ਝੰਡੇ ਤੇ ਇਹ ਉਰਦੂ ਵਿੱਚ ਕੀ ਲਿਖਿਆ ਹੈ।

ਝੰਡੇ ਤੇ ਇਹ ਉਰਦੂ ਵਿੱਚ ਕੀ ਲਿਖਿਆ ਹੈ।

What is written Urdu ਇਹ ਸਰਕਾਰ ਏ ਖ਼ਾਲਸਾ ਦਾ ਝੰਡਾ ਹੈ, ਜਿਹੜਾ ਸਰਕਾਰ ਰਣਜੀਤ ਸਿੰਘ ਤੋਂ ਲੈਕੇ ਸਰਕਾਰ ਦਲੀਪ ਸਿੰਘ ਦੇ ਵੇਲੇ ਤੱਕ ਪੰਜਾਬ ਰਾਜ ਦਾ ਸ਼ਾਹੀ ਝੰਡਾ ਹੁੰਦਾ ਸੀ। ਇਸ ਤੇ ਫ਼ਾਰਸੀ ਲਿਖੀ ਹੋਈ ਹੈ, ਉਰਦੂ ਨਹੀਂ। ਫ਼ਾਰਸੀ ਸਰਕਾਰ ਏ ਖ਼ਾਲਸਾ ਵੇਲੇ ਰਾਜ ਦੀ ਦਫ਼ਤਰੀ ਭਾਸ਼ਾ ਸੀ। ਕਿਉਂਕਿ ਮੁਗ਼ਲਾਂ ਦੇ ਦੌਰ ਤੋਂ ਹੀ ਰਾਜ […]

What is written Urdu ਇਹ ਸਰਕਾਰ ਏ ਖ਼ਾਲਸਾ ਦਾ ਝੰਡਾ ਹੈ, ਜਿਹੜਾ ਸਰਕਾਰ ਰਣਜੀਤ ਸਿੰਘ ਤੋਂ ਲੈਕੇ ਸਰਕਾਰ ਦਲੀਪ ਸਿੰਘ ਦੇ ਵੇਲੇ ਤੱਕ ਪੰਜਾਬ ਰਾਜ ਦਾ ਸ਼ਾਹੀ ਝੰਡਾ ਹੁੰਦਾ ਸੀ। ਇਸ ਤੇ ਫ਼ਾਰਸੀ ਲਿਖੀ ਹੋਈ ਹੈ, ਉਰਦੂ ਨਹੀਂ। ਫ਼ਾਰਸੀ ਸਰਕਾਰ ਏ ਖ਼ਾਲਸਾ ਵੇਲੇ ਰਾਜ ਦੀ ਦਫ਼ਤਰੀ ਭਾਸ਼ਾ ਸੀ। ਕਿਉਂਕਿ ਮੁਗ਼ਲਾਂ ਦੇ ਦੌਰ ਤੋਂ ਹੀ ਰਾਜ ਦੇ, ਜ਼ਮੀਨਾਂ ਦੇ ਸਾਰੇ ਰਿਕਾਰਡ ਫ਼ਾਰਸੀ ਵਿੱਚ ਰਹੇ ਸਨ, ਜਿਸ ਨੂੰ ਇੱਕੋ ਦਮ ਗੁਰਮੁਖੀ ਵਿੱਚ ਬਦਲਣਾ ਸੰਭਵ ਨਹੀਂ ਸੀ।

ਫ਼ਾਰਸੀ ਵਿੱਚ ਲਿਖੇ ਹੋਏ ਸ਼ਬਦ ਹਨ: “ਅਕਾਲ ਸਹਾਇ” (ਉਤਲੀ ਪੰਕਤੀ ਵਿੱਚ)
“ਸਰਕਾਰ ਏ ਖ਼ਾਲਸਾ” (ਹੇਠਲੀ ਪੰਕਤੀ ਵਿੱਚ) What is written Urdu

also read: ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ, ਗੋਲਡਨ ਟੈਂਪਲ ਪਲਾਜ਼ਾ 31 ਜੁਲਾਈ ਤੱਕ ਸੈਲਾਨੀਆਂ ਲਈ  ਰਹਿਣਗੇ ਬੰਦ

ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਗ਼ਲਤ ਲਿਖਿਆ ਹੋਇਆ ਹੈ। ਨਹੀਂ, ਇਹ ਗ਼ਲਤ ਨਹੀਂ, ਬਿਲਕੁਲ ਠੀਕ ਹੈ। ਫ਼ਾਰਸੀ ਦੀ calligraphy ਵਿੱਚ ਲਿਖਿਆ ਹੈ। ਜਿਸ ਨੂੰ ਫ਼ਾਰਸੀ ਜਾਂ ਉਰਦੂ ਚੰਗੀ ਤਰ੍ਹਾਂ ਪੜ੍ਹਨੀ ਆਉਂਦੀ ਹੈ। ਉਹ ਇਸ ਨੂੰ ਵੇਖ ਕੇ ਹੀ ਇਸ ਦੀ calligraphic ਬਣਤਰ ਨੂੰ ਸਮਝ ਜਾਵੇਗਾ। ਜਿਨ੍ਹਾਂ ਨੂੰ ਅਜੇ ਘੱਟ ਆਉਂਦੀ ਹੈ, ਉਹ ਭੁਲੇਖੇ ਵੱਜੋਂ ਇਸ ਨੂੰ ਗ਼ਲਤ ਕਹਿ ਰਹੇ ਹਨ।

ਇਹ ਲਿਖਿਆ ਹੈ “ਅਕਾਲ ਸਹਾਇ, ਸਰਕਾਰ ਏ ਖ਼ਾਲਸਾ”, ਅਤੇ ਇਹ ਬਿਲਕੁਲ ਠੀਕ ਲਿਖਿਆ ਹੈ। What is written Urdu

Related Posts