ਯੋਗ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਅਤੇ ਮਰ ਚੁੱਕਿਆਂ ਦੀਆਂ ਵੋਟਾਂ ਕੱਟੀਆ ਜਾਣ- ਡਿਪਟੀ ਕਮਿਸ਼ਨਰ

ਫ਼ਰੀਦਕੋਟ 12 ਫ਼ਰਵਰੀ,2024  

ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾਂ ਫਰੀਦਕੋਟ ਵਿੱਚ ਐਸ.ਜੀ.ਪੀ.ਸੀ ਚੋਣਾਂ ਲਈ ਬਲਾਕ ਲੈਵਲ ਅਫਸਰ ਹਰ ਰੋਜ਼ ਘਰ ਘਰ ਜਾ ਕੇ ਯੋਗ ਵੋਟਾਂ ਬਣਾਉਣ ਅਤੇ ਮਰ ਚੁੱਕਿਆਂ ਦੀਆਂ ਵੋਟਾਂ ਕੱਟਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਐਸ.ਜੀ.ਪੀ.ਸੀ ਚੋਣਾਂ ਲਈ ਵੋਟਾਂ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਜਿਸ ਲਈ ਚੋਣ ਅਮਲੇ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

 ਉਹਨਾਂ ਕਿਹਾ ਕਿ ਬੀ.ਐਲ.ਓਜ ਅਧਿਆਪਕਾਂ ਤੋਂ ਇਲਾਵਾ ਆਪਣੇ ਦਫਤਰੀ ਸਮੇਂ ਵਿੱਚੋਂ ਹਰ ਰੋਜ਼ ਦੋ ਤੋਂ ਪੰਜ ਵਜੇ ਤੱਕ ਦਾ ਸਮਾਂ ਕੱਢ ਕੇ ਆਪਣੇ ਪੋਲਿੰਗ ਸਟੇਸ਼ਨ ਦੇ ਇਲਾਕੇ ਵਿੱਚ ਜਾ ਕੇ ਯੋਗ ਵੋਟਰਾਂ ਦੀਆਂ ਵੋਟਾਂ ਬਣਾਉਣਗੇ ਅਤੇ ਜੇ ਕੋਈ ਵੋਟ ਕਿਸੇ ਕਾਰਨ ਕੱਟਣ ਵਾਲੀ ਹੈ ਤਾਂ ਉਹ ਇਸ ਸਬੰਧੀ ਫਾਰਮ ਭਰਵਾ ਕੇ ਵੋਟ ਕੱਟਣਗੇ। ਉਹਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਕਰਵਾਈਆਂ ਜਾਣਗੀਆਂ ਅਤੇ ਉਸ ਤੋਂ ਪਹਿਲਾਂ ਇਹ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ।

ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟਰ ਜੋ ਇਹਨਾਂ ਚੋਣਾਂ ਲਈ ਯੋਗ ਹਨ ਅਤੇ ਸ਼ਰਤਾਂ ਪੂਰੀਆਂ ਕਰਦੇ ਹਨ, ਉਹ ਜਲਦ ਆਪਣੀਆਂ ਵੋਟਾਂ ਬਣਵਾ ਲੈਣ। ਜੇਕਰ ਫਿਰ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸੰਬੰਧਿਤ ਇਲਾਕੇ ਦੇ ਰਿਟਰਨਿੰਗ ਅਫਸਰ ਜਾਂ ਦਫਤਰ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰ ਸਕਦੇ ਹਨ।

[wpadcenter_ad id='4448' align='none']