ਅਮਰੀਕਾ ਤੋਂ ਘਰ ਪਰਤ ਰਿਹਾ ਸੀ ਸ਼ਖਸ ,ਰਸਤੇ ‘ਚ ਵਾਪਰਿਆ ਭਾਣਾ

What happened on the way

What happened on the way

ਫ਼ਤਹਿਗੜ੍ਹ ਸਹਿਬ ਦੇ ਮਾਧੋਪੁਰ ਬ੍ਰਿਜ ਕੋਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਅਮਰੀਕਾ ਤੋਂ ਵਾਪਸ ਘਰ ਪਰਤ ਰਹੇ ਸਤਵੰਤ ਸਿੰਘ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਜੰਗ ਸਿੰਘ ਤੇ ਤਨਰਾਜਵੀਰ ਸਿੰਘ ਜ਼ਖਮੀ ਹੋ ਗਏ ਹਨ।

ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕੀ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਜੰਗ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਵੰਤ ਸਿੰਘ ਨੇ ਅਮਰੀਕਾ ਤੋਂ ਵਾਪਸ ਆਉਣਾ ਸੀ ਜਿਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆਉਣ ਲਈ ਸੰਦੀਪ ਸਿੰਘ ਦੀ ਕਾਰ ਕਿਰਾਏ ਉਤੇ ਲਈ ਸੀ। ਉਹ ਤਨਰਾਜਵੀਰ ਸਿੰਘ ਨਾਲ ਦਿੱਲੀ ਲਈ ਏਅਰਪੋਰਟ ਤੋਂ ਆਪਣੇ ਪਿਤਾ ਸਤਵੰਤ ਸਿੰਘ ਨੂੰ ਨਾਲ ਲੈ ਕੇ ਘਰ ਵਾਪਸ ਪਰਤ ਰਹੇ ਸਨ।What happened on the way

also read :-ਵਿਸ਼ਵ ਯੋਗ ਦਿਵਸ ‘ਤੇ PGI ਨੇ ਬਣਾਇਆ ਵਰਲਡ ਰਿਕਾਰਡ

ਕਾਰ ਨੂੰ ਸਰਹਿੰਦ ਦੇ ਮਾਧੋਪੁਰ ਬ੍ਰਿਜ ਕੋਲ ਅੱਗੇ ਆਪਣੀ ਸਾਈਡ ਜਾ ਰਹੇ ਇੱਕ ਟਰੱਕ ‘ਚ ਵੱਜੀ। ਜਿਸ ਕਾਰਨ ਸਤਵੰਤ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਅਤੇ ਤਨਰਾਜਵੀਰ ਸਿੰਘ ਦੇ ਸੱਟਾਂ ਵੱਜੀਆਂ। ਥਾਣਾ ਸਰਹਿੰਦ ਵਿਖੇ ਡਰਾਇਵਰ ਸੰਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।What happened on the way

[wpadcenter_ad id='4448' align='none']