ਅੰਮ੍ਰਿਤਸਰ 11 ਮਈ 2024–
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਿਚ ਸਰਕਾਰੀ ਆਈ ਟੀ ਆਈ ਰਣੀਕੇ ਵਲੋਂ ਵੋਟਰ ਜਾਗਰੂਕਤਾ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਬੋਲਦੇ ਹੋਏ ਵਿਧਾਨ ਸਭਾ ਹਲਕਾ ਅਟਾਰੀ ਦੇ ਨੋਡਲ ਅਫ਼ਸਰ ਪੀ ਡਬਲਿਊ ਡੀ ਸ੍ਰੀਮਤੀ ਸੰਤੋਸ਼ ਕੁੁਮਾਰੀ ਨੇ ਕਿਹਾ ਕਿ ਆਈ ਟੀ ਆਈ ਵਿਖੇ ਟੇ੍ਡ ਵਾਈਜ਼ ਸਵੀਪ ਗਤੀਵਿਧੀਆਂ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਇਲੈਕਟ੍ਰਿਕ ਟੇ੍ਡ ਦੇ ਵਿਦਿਆਰਥੀਆਂ ਵਲੋਂ ਐਲ ਈ ਡੀ ਬੱਲਬਾਂ ਦੀ ਸਹਾਇਤਾ ਨਾਲ “ਵੋਟ 2024” ਲਿਖਿਆ ਗਿਆ।ਜਦਕਿ ਸਿਲਾਈ ਟੇ੍ਡ ਦੇ ਬੱਚਿਆਂ ਨੇ ਪੋਸਟਰ ਅਤੇ ਰੰਗੋਲੀ ਬਣਾਈ।ਉਹਨਾਂ ਕਿਹਾ ਕਿ ਪਲੰਬਿੰਗ ਟੇ੍ਡ ਦੇ ਵਿਦਿਆਰਥੀਆਂ ਨੇ ਔਜਾਰਾਂ ਨਾਲ ਵੋਟ 2024 ਲਿਖ ਕੇ ਸਵੀਪ ਗਤੀਵਿਧੀ ਕੀਤੀ। ਉਹਨਾਂ ਦੱਸਿਆ ਕਿ ਕਢਾਈ ਟਰੇਡ ਦੇ ਵਿਦਿਆਰਥੀਆਂ ਨੇ ਕਢਾਈ ਨਾਲ ਵੱਖ-ਵੱਖ ਤਰ੍ਹਾਂ ਦੇ ਪੋਸਟਰ ਬਣਾਏ।ਉਹਨਾਂ ਦੱਸਿਆ ਕਿ ਜਿਲ੍ਹਾ ਪ੍ਸਾਦਿ ਵਲੋਂ ਸਵੀਪ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾ ਰਹੀਆਂ ਹਨ। ਉੁਹਨਾਂ ਨੌਜਵਾਨਾਂ ਨੂੰ ਅਗਾਮੀ ਲੋਕਸਭਾ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਪ੍ਰਿੰਸੀਪਲ, ਸੁਖਚੈਨ ਸਿੰਘ ਬੀਐਲਓ, ਰੀਤੂ ਬਾਲਾ, ਅਮਨ ਕੁਮਾਰ, ਵਰੁਣਜੀਤ ਕੌਰ,ਸ਼ੋਸ਼ਲ ਮੀਡੀਆ ਟੀਮ ਮੈਂਬਰ ਸਾਜਨ ਕੁਮਾਰ,ਪੋ੍ ਸੰਦੀਪ ਕੁਮਾਰ ਸ਼ਰਮਾ ਵੀ ਹਾਜ਼ਰ ਸਨ।