Saturday, December 28, 2024

WhatsApp ਨੇ ਲਾਂਚ ਕੀਤਾ ਸ਼ਾਨਦਾਰ ਫੀਚਰ, ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ

Date:

WhatsApp ਆਪਣੇ ਕਰੋੜਾਂ ਉਪਭੋਗਤਾਵਾਂ ਨੂੰ ਇਕ ਵਧੀਆ ਚੈਟਿੰਗ ਅਨੁਭਵ ਪ੍ਰਦਾਨ ਕਰਨ ਲਈ ਲਗਾਤਾਰ ਨਵੇਂ-ਨਵੇਂ ਫੀਚਰ ਲਿਆਉਂਦਾ ਹੈ। ਇਸ ਦੇ ਨਾਲ ਹੀ ਇਹ ਇੰਸਟੈਂਟ ਚੈਟਿੰਗ ਪਲੇਟਫਾਰਮ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਦਾ ਹੈ। ਇਸੇ ਤਹਿਤ WhatsApp ਨੇ ਆਪਣੇ ਉਪਭੋਗਤਾਵਾਂ ਲਈ ਇਕ ਨਵਾਂ ਪ੍ਰਾਈਵੇਸੀ ਫੀਚਰ ਲਾਂਚ ਕੀਤਾ ਹੈ, ਜਿਸ ਵਿਚ ਉਪਭੋਗਤਾ ਕਿਸੇ ਵੀ ਚੈਟ ਨੂੰ ਆਸਾਨੀ ਨਾਲ ਲਾਕ ਕਰ ਸਕਣਗੇ। ਇਸ ਫੀਚਰ ਦਾ ਨਾਂ ”ਚੈਟ ਲਾਕ” ਦੱਸਿਆ ਜਾ ਰਿਹਾ ਹੈ।WhatsApp launched an amazing feature

ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਚੈਟ ਲਾਕ ਦੀ ਚਰਚਾ ਲੰਬੇ ਸਮੇਂ ਤੋਂ ਹੋ ਰਹੀ ਹੈ ਪਰ ਹੁਣ ਯੂਜ਼ਰਸ ਇਸ ਦਾ ਫਾਇਦਾ ਲੈ ਸਕਣਗੇ। ਇਹ ਉਨ੍ਹਾਂ ਉਪਭੋਗਤਾਵਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਜੋ ਆਪਣੀ ਨਿੱਜੀ ਅਤੇ ਸੰਵੇਦਨਸ਼ੀਲ ਚੈਟ ਨੂੰ ਲੁਕਾਉਣਾ ਚਾਹੁੰਦੇ ਹਨ।WhatsApp launched an amazing feature

also read :- 10, 16, 19 ਅਤੇ 21 ਜੂਨ ਨੂੰ ਸੂਬੇ ਵਿਚ ਪੜਾਅਵਾਰ ਸ਼ੁਰੂ ਹੋਵੇਗੀ ਝੋਨੇ ਦੀ ਬਿਜਾਈ

ਇਸ ਫੀਚਰ ਦੇ ਜ਼ਰੀਏ, ਉਪਭੋਗਤਾ ਚੁਣੀਆਂ ਗਈਆਂ ਚੈਟਾਂ ਨੂੰ ਇਨਬਾਕਸ ਤੋਂ ਹਟਾ ਕੇ ਇਕ ਵਿਸ਼ੇਸ਼ ਫੋਲਡਰ ਵਿਚ ਸੁਰੱਖਿਅਤ ਰੂਪ ਨਾਲ ਸਟੋਰ ਕਰਨ ਦੇ ਯੋਗ ਹੋਣਗੇ। ਜਿਸ ਨੂੰ ਸਿਰਫ਼ ਪਾਸਵਰਡ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਰਾਹੀਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸਥਿਤੀ ਵਿਚ, ਜੇਕਰ ਕੋਈ ਹੋਰ ਵਿਅਕਤੀ ਫੋਨ ਦੀ ਵਰਤੋਂ ਕਰਦਾ ਹੈ, ਤਾਂ ਵੀ ਉਸ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਇਨ੍ਹਾਂ ਚੈਟਸ ਵਿਚ ਕੀ ਹੈ। ਇੰਨਾ ਹੀ ਨਹੀਂ ਚੈਟ ਲਾਕ ਫੀਚਰ ਰਾਹੀਂ ਨੋਟੀਫਿਕੇਸ਼ਨ ‘ਚ ਭੇਜਣ ਵਾਲੇ ਅਤੇ ਮੈਸੇਜ ਦਾ ਪ੍ਰੀਵਿਊ ਵੀ ਨਹੀਂ ਦਿਖਾਈ ਦੇਵੇਗਾ। ਇਹ ਫੀਚਰ iOS ਅਤੇ Android ਦੋਵਾਂ ਉਪਭੋਗਤਾਵਾਂ ਲਈ ਉਪਲਬਧ ਹੈ।WhatsApp launched an amazing feature

Share post:

Subscribe

spot_imgspot_img

Popular

More like this
Related

ਪੰਜਾਬ ,ਚੰਡੀਗੜ੍ਹ ਸਣੇ ਹਰਿਆਣਾ ਚ ਪੈ ਰਿਹਾ ਲਗਾਤਾਰ ਮੀਂਹ , 11 ਜ਼ਿਲਿਆਂ ਚ ਧੁੰਦ ਦਾ ਅਲਰਟ ਜ਼ਾਰੀ

Punjab Weather Update  ਵੈਸਟਰਨ ਡਿਸਟਰਬੈਂਸ ਹੋਣ ਕਰਕੇ ਪੰਜਾਬ-ਚੰਡੀਗੜ੍ਹ ਵਿੱਚ ਹੋਈ...

ਅਮਨਦੀਪ ਕੌਰ ਵਿਕਸਤ ਭਾਰਤ ਯੰਗ ਲੀਡਰਜ਼ ਡਾਈਲਾਗ-ਐਨ.ਵਾਈ.ਐਫ 2025 ਦੀ ਰਾਸ਼ਟਰੀ ਪੱਧਰ ਦੀ   ਚੈਂਪਿਅਨਸ਼ਿਪ ਲਈ ਹੋਈ ਚੋਣ”

ਫ਼ਰੀਦਕੋਟ 28 ਦਸੰਬਰ (  )    ਐਸ.ਬੀ.ਐਸ ਸਰਕਾਰੀ ਕਾਲਜ, ਕੋਟਕਪੂਰਾ ਦੀ ਗ੍ਰਹਿ ਵਿਗਿਆਨ...

ਡਾ. ਮਨਮੋਹਨ ਸਿੰਘ ਦੀ ਅੰਤਿਮ ਯਾਤਰਾ , ਗਾਂਧੀ ਪਰਿਵਾਰ ਸਣੇ ਹਰ ਲੀਡਰ ਨਮ ਅੱਖਾਂ ਨਾਲ ਕਰ ਰਿਹਾ ਯਾਦ

Manmohan Singh Funeral  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ...