ਔਰਤਾਂ ਦੇ ਨਾਮ ਤੇ ਸਿਰਫ਼ ਰਾਜਨੀਤੀ ਹੀ ਕਿਉ ?

Why women away from politics

Why women away from politics

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।

ਸਤੰਬਰ 2023 ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਮਹਿਲਾਵਾਂ ਲਈ 33 ਫ਼ੀਸਦੀ ਰਾਖਵਾਂਕਰਨ ਦੇਣ ਲਈ ਪੇਸ਼ ਕੀਤੇ ਬਿੱਲ ਦੀ ਹਮਾਇਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਹੁਣ ਲੋਕ ਸਭਾ ਚੋਣਾਂ ਲਈ ਟਿਕਟ ਵੰਡ ਮੌਕੇ ਔਰਤਾਂ ਨੂੰ ਨੁਮਾਇੰਦਗੀ ਦੇਣ ਮੌਕੇ ਹੱਥ ਪਿੱਛੇ ਕਿਉ ਖਿੱਚ ਲਏ?


ਹੈਰਾਨੀ ਦੀ ਗੱਲ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਸੀਟਾਂ ਤੇ ਇਕ ਵੀ ਮਹਿਲਾ ਉਮੀਦਵਾਰ ਨੂੰ ਟਿਕਟ ਨਹੀ ਦਿੱਤੀ, ਕਾਂਗਰਸ ਨੇ 2 ਟਿਕਟਾਂ, ਅਕਾਲੀ ਦਲ ਨੇ 1 ਤੇ ਬੀਜੇਪੀ ਨੇ 3 ਟਿਕਟਾਂ ਦਿੱਤੀਆਂਔਰਤਾਂ ਨੂੰ ਰਾਜਨੀਤੀ ਚ ਅਪਣਾ ਹੁਨਰ ਦਿਖਾਉਣ ਦਾ ਮੌਕਾ ਕਿਉ ਨਹੀ ਮਿਲਦਾ ? ਔਰਤ ਨਾਲ ਅਪਰਾਧ ਦੇ ਅੰਕੜੇ ਵੱਧ ਰਹੇ ਨੇ ਪਰ ਰਾਜਨੀਤੀ ਚ ਘੱਟ ਰਹੇ ਨੇਪਾਰਟੀਆਂ ਔਰਤਾਂ ਤੋਂ ਵੋਟਾਂ ਬਟੋਰਨ ਲਈ ਮੁਫ਼ਤ ਸਕੀਮਾਂ ਦਾ ਐਲਾਨ ਤਾਂ ਕਰ ਦਿੰਦੀਆਂ ਨੇ ਪਰ ਰਾਜਨੀਤੀ ਦੇ ਵਿੱਚ ਬਣਦੀ ਹਿੱਸੇਦਾਰੀ ਦੇਣ ਲਈ ਤਿਆਰ ਨਹੀਂ !

READ ALSO :  ਈਡੀ ਨੇ ਕਾਂਗਰਸੀ ਮੇਅਰ ਦੇ ਘਰ ਛਾਪਾ ਮਾਰਿਆ, ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਕੀਤਾ ਸੀਲ

ਇਕ ਗੱਲ ਹੋਰ ਮੰਨਣ ਵਾਲੀ ਹੈ ਪਹਿਲਾਂ ਦੇ ਮੁਕਾਬਲੇ ਹੁਣ ਔਰਤਾਂ ਜਾਗਰੂਕ ਹੋ ਰਹੀਆਂ ਨੇ , ਉਮੀਦਵਾਰਾਂ ਤੋਂ ਸਵਾਲ ਪੁੱਛ ਰਹੀਆਂ ਨੇ , ਕੀਤੇ ਵਾਅਦੇ ਪੂਰੇ ਨਾ ਕਰਨ ਦੇ ਕਾਰਨ ਪੁੱਛ ਰਹੀਆਂ ਨੇਸੋ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਔਰਤਾਂ ਨੂੰ ਰਾਜਨੀਤੀ ਵਿੱਚ ਆਉਣ ਦੇ ਵੱਧ ਤੋਂ ਵੱਧ ਮੌਕੇ ਦੇਣ ਤਾਂ ਜੋ ਉਹ ਸੰਸਦ ਚ ਔਰਤਾਂ ਦੇ ਹੱਕਾਂ ਪ੍ਰਤੀ ਅਵਾਜ਼ ਉਠਾ ਸਕਣ |

Why women away from politics

[wpadcenter_ad id='4448' align='none']