ਸਿਹਤ ਲਈ ਵਰਦਾਨ ਹਨ ਭਿੱਜੇ ਹੋਏ ਅਖਰੋਟ, ਜਾਣੋ ਇਸ ਨੂੰ ਰੋਜ਼ਾਨਾ ਸਵੇਰੇ ਖਾਣ ਦੇ ਕਈ ਫ਼ਾਇਦੇ

Walnut Benefits

Walnut Benefits

ਸਵੇਰੇ ਉੱਠ ਕੇ ਹਮੇਸ਼ਾ ਕੁਝ ਸਿਹਤਮੰਦ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਸਿਹਤ ਨੂੰ ਬਹੁਤ ਲਾਭ ਮਿਲੇਗਾ ਅਤੇ ਦਿਨ ਭਰ ਕੰਮ ਕਰਨ ਲਈ ਊਰਜਾ ਵੀ ਮਿਲੇਗੀ। ਅਜਿਹਾ ਹੀ ਇੱਕ ਫੂਡ ਹੈ ਅਖਰੋਟ। ਦਿਮਾਗ ਵਰਗਾ ਦਿਖਣ ਵਾਲਾ ਇਹ ਡਰਾਈ ਫਰੂਟ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

ਇਸ ਲਈ ਹਰ ਰੋਜ਼ ਸਵੇਰੇ ਇਸ ਨੂੰ ਖਾਣਾ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਤੁਸੀਂ ਚਾਹੋ ਤਾਂ ਸਵੇਰੇ ਇਸ ਨੂੰ ਬਦਾਮ ਦੀ ਤਰ੍ਹਾਂ ਰਾਤ ਭਰ ਪਾਣੀ ‘ਚ ਭਿਓ ਕੇ, ਸਵੇਰੇ ਖਾ ਸਕਦੇ ਹੋ ਜਾਂ ਫਿਰ ਦੁੱਧ ਦੇ ਨਾਲ ਵੀ ਖਾ ਸਕਦੇ ਹੋ। ਆਓ ਜਾਣਦੇ ਹਾਂ ਅਖਰੋਟ ਸਵੇਰੇ-ਸਵੇਰੇ ਕਿਹੜੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਤੁਸੀਂ ਇਸ ਨੂੰ ਖਾ ਕੇ ਪ੍ਰਾਪਤ ਕਰ ਸਕਦੇ ਹੋ।

ਓਮੇਗਾ -3 ਫੈਟੀ ਐਸਿਡ ਨਾਲ ਭਰਪੂਰ

ਅਖਰੋਟ ਉਨ੍ਹਾਂ ਭੋਜਨ ਪਦਾਰਥਾਂ ਵਿੱਚੋਂ ਇੱਕ ਹੈ ਜਿਸ ਵਿੱਚ ਓਮੇਗਾ-3 ਫੈਟੀ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ। ਇਹ ਇੱਕ ਕਿਸਮ ਦੀ ਹੈਲਦੀ ਫੈਟ ਹੈ ਜੋ ਦਿਲ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ। ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਣ ‘ਚ ਬਹੁਤ ਮਦਦਗਾਰ ਹੈ।

ਐਂਟੀਆਕਸੀਡੈਂਟਸ ਨਾਲ ਭਰਪੂਰ

ਅਖਰੋਟ ਐਂਟੀ-ਆਕਸੀਡੈਂਟਸ ਦਾ ਵਧੀਆ ਸਰੋਤ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਤੇ ਦਿਲ ਨੂੰ ਸਿਹਤਮੰਦ ਰੱਖਣ ‘ਚ ਕਾਫੀ ਮਦਦ ਕਰਦੇ ਹਨ। ਐਂਟੀ-ਆਕਸੀਡੈਂਟ ਫ੍ਰੀ ਰੈਡੀਕਲ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿਚ ਮਦਦਗਾਰ ਹੁੰਦੇ ਹਨ, ਜਿਸ ਕਾਰਨ ਸੈੱਲਾਂ ਨੂੰ ਨੁਕਸਾਨ ਨਹੀਂ ਪਹੁੰਚਦਾ ਅਤੇ ਸੋਜ ਵੀ ਘੱਟ ਹੁੰਦੀ ਹੈ।

ਊਰਜਾ ਦਾ ਵਧੀਆ ਸਰੋਤ

ਅਖਰੋਟ ਨੂੰ ਬਹੁਤ ਜ਼ਿਆਦਾ ਕੈਲੋਰੀ ਵਾਲਾ ਭੋਜਨ ਮੰਨਿਆ ਜਾਂਦਾ ਹੈ, ਜਿਸ ਕਾਰਨ ਇਸ ਨੂੰ ਘੱਟ ਮਾਤਰਾ ‘ਚ ਵੀ ਖਾਣ ਨਾਲ ਕਾਫੀ ਊਰਜਾ ਮਿਲਦੀ ਹੈ। ਇਸ ਲਈ, ਸਵੇਰੇ ਇਸ ਨੂੰ ਖਾਣ ਨਾਲ ਤੁਹਾਨੂੰ ਰੋਜ਼ਾਨਾ ਦੇ ਕੰਮ ਕਰਨ ਲਈ ਲੋੜੀਂਦੀ ਊਰਜਾ ਮਿਲਦੀ ਹੈ।

ਫਾਈਬਰ ਨਾਲ ਭਰਪੂਰ

ਅਖਰੋਟ ‘ਚ ਫਾਈਬਰ ਹੁੰਦਾ ਹੈ ਜੋ ਪਾਚਨ ਕਿਰਿਆ ਦੇ ਨਾਲ-ਨਾਲ ਭਾਰ ਘੱਟ ਕਰਨ ‘ਚ ਵੀ ਬਹੁਤ ਮਦਦਗਾਰ ਹੁੰਦਾ ਹੈ। ਫਾਈਬਰ ਦੇ ਕਾਰਨ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਕਾਰਨ ਭਾਰ ਕੰਟਰੋਲ ‘ਚ ਰਹਿੰਦਾ ਹੈ। ਇਸ ਤੋਂ ਇਲਾਵਾ ਫਾਈਬਰ ਦੇ ਕਾਰਨ ਇਹ ਬਲੱਡ ਸ਼ੂਗਰ ਲੈਵਲ ਨੂੰ ਅਚਾਨਕ ਨਹੀਂ ਵਧਾਉਂਦਾ, ਇਸ ਲਈ ਇਹ ਸ਼ੂਗਰ ਤੋਂ ਬਚਣ ਵਿਚ ਵੀ ਮਦਦ ਕਰਦਾ ਹੈ।

READ ALSO :ਨਿਊ ਜਰਸੀ ਹੋਸਟ ਕਰੇਗਾ ਫੀਫਾ ਵਿਸ਼ਵ ਕੱਪ ਫਾਈਨਲ, ਮੈਕਸੀਕੋ ਸਿਟੀ ਨੂੰ ਮਿਲਿਆ ਉਦਘਾਟਨ ਸਮਾਰੋਹ ਦਾ ਮੌਕਾ

ਵਿਟਾਮਿਨ ਈ ਨਾਲ ਭਰਪੂਰ

ਅਖਰੋਟ ‘ਚ ਵਿਟਾਮਿਨ ਈ ਪਾਇਆ ਜਾਂਦਾ ਹੈ, ਜਿਸ ਕਾਰਨ ਇਹ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਵਿਟਾਮਿਨ ਈ ਬੁਢਾਪੇ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਫਾਈਨ ਲਾਈਨਜ਼, ਝੁਰੜੀਆਂ, ਚਮੜੀ ਦਾ ਢਿੱਲਾਪਨ ਰੋਕਣ ਵਿੱਚ ਮਦਦ ਕਰਦਾ ਹੈ।

Walnut Benefits

[wpadcenter_ad id='4448' align='none']