What did you say to your father on the way?
ਡਿਬਰੁਗੜ੍ਹ ਜੇਲ੍ਹ ਤੋਂ ਤੜਕੇ ਹੀ ਦਿੱਲੀ ਲਿਆਂਦੇ ਹਲਕਾ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਨੇ ਅਹੁਦੇ ਲਈ ਹਲਫ਼ ਲੈ ਲਿਆ ਹੈ। ਪੰਜਾਬ ਵਿਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਨੇ ਸਪੀਕਰ ਦੇ ਚੈਂਬਰ ਵਿਚ ਹਲਫ਼ ਲਿਆ।
ਇਸ ਲਈ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਸਵੇਰੇ 4 ਵਜੇ ਜੇਲ੍ਹ ਤੋਂ ਦਿੱਲੀ ਲਈ ਲੈਕੇ ਰਵਾਨਾ ਹੋਈ ਸੀ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਏਅਰ ਫੋਰਸ ਦੇ Aircraft ਰਾਹੀਂ ਅਸਾਮ ਤੋਂ ਦਿੱਲੀ ਲਿਆਂਦਾ ਗਿਆ ਸੀ।What did you say to your father on the way?
ਇਸ ਦੌਰਾਨ ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਮੁਲਾਕਾਤ ਵੀ ਕੀਤੀ। ਪਿਤਾ ਨੇ ਦੱਸਿਆ ਕਿ ਪੁੱਤ ਨਾਲ ਕੀ ਗੱਲ ਹੋਈ। ਉਨ੍ਹਾਂ ਆਖਿਆ ਕਿ ਉਨ੍ਹਾਂ (ਅੰਮ੍ਰਿਤਪਾਲ) ਸੰਗਤਾਂ ਦਾ ਧੰਨਵਾਦ ਕਰਨ ਲਈ ਆਖਿਆ। ਸੰਗਤਾਂ ਨੂੰ ਮੇਰੇ ਵੱਲੋਂ ਫਤਹਿ ਬੁਲਾਇਓ।
also read :- ਅੰਮ੍ਰਿਤ. ਪਾਲ ਸਿੰਘ ਨੇ MP ਅਹੁਦੇ ਲਈ ਲਿਆ ਹਲਫ਼, ਖਾਧੀ ਸੰਵਿਧਾਨ ਦੀ ਸਹੁੰ
ਉਨ੍ਹਾਂ ਆਖਿਆ ਕਿ ਉਹ ਸਵੇਰੇ 3 ਵਜੇ ਦੇ ਚੱਲੇ ਹਨ, ਇਸ ਲਈ ਕਾਫੀ ਥਕਾਵਟ ਹੈ। ਬਾਕੀ ਆਮ ਗੱਲਾਂ ਹੋਈਆਂ ਹਨ। ਉਹ ਸੰਗਤ ਲਈ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਨਗੇ। ਮੇਰੇ ਹਲਕੇ ਦਾ ਖਿਆਲ ਰੱਖੋ। ਲੋਕਾਂ ਨੂੰ ਨਾਲ ਲੈ ਚੱਲੇ। ਜੋ ਵੀ ਮੁਸ਼ਕਲਾਂ ਆ ਰਹੀਆਂ ਹਨ, ਆਉਣ ਵਾਲੇ ਸਮੇਂ ਵਿਚ ਖਤਮ ਹੋ ਜਾਣਗੀਆਂ।What did you say to your father on the way?