World Digital Premiere Sucha Soorma
ਕੇਬਲਵਨ ਨੂੰ ਇਸ ਨਵੰਬਰ ਵਿੱਚ ਬਲਾਕਬਸਟਰ ਸੁੱਚਾ ਸੂਰਮਾ ਦੇ ਵਰਲਡ ਡਿਜ਼ਿਟਲ ਪ੍ਰੀਮੀਅਰ ਦੀ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਸੁੱਚਾ ਸੂਰਮਾ ਜਿਸ ਨੇ ਪੰਜਾਬੀ ਸਿਨੇਮਾ ਨੂੰ ਨਵੀਂ ਪਰਿਭਾਸ਼ਾ ਦਿੱਤੀ, ਹੁਣ ਤੁਹਾਡੇ ਘਰ ਦੀ ਸਕ੍ਰੀਨ ‘ਤੇ ਆ ਰਹੀ ਹੈ, ਜੋ ਓਹੀ ਰੋਮਾਂਚਕ ਅਨੁਭਵ ਦਾ ਵਾਅਦਾ ਕਰਦੀ ਹੈ, ਜਿਸ ਨੇ ਥੀਏਟਰਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਕ ਸਿਨੇਮਾਈ ਇਨਕਲਾਬ ਜਿਸ ਨੇ ਇਤਿਹਾਸ ਬਣਾਇਆ । ਸੁੱਚਾ ਸੂਰਮਾ ਸਿਰਫ਼ ਇਕ ਫ਼ਿਲਮ ਨਹੀਂ ਹੈ – ਇਹ ਇੱਕ ਫ਼ੈਨਾਮੇਨਨ ਹੈ ਜਿਸ ਨੇ ਦਿਲਾਂ ਨੂੰ ਜਿੱਤਿਆ, ਸਿਨੇਮਾਘਰਾਂ ਵਿੱਚ ਭੰਗੜੇ ਪੁਆ ਦਿੱਤੇ, ਅਤੇ ਪ੍ਰਸ਼ੰਸਕਾਂ ਨੂੰ ਖੁਸ਼ੀ ਵਿੱਚ ਨੋਟ ਵਾਰਦੇ ਹੋਏ ਦੇਖਿਆ। ਦੂਰ ਦੁਰਾਡੇ ਦੇ ਪਿੰਡਾਂ ਤੋਂ ਦਰਸ਼ਕ ਟਰੈਕਟਰਾਂ- ਟਰਾਲੀਆਂ ਤੇ ਇਸ ਫ਼ਿਲਮ ਦਾ ਜਾਦੂ ਵੇਖਣ ਲਈ ਪਹੁੰਚੇ। ਇਸ ਫ਼ਿਲਮ ਨੇ ਪੰਜਾਬੀ ਸਿਨੇਮਾ ਵਿੱਚ ਨਵੇਂ ਮਾਪਦੰਡ ਸੈੱਟ ਕੀਤੇ, ਇਹ ਪਹਿਲੀ ਫ਼ਿਲਮ ਬਣ ਗਈ ਜਿਸ ਵਿੱਚ ਫ਼ੈਨਸ ਨੇ ਖ਼ੁਦ ਪੋਸਟਰ ਛਪਵਾਏ ਅਤੇ ਪ੍ਰਚਾਰ ਲਈ ਸੜਕਾਂ ‘ਤੇ ਨਿਕਲੇ । ਪਿਆਰ ਦਾ ਵਖਰਾ ਹੀ ਜਾਦੂਈ ਪ੍ਰਦਰਸ਼ਨ ਵੇਖਣ ਨੂੰ ਮਿਲਿਆ।
ਬੱਬੂ ਮਾਨ ਦੀ ਆਇਕਾਨਿਕ ਵਾਪਸੀ । ਲੈਜੈਂਡਰੀ ਆਰਟਿਸਟ ਬੱਬੂ ਮਾਨ ਨੇ ਸੁੱਚਾ ਸੂਰਮਾ ਨਾਲ ਸ਼ਾਨਦਾਰ ਵਾਪਸੀ ਕੀਤੀ, ਜਿਸ ਵਿੱਚ ਉਨ੍ਹਾਂ ਦੀ ਸ਼ਕਤੀਸ਼ਾਲੀ ਅਦਾਕਾਰੀ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਗਹਿਰਾ ਪ੍ਰਭਾਵ ਛੱਡਿਆ। ਫ਼ਿਲਮ ਵਿਚ ਅਣਵੰਡੇ ਪੰਜਾਬ ਦਾ ਸਭਿਆਚਾਰ ਯਾਦਾਂ ਦੀ ਚਮਕ ਬਣ ਗਿਆ। ਹੁਣ ਤੁਹਾਡੇ ਘਰ ਦੀ ਸਕ੍ਰੀਨ ‘ਤੇ ਸਟ੍ਰੀਮ ਹੋ ਰਿਹਾ ਹੈ । ਇਸ ਨੂੰ ਦੁਬਾਰਾ ਅਨੁਭਵ ਕਰੋ, ਇਸ ਨਵੰਬਰ ਕੇਬਲਵਨ OTT ‘ਤੇ। ਜੇ ਇਹ ਸਿਨੇਮਾਘਰਾਂ ਵਿੱਚ ਮਿਸ ਹੋਈ ਹੋਵੇ ਜਾਂ ਤੁਸੀਂ ਇਸ ਜਾਦੂ ਨੂੰ ਮੁੜ ਵੇਖਣਾ ਚਾਹੁੰਦੇ ਹੋ, ਹੁਣ ਤੁਹਾਡੇ ਕੋਲ ਇਹ ਮੌਕਾ ਹੈ ਕਿ ਤੁਸੀਂ ਉਹ ਫ਼ਿਲਮ ਦੇਖ ਸਕੋ ਜਿਸ ਨੇ ਪੰਜਾਬੀ ਕਹਾਣੀ ਕਹਿਣ ਦੇ ਢੰਗ ਵਿੱਚ ਨਵਾਂ ਰੁਝਾਨ ਸੈੱਟ ਕੀਤਾ। ਇਸ ਵਿਸ਼ੇਸ਼ ਡਿਜ਼ਿਟਲ ਰਿਲੀਜ਼ ਲਈ ਆਪਣੀਆਂ ਤਰੀਖਾਂ ਨਿਸ਼ਚਿਤ ਕਰੋ ਅਤੇ ਇਤਿਹਾਸ, ਸੰਗੀਤ ਅਤੇ ਭਾਵਨਾਵਾਂ ਰਾਹੀਂ ਇੱਕ ਰੋਮਾਂਚਕ ਫ਼ਿਲਮ ਲਈ ਤਿਆਰ ਹੋ ਜਾਓ। ਇਸ ਨਵੰਬਰ ਜਸ਼ਨ ‘ਚ ਸ਼ਾਮਲ ਹੋਵੋ – ਸਿਰਫ ਕੇਬਲਵਨ ‘ਤੇ।
Read Also : ਸਲਮਾਨ ਖਾਨ ਦੇ ਘਰ ਦੀ ਰੇਕੀ ਕਰਨ ਵਾਲਾ ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫ਼ਤਾਰ
ਸਾਗਾ ਸਟੂਡੀਓਜ਼ ਅਤੇ ਸੇਵਨ ਕਲਰਜ਼ ਇਸ ਫ਼ਿਲਮ ਨੂੰ ਇੱਕਠੇ ਪ੍ਰਸਤੁਤ ਕਰ ਰਹੇ ਹਨ। ਇਸ ਲੋਕ ਕਹਾਣੀ ਦੇ ਸ਼ਾਨਦਾਰ ਪਲਾਂ ਦਾ ਅਸਲ ਅਨੁਭਵ ਨਵੇਂ OTT ਪਲੇਟਫਾਰਮ ‘ਤੇ ਹੀ ਮਿਲੇਗਾ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ‘ਚ ਕੋਈ ਹੋਰ ਨਹੀਂ ਸਗੋਂ ਪੰਜਾਬ ਦਾ ਲੀਵਿੰਗ ਲੈਜੈਂਡ ਬੱਬੂ ਮਾਨ ਹੈ ਤੇ ਹੋਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਸਮੀਕਸ਼ਾ ਓਸਵਾਲ, ਸੁਵਿੰਦਰ ਵਿਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਿੰਦਰ ਮਕਣਾ, ਗੁਰਪ੍ਰੀਤ ਤੋਤੀ, ਗੁਰਪ੍ਰੀਤ ਰਟੌਲ, ਅਤੇ ਜਗਜੀਤ ਬਾਜਵਾ ਹਨ। ਫ਼ਿਲਮ ਦਾ ਨਿਰਮਾਣ ਸੁਮੀਤ ਸਿੰਘ ਨੇ ਕੀਤਾ ਹੈ ਅਤੇ ਅਮਿਤੋਜ ਮਾਨ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇੰਦਰਜੀਤ ਬੰਸਲ ਨੇ ਇਸ ਫ਼ਿਲਮ ਲਈ ਡੀਓਪੀ ਵਜੋਂ ਕੰਮ ਕੀਤਾ ਹੈ। ਫ਼ਿਲਮ ਇਸ ਨਵੰਬਰ ਵਿੱਚ ਨਵੇਂ OTT ਕੇਬਲਵਨ ‘ਤੇ ਵਿਸ਼ਵ ਪੱਧਰ ‘ਤੇ ਸਟ੍ਰੀਮ ਹੋਣ ਲਈ ਤਿਆਰ ਹੈ।
ਕੇਬਲਵਨ ਦੇ ਸੀਈਓ ਨੇ ਸੁੱਚਾ ਸੂਰਮਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸੁੱਚਾ ਸੂਰਮਾ ਪੰਜਾਬ ਦੀ ਬਹੁਤ ਮਸ਼ਹੂਰ ਲਗਭਗ ਸੌ ਸਾਲ ਪੁਰਾਣੀ ਲੋਕ ਕਹਾਣੀ ਹੈ। ਇਸ ਫ਼ਿਲਮ ਨੇ ਪਹਿਲਾਂ ਹੀ ਬਾਕਸ ਆਫ਼ਿਸ ‘ਤੇ ਇੱਕ ਪਹਿਚਾਨ ਬਣਾਈ ਹੈ ਅਤੇ ਮੈਨੂੰ ਆਪਣੇ OTT ‘ਤੇ ਵੀ ਬਹੁਤ ਵਧੀਆ ਪ੍ਰਤੀਕਿਰਿਆ ਦੀ ਉਮੀਦ ਹੈ। ਪਲੇਟਫ਼ਾਰਮ ਦੇ ਸੋਫਟ ਲਾਂਚ ਮੌਕੇ ‘ਤੇ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ, ਇਸ ਲਈ ਮੈਂ ਅਤੇ ਮੇਰੀ ਟੀਮ ਹਮੇਸ਼ਾਂ ਆਪਣੇ ਪਿਆਰੇ ਸਬਸਕ੍ਰਾਈਬਰਾਂ ਲਈ ਪੰਜਾਬ ਤੋਂ ਕਹਾਣੀਆਂ ਲਿਆਉਣ ਲਈ ਮਿਹਨਤ ਕਰਦੇ ਰਹਾਂਗੇ। ਮੇਰੇ ਉੱਤੇ ਭਰੋਸਾ ਕਰੋ, ਬਹੁਤ ਕੁਝ ਅਜੇ ਵੀ ਪੇਸ਼ ਕਰਨ ਲਈ ਬਾਕੀ ਹੈ।
World Digital Premiere Sucha Soorma