We will avenge the murder of Atiq-Ashraf ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਕਤਲ ਮਾਮਲੇ ’ਚ ਵੱਡੀ ਅੱਤਵਾਦੀ ਧਮਕੀ ਮਿਲੀ ਹੈ। ਅੱਤਵਾਦੀ ਸੰਗਠਨ ਅਲਕਾਇਦਾ ਨੇ ਅਤੀਕ ਕਤਲਕਾਂਡ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਅੱਤਵਾਦੀ ਸੰਗਠਨ ਅਲ-ਕਾਇਦਾ ਨੇ 7 ਪੰਨਿਆਂ ਦੀ ਮੈਗਜ਼ੀਨ ਜਾਰੀ ਕਰ ਕੇ ਕਿਹਾ ਕਿ ਉਹ ਇਸ ਕਤਲਕਾਂਡ ਦਾ ਬਦਲਾ ਲੈਣਗੇ। ਅੱਤਵਾਦੀ ਸੰਗਠਨ ਦੀ ਇਸ ਧਮਕੀ ਤੋਂ ਬਾਅਦ ਜਾਂਚ ਏਜੰਸੀਆਂ ਹਾਈ ਅਲਰਟ ’ਤੇ ਆ ਗਈਆਂ ਹਨ।
15 ਅਪ੍ਰੈਲ ਨੂੰ ਦੋਹਾਂ ਦਾ ਹੋਇਆ ਕਤਲ
ਦੱਸ ਦੇਈਏ ਕਿ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ 15 ਅਪ੍ਰੈਲ 2023 ਦੀ ਰਾਤ ਪ੍ਰਯਾਗਰਾਜ ’ਚ ਕਤਲ ਕਰ ਦਿੱਤਾ ਗਿਆ ਸੀ। ਪੁਲਸ ਦੀ ਸੁਰੱਖਿਆ ਦਰਮਿਆਨ ਇਸ ਕਤਲਕਾਂਡ ਨੂੰ ਸ਼ੂਟਰ ਅਰੁਣ ਮੌਰਿਆ, ਸੰਨੀ ਅਤੇ ਲਵਲੇਸ਼ ਤਿਵਾੜੀ ਨੇ ਅੰਜ਼ਾਮ ਦਿੱਤਾ ਸੀ। ਤਿੰਨੋਂ ਕਾਤਲ ਪੱਤਰਕਾਰ ਬਣ ਕੇ ਆਏ ਸਨ। ਇਸ ਤੋਂ ਬਾਅਦ ਜਿਵੇਂ ਹੀ ਅਤੀਕ ਅਤੇ ਅਸ਼ਰਫ ਨੇ ਮੀਡੀਆ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਤਿੰਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਤਿੰਨੋਂ ਕਾਤਲਾਂ ਨੇ ਪੁਲਸ ਸਾਹਮਣੇ ਆਤਮਸਮਰਪਣ ਕਰ ਦਿੱਤਾ। ਇਸ ਕਤਲਕਾਂਡ ਦੀ ਜਾਂਚ ਚੱਲ ਰਹੀ ਹੈ।We will avenge the murder of Atiq-Ashraf
ALSO READ :- ਜੱਦੀ ਪਿੰਡ ਚੜਿੱਕ ਪਹੁੰਚੀ ਸ਼ਹੀਦ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ, ਸਦਮੇ ’ਚ ਪੂਰਾ ਪਰਿਵਾਰ
ਪਟਨਾ ‘ਚ ਅਤੀਕ ਦੇ ਸਮਰਥਕਾਂ ਨੇ ਕੀਤੀ ਨਾਅਰੇਬਾਜ਼ੀ
ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਮਗਰੋਂ ਪਟਨਾ ਵਿਚ ਅਤੀਕ ਅਹਿਮਦ ਦੇ ਸਮਰਥਨ ‘ਚ ਨਾਅਰੇਬਾਜ਼ੀ ਹੋਈ ਸੀ। ਦੇਸ਼ ‘ਚ ਅਤੀਕ ਅਹਿਮਦ ਦੇ ਕਤਲ ਮਗਰੋਂ ਇਸ ਘਟਨਾ ਨੇ ਸਿਆਸੀ ਰੰਗ ਲੈ ਲਿਆ ਹੈ। ਕੋਈ ਇਸ ਨੂੰ ਸਾਜ਼ਿਸ਼ ਦੱਸ ਰਿਹਾ ਹੈ ਤਾਂ ਕੋਈ ਇਸ ਕਤਲਕਾਂਡ ਨੂੰ ਹਿੰਦੂ-ਮੁਸਲਮਾਨ ਵਾਲਾ ਐਂਗਲ ਦੇ ਰਿਹਾ ਹੈ। ਅਜਿਹੇ ਵਿਚ ਹੁਣ ਅਲਕਾਇਦਾ ਦੀ ਧਮਕੀ ਨੇ ਅੱਗ ‘ਚ ਘਿਓ ਪਾਉਣ ਦਾ ਕੰਮ ਕੀਤਾ ਹੈ।We will avenge the murder of Atiq-Ashraf