ਵਿਕਟ ਕੀਪਰ ਇਸ਼ਾਨ ਕਿਸ਼ਨ ਨੂੰ ਰਾਸ਼ਟਰੀ ਟੀਮ ‘ਚ ਚੋਣ ਲਈ ਸ਼ੁਰੂ ਕਰਨਾ ਹੋਵੇਗਾ ਖੇਡਣਾ : ਦ੍ਰਾਵਿੜ

Wicket keeper Ishan Kishan

Wicket keeper Ishan Kishan

 ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਵਿਕਟਕੀਪਰ ਇਸ਼ਾਨ ਕਿਸ਼ਨ ਨੂੰ ਰਾਸ਼ਟਰੀ ਟੀਮ ਵਿਚ ਚੋਣ ਲਈ ਵਿਚਾਰ ਕਰਨ ਲਈ ਕਿਸੇ ਨਾ ਕਿਸੇ ਰੂਪ ਵਿਚ ਕ੍ਰਿਕਟ ਖੇਡਣਾ ਸ਼ੁਰੂ ਕਰਨਾ ਹੋਵੇਗਾ। ਇਸ਼ਾਨ, ਹਾਲ ਹੀ ਵਿਚ ਸਾਰੇ ਫਾਰਮੈਟਾਂ ਵਿਚ ਭਾਰਤੀ ਟੀਮ ਦਾ ਨਿਯਮਤ ਮੈਂਬਰ ਰਿਹਾ ਹੈ, ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦਸੰਬਰ ਵਿਚ ਦੱਖਣੀ ਅਫਰੀਕਾ ਦੌਰੇ ਦੌਰਾਨ ਅੱਧ ਵਿਚਾਲੇ ਬ੍ਰੇਕ ਮੰਗਣ ਤੋਂ ਬਾਅਦ ਤੋਂ ਖੇਡ ਤੋਂ ਦੂਰ ਹੈ। ਉਹ ਆਖਰੀ ਵਾਰ ਭਾਰਤ ਲਈ ਨਵੰਬਰ ’ਚ ਖੇਡਿਆ ਸੀ। ਉਹ ਮੌਜੂਦਾ ਰਣਜੀ ਟਰਾਫੀ ਵਿਚ ਝਾਰਖੰਡ ਲਈ ਨਹੀਂ ਖੇਡ ਰਿਹਾ ਹੈ।

ਦ੍ਰਾਵਿੜ ਨੇ ਸੋਮਵਾਰ ਨੂੰ ਕਿਹਾ ਕਿ ਸਾਰਿਆਂ ਲਈ ਵਾਪਸੀ ਦਾ ਨਿਸ਼ਚਿਤ ਰਸਤਾ ਹੈ। ਮੈਂ ਕਿਸ਼ਨ ਮੁੱਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਜਿੰਨਾ ਹੋ ਸਕਿਆ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਗੱਲ ਇਹ ਹੈ ਕਿ ਉਸ ਨੇ ਖੁਦ ‘ਬ੍ਰੇਕ’ ਦੀ ਬੇਨਤੀ ਕੀਤੀ ਸੀ, ਅਸੀਂ ਉਸ ਨੂੰ ‘ਬ੍ਰੇਕ’ ਦੇ ਕੇ ਖੁਸ਼ ਹਾਂ। ਉਸ ਨੂੰ ਕੁਝ ਕ੍ਰਿਕਟ ਖੇਡ ਕੇ ਵਾਪਸ ਆਉਣਾ ਚਾਹੀਦਾ ਹੈ। ਇਹ ਉਸ ਨੇ ਤੈਅ ਕਰਨਾ ਹੈ ਕਿ ਉਹ ਕਦੋਂ ਖੇਡਣਾ ਸ਼ੁਰੂ ਕਰੇਗਾ। ਅਸੀਂ ਉਸ ਨੂੰ ਕੁਝ ਕਰਨ ਲਈ ਮਜਬੂਰ ਨਹੀਂ ਕਰ ਰਹੇ ਹਾਂ। ਭਾਰਤੀ ਕੋਚ ਨੇ ਕਿਹਾ ਕਿ ਅਸੀਂ ਇਸ਼ਾਨ ਦੇ ਸੰਪਰਕ ’ਚ ਹਾਂ।

ਕਦੇ ‘ਰੈਂਕ ਟਰਨਰ’ ਦੀ ਮੰਗ ਨਹੀਂ ਕੀਤੀ

ਦ੍ਰਾਵਿੜ ਨੇ ਕਿਹਾ ਕਿ ਟੀਮ ਪ੍ਰਬੰਧਨ ਘਰੇਲੂ ਮੈਦਾਨ ’ਤੇ ਖੇਡਦੇ ਸਮੇਂ ਰੈਂਕ ਟਰਨਰਾਂ (ਸਪਿੰਨ ਪਿੱਚਾਂ) ਦੀ ਮੰਗ ਨਹੀਂ ਕਰਦਾ ਹੈ ਅਤੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਟੈਸਟ ’ਚ ਪੰਜ ਦਿਨਾਂ ਦੇ ਦੌਰਾਨ ਕੋਈ ਖਾਸ ਪਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰੇਗੀ। ਅਗਲੇ ਮੈਚ ’ਚ ਪਿੱਚ ਬਾਰੇ ਪੁੱਛੇ ਜਾਣ ’ਤੇ ਦ੍ਰਾਵਿੜ ਨੇ ਕਿਹਾ ਕਿ ਕਿਊਰੇਟਰ ਪਿੱਚ ਤਿਆਰ ਕਰਦੇ ਹਨ। ਅਸੀਂ ਰੈਂਕ ਟਰਨਰ ਨਹੀਂ ਮੰਗਦੇ। ਜ਼ਾਹਿਰ ਹੈ ਕਿ ਭਾਰਤ ਦੀਆਂ ਪਿੱਚਾਂ ’ਤੇ ਗੇਂਦ ਟਰਨ ਲਵੇਗੀ। ਪਰ ਗੇਂਦ ਕਿੰਨੀ ਟਰਨ ਲਵੇਗੀ, ਮੈਂ ਮਾਹਿਰ ਨਹੀਂ ਹਾਂ।

READ ALSO:ਅਮਰੀਕਾ ਦੇ ਕੈਲੀਫੋਰਨੀਆ ‘ਚ ਭਿਆਨਕ ਤੂਫ਼ਾਨ ਕਾਰਨ ਤਬਾਹੀ, ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਕਰੋੜਾਂ ਲੋਕਾਂ ਦਾ ਜਨਜੀਵਨ ਪ੍ਰਭਾਵਿਤ

ਚਾਰ ਜਾਂ ਪੰਜ ਦਿਨਾਂ ਦੌਰਾਨ ਭਾਰਤ ਦੀ ਪਿੱਚ ਸਪਿੰਨਰਾਂ ਨੂੰ ਮਦਦ ਦੇਣ ਲੱਗਦੀ ਹੈ। ਕਈ ਵਾਰ ਮੈਨੂੰ ਕਿਹਾ ਜਾਂਦਾ ਹੈ ਕਿ ਗੇਂਦ ਤੀਜੇ ਦਿਨ ਤੋਂ ਟਰਨ ਹੋਵੇਗੀ ਪਰ ਪਹਿਲੇ ਦਿਨ ਤੋਂ ਹੀ ਟਰਨ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਮੈਨੂੰ ਕਿਹਾ ਜਾਂਦਾ ਹੈ ਕਿ ਪਿੱਚ ਦੂਜੇ ਦਿਨ ਤੋਂ ਸਪਿੰਨਰਾਂ ਦੀ ਮਦਦ ਕਰੇਗੀ ਪਰ ਚੌਥੇ ਦਿਨ ਤੱਕ ਕੋਈ ਮਦਦ ਨਹੀਂ ਮਿਲਦੀ।

Wicket keeper Ishan Kishan

[wpadcenter_ad id='4448' align='none']