Wind and rain forecast
ਪੰਜਾਬ, ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਤਾਪਮਾਨ 48 ਡਿਗਰੀ ਸੈਲਸੀਅਸ ਤੋਂ ਪਾਰ ਰਿਹਾ, ਉੱਥੇ ਕੌਮੀ ਰਾਜਧਾਨੀ ਦਿੱਲੀ ’ਚ ਮੀਂਹ ਪੈਣ ਮਗਰੋਂ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ।
ਇਧਰ ਖਬਰ ਮਿਲੀ ਹੈ ਕਿ ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਈ ਹੈ। ਇਸ ਕਰਕੇ ਵੀਰਵਾਰ ਸ਼ਾਮ ਨੂੰ ਸੂਬੇ ਦੇ ਕੁਝ ਇਲਾਕਿਆਂ ‘ਚ ਹਲਕੀ ਧੂੜ ਭਰੀਆਂ ਹਵਾਵਾਂ ਚੱਲੀਆਂ। ਅੱਜ ਰਾਤ ਤੋਂ ਸੂਬੇ ਵਿਚ ਮੌਸਮ ਬਦਲ ਸਕਦਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਤੂਫਾਨ ਤੇ ਬਾਰਸ਼ ਹੋ ਸਕਦੀ ਹੈ। ਇਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੇਗੀ।
ਵੈਸਟਰਨ ਡਿਸਟਰਬੈਂਸ (Monsoon Red alert) ਦੇ ਸਰਗਰਮ ਹੋਣ ਕਾਰਨ ਇਹ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਨਾਲ 1 ਤੇ 2 ਜੂਨ ਨੂੰ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਵਿਚ ਤਾਪਮਾਨ ਵਿੱਚ 1 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ।
ਇਧਰ, ਕਹਿਰ ਦੀ ਇਸ ਗਰਮੀ ਦੌਰਾਨ ਰਾਹਤ ਦੇਣ ਵਾਲੀ ਖਬਰ ਆਈ ਹੈ। ਕੇਰਲ ਵਿਚ ਦੋ ਦਿਨ ਪਹਿਲਾਂ ਹੀ ਮਾਨਸੂਨ ਪਹੁੰਚ ਗਿਆ ਹੈ। ਆਈਐਮਡੀ ਨੇ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਕੀਤਾ ਹੈ। ਕੇਰਲ ਵਿੱਚ ਮਾਨਸੂਨ ਸਮੇਂ ਤੋਂ ਦੋ ਦਿਨ ਪਹਿਲਾਂ ਪਹੁੰਚ ਗਿਆ ਹੈ। ਕੇਰਲ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ (Monsoon News) ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੱਕਰਵਾਤੀ ਤੂਫਾਨ ਰੇਮਲ ਕਾਰਨ ਦੱਖਣ-ਪੱਛਮੀ ਮਾਨਸੂਨ ਵੀਰਵਾਰ ਨੂੰ ਕੇਰਲ ਤੱਟ ਅਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ‘ਚ ਸਮੇਂ ਤੋਂ ਪਹਿਲਾਂ ਪਹੁੰਚ ਗਿਆ।Wind and rain forecast
ਮੌਸਮ ਵਿਭਾਗ ਨੇ ਮਾਨਸੂਨ 1 ਜੂਨ ਨੂੰ ਆਉਣ ਦੀ ਭਵਿੱਖਬਾਣੀ ਕੀਤੀ ਸੀ। ਪਰ ਮਾਨਸੂਨ ਪੂਰਵ ਅਨੁਮਾਨ ਤੋਂ ਦੋ ਦਿਨ ਪਹਿਲਾਂ ਪਹੁੰਚ ਗਿਆ। ਮੰਨਿਆ ਜਾ ਰਿਹਾ ਹੈ ਕਿ 25 ਤੋਂ 30 ਜੂਨ ਵਿਚਾਲੇ ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ ਵਿੱਚ ਮਾਨਸੂਨ ਆ ਸਕਦਾ ਹੈ। ਇਸ ਦੇ ਨਾਲ ਹੀ ਇਸ ਦੇ 5 ਜੂਨ ਤੱਕ ਮਹਾਰਾਸ਼ਟਰ ਪਹੁੰਚਣ ਦੀ ਸੰਭਾਵਨਾ ਹੈ।
also read :- ਇਕਦਮ ਬਦਲਿਆ ਮੌਸਮ, ਪੰਜਾਬ ਲਈ ਵੀ ਰਾਹਤ ਦੀ ਖਬਰ !
ਮੌਸਮ ਵਿਗਿਆਨੀਆਂ ਮੁਤਾਬਕ ਚੱਕਰਵਾਤ ਨੇ ਮਾਨਸੂਨ ਦੇ ਵਹਾਅ ਨੂੰ ਬੰਗਾਲ ਦੀ ਖਾੜੀ ਵੱਲ ਖਿੱਚ ਲਿਆ ਹੈ। ਇਹ ਉੱਤਰ-ਪੂਰਬ ਵਿੱਚ ਮਾਨਸੂਨ ਦੇ ਸਮੇਂ ਤੋਂ ਪਹਿਲਾਂ ਪਹੁੰਚਣ ਦਾ ਇੱਕ ਕਾਰਨ ਹੋ ਸਕਦਾ ਹੈ। ਚੱਕਰਵਾਤੀ ਤੂਫਾਨ ‘ਰੇਮਲ’ ਐਤਵਾਰ ਨੂੰ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟ ਨਾਲ ਟਕਰਾ ਗਿਆ। ਇਸ ਕਾਰਨ ਬੰਗਾਲ ਤੋਂ ਲੈ ਕੇ ਬੰਗਲਾਦੇਸ਼ ਤੱਕ ਭਾਰੀ ਮੀਂਹ ਪਿਆ ਅਤੇ ਕਈ ਲੋਕਾਂ ਦੀ ਜਾਨ ਵੀ ਗਈ।
ਆਈਐਮਡੀ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ ਕੇਰਲ ਵਿੱਚ ਆ ਗਿਆ ਹੈ ਅਤੇ ਅੱਜ ਯਾਨੀ 30 ਮਈ 2024 ਨੂੰ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵੱਲ ਵਧਿਆ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਮੌਸਮ ਵਿਭਾਗ ਨੇ ਐਲਾਨ ਕੀਤਾ ਸੀ ਕਿ ਮਾਨਸੂਨ 31 ਮਈ ਨੂੰ ਕੇਰਲ ਵਿੱਚ ਦਸਤਕ ਦੇਵੇਗਾ।Wind and rain forecast