When the reality came out
ਹੁਸ਼ਿਆਰਪੁਰ ਤੋਂ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਨੇ ਅਮੀਰ ਘਰ ਦੀ ਕੁੜੀ ਨੂੰ ਘਰੋਂ ਭਜਾ ਕੇ ਦੁਬਈ ਭੇਜ ਦਿੱਤਾ ਤੇ ਆਪ ਕੁਝ ਦਿਨ ਬਾਅਦ ਉੱਥੇ ਆਉਣ ਦੀ ਗੱਲ ਕਹੀ। ਉੱਥੇ ਜਾ ਕੇ ਕੁੜੀ ਨੂੰ ਪਤਾ ਲੱਗਿਆ ਕਿ ਉਸ ਨੂੰ ਦੇਹ ਵਪਾਰ ਦੇ ਲਈ ਵੇਚ ਦਿੱਤਾ ਗਿਆ ਹੈ। ਹਾਲਾਂਕਿ ਇਸ ‘ਤੇ ਤੁਰੰਤ ਐਕਸ਼ਨ ਲੈਂਦਿਆਂ ਪੁਲਸ ਨੇ ਕੁੜੀ ਨੂੰ ਉਨ੍ਹਾਂ ਲੋਕਾਂ ਦੀ ਕੈਦ ‘ਚੋਂ ਛੁਡਵਾ ਲਿਆ ਤੇ ਕੁੜੀ ਦੀ ਪੰਜਾਬ ਵਿਚ ਵਾਪਸੀ ਹੋ ਗਈ ਹੈ।
ਇਸ ਸਬੰਧੀ ਦਿੱਤੀ ਸ਼ਿਕਾਇਤ ਵਿਚ ਕੁੜੀ ਨੇ ਦੱਸਿਆ ਕਿ 5 ਸਾਲ ਪਹਿਲਾਂ ਉਹ ਦਾਦੀ ਦੇ ਨਾਲ ਫਿਜ਼ਿਓਥੈਰੇਪੀ ਸੈਂਟਰ ਵਿਚ ਥੈਰੇਪੀ ਲਈ ਜਾਂਦੀ ਸੀ। ਉੱਥੇ ਉਸ ਦੀ ਮੁਲਾਕਾਤ ਸੁਖਬੀਰ ਸਿੰਘ ਉਰਫ਼ ਕਾਲਾ ਵਾਸੀ ਨੰਗਲ ਖੁਰਦ ਮਾਹਿਲਪੁਰ ਨਾਲ ਹੋਈ। ਸੁਖਬੀਰ ਨੇ ਉਸ ਦਾ ਮੋਬਾਈਲ ਨੰਬਰ ਲੈ ਲਿਆ ਅਤੇ ਉਸ ਨਾਲ ਗੱਲਬਾਤ ਸ਼ੁਰੂ ਹੋ ਗਈ। ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਨਾਰਾਜ਼ ਹੋਏ ਤੇ ਉਨ੍ਹਾਂ ਨੇ ਕੁੜੀ ਦਾ ਫ਼ੋਨ ਹੀ ਤੋੜ ਦਿੱਤਾ। ਇਸ ਮਗਰੋਂ ਦੋਹਾਂ ਦਾ ਕੋਈ ਸੰਪਰਕ ਨਹੀਂ ਰਿਹਾ।
ਇਸ ਗੱਲ ਤੋਂ ਤਕਰੀਬਨ 5 ਸਾਲ ਬੀਤ ਜਾਣ ਦੇ ਬਾਅਦ ਹੁਣ ਕੁਝ ਦਿਨ ਪਹਿਲਾਂ ਦੋਹਾਂ ਦੀ ਸੋਸ਼ਲ ਮੀਡੀਆ ‘ਤੇ ਮੁੜ ਗੱਲਬਾਤ ਸ਼ੁਰੂ ਹੋ ਗਈ। ਸੁਖਬੀਰ ਨੇ ਕੁੜੀ ਨੂੰ ਕਿਹਾ ਕਿ ਉਹ 5 ਸਾਲ ਤੋਂ ਉਸ ਦਾ ਇੰਤਜ਼ਾਰ ਕਰ ਰਿਹਾ ਹੈ। ਸੁਖਬੀਰ ਨੇ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕਹੀ ਤੇ ਕਿਹਾ ਕਿ ਉਹ ਦੋਵੇਂ ਦੁਬਈ ਵਿਚ ਸੈਟਲ ਹੋ ਜਾਣਗੇ। ਉਸ ਨੇ ਆਪਣੇ ਚਾਚੇ ਦੇ ਮੁੰਡੇ ਦੀ ਮਦਦ ਨਾਲ ਕੁੜੀ ਦਾ ਦੁਬਈ ਦਾ ਵੀਜ਼ਾ ਲਗਵਾ ਦਿੱਤਾ। ਕੁੜੀ 12 ਲੱਖ ਰੁਪਏ ਦੀ ਘੜੀ, ਹੀਰੇ ਤੇ ਸੋਨੇ ਦੀ ਮੁੰਦਰੀ ਤੇ ਲਾਕੇਟ, 55 ਹਜ਼ਾਰ ਰੁਪਏ ਨਕਦੀ, ਆਈਫ਼ੋ ਅਤੇ ਐੱਪਲ ਦੀ ਘੜੀ ਲੈ ਕੇ ਘਰੋਂ ਭੱਜ ਗਈ।When the reality came out
also read :- DC ਵੱਲੋਂ ਡਾਇਰੀਆ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਵਿਭਾਗਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼
ਸੁਖਬੀਰ ਕੁੜੀ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ ਤੇ ਕਿਹਾ ਕਿ ਕੁਝ ਦਿਨ ਵਿਚ ਉਸ ਦੀ ਭੈਣ ਦਾ ਵਿਆਹ ਹੈ ਤੇ ਉਹ ਇਸ ਮਗਰੋਂ ਦੁਬਈ ਆ ਜਾਵੇਗਾ। ਇੰਨਾ ਕਹਿ ਕੇ ਉਸ ਨੇ ਕੁੜੀ ਨੂੰ ਜਹਾਜ਼ ਵਿਚ ਬਿਠਾ ਦਿੱਤਾ ਤੇ ਉਹ ਦੁਬਈ ਪਹੁੰਚ ਗਈ। ਦੁਬਈ ਏਅਰਪੋਰਟ ‘ਤੇ ਕੁੜੀ ਨੂੰ ਲਵਪ੍ਰੀਤ ਅਤੇ ਉਸ ਦੀ ਪਤਨੀ ਮਾਹੀ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਕੁੜੀ ਨੂੰ 4 ਦਿਨ ਆਪਣੇ ਘਰ ਰੱਖਿਆ। ਇਸ ਵਿਚਾਲੇ ਉਸ ਨੂੰ ਨਾਜਾਇਜ਼ ਧੰਦਾ ਕਰਨ ਲਈ ਮਜਬੂਰ ਕਰਨ ਲੱਗ ਪਏ। ਸ਼ੱਕ ਹੋਣ ‘ਤੇ ਕੁੜੀ ਨੇ ਪਰਿਵਾਰ ਨਾਲ ਸੰਪਰਕ ਕੀਤਾ। ਲੜਕੀ ਦੇ ਪਿਤਾ ਸ਼ਹਿਰ ਵੱਡੇ ਵਪਾਰੀ ਹਨ, ਉਨ੍ਹਾਂ ਉਕਤ ਘਰ ਵਿਚ ਜਾ ਪਹੁੰਚੇ ਤੇ ਸਾਰੇ ਮਾਮਲੇ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ।When the reality came out