4448' align='none']