ਬਸੰਤ ਮੇਲੇ ਦੇ ਨਾਕਆਊਟ ਮੁਕਾਬਿਲਾਂ ਵਿੱਚ ਮਹਿਲਾਵਾਂ, ਸਕੂਲੀ ਬੱਚਿਆਂ ਅਤੇ ਦਿਵਿਆਂਗਜਨਾਂ ਨੇ ਲਿਆ ਹਿੱਸਾ

ਫਿਰੋਜ਼ਪੁਰ 8 ਫਰਵਰੀ

ਅੱਜ ਬਸੰਤ ਪੰਚਮੀ ਪਤੰਗ ਮੇਲੇ ਦੇ ਚੌਥੇ ਦਿਨ ਦੇ ਨਾਕਆਊਟ ਮੁਕਾਬਿਲਆਂ ਦੌਰਾਨ ਸ਼ਹੀਦ ਭਗਤ ਸਿੰਘ ਸਟੇਟ ਯੂਨਿਵਰਸਿਟੀ ਦੇ ਮੈਦਾਨ ਵਿੱਚ ਭਾਰੀ ਗਿਣਤੀ ਵਿਚ ਮਹਿਲਾਵਾਂ, ਸਕੂਲੀ ਬੱਚਿਆਂ  ਅਤੇ ਦਿਵਿਆਂਗਜਨਾਂ ਨੇ ਹਿੱਸਾ ਲਿਆ ਅਤੇ ਪਤੰਗਬਾਜੀ ਨੂੰ ਲੈ ਕੇ ਉਨ੍ਹਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।
ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਅਤੇ 11 ਫਰਵਰੀ ਨੂੰ ਰਾਜ ਪੱਧਰੀ ਬਸੰਤ ਪੰਚਮੀ ਪਤੰਗ ਮੇਲਾ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਦੇ ਨਾਕਆਊਟ ਮੁਕਾਬਲੇ ਰੋਜਾਨਾ ਚੱਲ ਰਹੇ ਹਨ। ਬਸੰਤ ਪੰਚਮੀ ਦੇ ਨਾਕਆਊਟ ਮੁਕਾਬਿਲਆਂ ਨੂੰ ਦੇਖਣ ਲਈ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸ੍ਰੀ ਅਰੁਣ ਸੇਖੜੀ ਅਤੇ ਡਿਪਟੀ ਕਮਿਸ਼ਨਰ ਸ਼ੀ ਰਾਜੇਸ਼ ਧੀਮਾਨ ਅਤੇ ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਨਿੱਧੀ ਕੁਮਦ ਬਾਮਬਾ, ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਧਰਮ ਪਤਨੀ ਸ੍ਰੀਮਤੀ ਅਨੂ ਅਗਰਵਾਲ, ਏਡੀਜੇ ਮੈਡਮ ਰਾਜਵਿੰਦਰ ਕੌਰ, ਸੀਜੈਐਮ ਮੈਡਮ ਏਕਤਾ ਉੱਪਲ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਦੇ ਧਰਮ ਪਤਨੀ ਡਾ. ਅਮਨਦੀਪ ਕੌਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਦੇ ਧਰਮ-ਪਤਨੀ ਸ੍ਰੀਮਤੀ ਸੁਦੇਸ਼ ਰਾਣੀ ਦਹੀਯਾ ਵਿਸ਼ੇਸ਼ ਤੌਰ ਤੇ ਮੇਲੇ ਵਾਲੇ ਸਥਾਨ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਮਹਿਲਾਵਾਂ ਅਤੇ ਦਿਵਿਆਂਗਜਨਾ ਵੱਲੋਂ ਕੀਤੇ ਜਾ ਰਹੇ ਪਤੰਗਬਾਜੀ ਮੁਕਾਬਿਲਆਂ ਦਾ ਆਨੰਦ ਮਾਨਿਆ ਉਥੇ ਹੀ ਉਨ੍ਹਾਂ ਦੀ ਮੁਕਾਬਲਿਆਂ ਲਈ ਹੌਂਸਲਾਅਫਜਾਈ ਵੀ ਕੀਤੀ।
ਉਨ੍ਹਾਂ ਕਿਹਾ ਕਿ ਜਿੱਥੇ ਸਮਾਜ ਦੇ ਕਈ ਤਿਊਹਾਰਾਂ ਅਤੇ ਮੇਲਿਆਂ ਵਿੱਚ ਮਹਿਲਾਵਾਂ ਅਤੇ ਦਿਵਿਆਂਗਜਨਾਂ ਨੂੰ ਅਣਗੋਲਿਆ ਜਾਂਦਾ ਹੈ ਉਥੇ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਸੰਤ ਮੇਲੇ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਕਰ ਵਾ ਕੇ ਬਹੁੱਤ ਵੱਡਾ ਤੇ ਮਾਨ ਵਾਲਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪਤੰਗਬਾਜੀ ਵਿੱਚ ਮਹਿਲਾਵਾ ਅਤੇ ਦਿਵਿਆਗਜਨਾ ਦਾ ਹੁਨਰ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਹੈ ਅਤੇ ਇੱਕ ਵਿਰਾਸਤੀ ਮੇਲੇ ਦੀ ਝਲਕ ਵੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਜੋ 10 ਅਤੇ 11 ਫ਼ਰਵਰੀ ਨੂੰ ਬਸੰਤ ਮੇਲਾ ਹੋਰ ਵੀ ਖਾਸ ਹੋਵੇਗਾ, ਇਸ ਲਈ ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨ ਦੀ ਵੀ ਅਪੀਲ ਕੀਤੀ।
ਇਸ ਤੋਂ ਇਲਾਵਾ ਅੱਜ ਗਰੀਸ ਦੇਸ਼ ਤੋਂ ਵਿਸ਼ੇਸ਼ ਤੌਰ ਤੇ ਆਏ ਪਤੰਗਬਾਜ ਕੋਸਤਾ ਵੱਲੋਂ ਵੀ ਵੱਖਰ ਵੱਖਰੇ ਤੇ ਆਕਰਸ਼ ਪਤੰਗਾਂ ਨੂੰ ਹਵਾ ਵਿੱਚ ਉਡਾ ਕੇ ਪਤੰਗਬਾਜੀ ਦੇ ਕਰਤਬ ਦਿਖਾਏ ਗਏ ਜੋ ਕਿ ਉਥੇ ਮੌਜੂਦ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਨਾਕਆਊਟ ਮੁਕਾਬਲਿਆਂ ਦੌਰਾਨ ਮਹਿਲਾਵਾ ਅਤੇ ਦਿਵਿਆਂਗਜਨਾਂ ਨੂੰ ਪਤੰਗਬਾਜੀ ਮੁਕਾਬਿਲਆਂ ਲਈ ਮੁਫਤ ਪਤੰਗ ਅਤੇ ਡੋਰ ਮੁਹੱਈਆ ਕਰਵਾਈ ਗਈ ਹੈ ਅਤੇ ਅੰਤ ਵਿੱਚ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ।
ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਪ੍ਰਿੰਸੀਪਲ ਗੱਟੀ ਰਾਜੋ ਕੇ ਨੈਸ਼ਨਲ ਐਵਾਰਡੀ ਡਾ. ਸਤਿੰਦਰ ਸਿੰਘ, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨਜੀਓਜ਼ ਦੇ ਮੈਂਬਰ ਹਾਜ਼ਰ ਸਨ।

[wpadcenter_ad id='4448' align='none']