ਮਜ਼ਬੂਤ ਲੋਕਤੰਤਰ ਲਈ ਨੌਜਵਾਨ ਵੋਟਰ ਕਰਨ ਵੋਟ: ਜ਼ਿਲ੍ਹਾ ਨੋਡਲ ਅਫਸਰ ਸਵੀਪ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਫ਼ਰਵਰੀ :

ਜਿਲ੍ਹਾ ਮੁਹਾਲੀ ਦੇ ਨੌਜਵਾਨ ਵੋਟਰ ਖਾਸ ਕਰਕੇ ਪਹਿਲੀ  ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਹਿਰੂ ਯੁਵਾ ਕੇਂਦਰ ਮੁਹਾਲੀ ਵੱਲੌਂ ਇਸ ਵਾਰ ਸੱਤਰ ਪਾਰ ਦੇ ਭਾਰਤੀ ਚੋਣ ਕਮਿਸ਼ਨ ਦੇ ਨਾਅਰੇ ਦੀ ਪ੍ਰੋੜ੍ਹਤਾ ਲਈ ਜਿਲ੍ਹਾ ਸਵੀਪ ਟੀਮ ਨਾਲ ਵੱਖ ਵੱਖ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਦੌਰਾਨ ਅੱਜ ਕੌਮੀ  ਸੇਵਾ ਯੋਜਨਾ ਅਤੇ ਰਾਸ਼ਟਰੀ ਕੈਡਿਟ ਕੋਰ  ਦੇ ਵਲੰਟੀਅਰਾਂ ਲਈ ਸਰਕਾਰੀ ਕਾਲਜ ਫੇਜ-06 ਮੁਹਾਲੀ  ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। 

    ਇਸ ਪ੍ਰੋਗਰਾਮ ਦੌਰਾਨ ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੌਂ ਕੌਮੀ ਸੇਵਾ ਯੋਜਨਾ ਅਤੇ ਐਨ ਸੀ ਸੀ ਦੇ ਕੈਡਿਟਾਂ ਨੂੰ ਘੱਟ ਪ੍ਰਤੀਸ਼ਤ ਵਾਲੇ ਚੋਣ ਖੇਤਰਾਂ ਵਿਚ ਗਤੀਵਿਧੀਆਂ ਉਲੀਕਣ ਲਈ ਪ੍ਰੇਰਿਤ ਕੀਤਾ ਗਿਆ। ਨਹਿਰੂ ਯੁਵਾ ਕੇਂਦਰ ਦੇ  ਨਿਰਦੇਸ਼ਕ ਪਰਮਜੀਤ ਸਿੰਘ ਨੇ ਕਿਹਾ ਕਿ ਜਿਲ੍ਹਾ ਮੁਹਾਲੀ ਦੇ ਸਮੂਹ ਯੁਵਕ ਕਲੱਬਾਂ ਰਾਹੀ ਵੋਟਰ ਪ੍ਰਤੀਸ਼ਤ ਵਧਾਉਣ ਦੇ ਉਪਰਾਲੇ ਕੀਤੇ ਜਾਣਗੇ। 

    ਮੁਹਾਲੀ ਦੇ ਤਹਿਸੀਲਦਾਰ ਅਰਜਨ ਸਿੰਘ ਵੱਲੌਂ ਨੌਜਵਾਨਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਵੱਖ-ਵੱਖ ਐਪਸ ਬਾਰੇ ਜਾਣਕਾਰੀ ਦਿੱਤੀ ਗਈ। ਕਾਲਜ ਦੀ ਪ੍ਰਿੰਸੀਪਲ ਹਰਜੀਤ ਗੁਜਰਾਲ ਨੇ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਕੈਂਪਸ ਅੰਬੇਸਡਰ ਸਰਬਜੀਤ ਸਿੰਘ ਵੱਲੋਂ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਅਤੇ ਦੱਸਿਆ ਕਿ ਕਾਲਜ ਵੱਲੌਂ ਨੁੱਕੜ ਨਾਟਕ ਦੀ ਟੀਮ ਤਿਆਰ ਕੀਤੀ ਗਈ ਹੈ ਜੋ ਮੁਹਾਲੀ ਸ਼ਹਿਰ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਚਲਾਵੇਗੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੈਡਮ ਗੁਨਜੀਤ ਕੌਰ, ਨੀਤੂ ਗੁਪਤਾ, ਹਲਕਾ ਮੁਹਾਲੀ ਦੇ ਸਵੀਪ ਨੋਡਲ ਅਫ਼ਸਰ ਅਸ਼ੀਸ਼ ਵਾਜਪਾਈ, ਸਹਾਇਕ ਮੀਡੀਆ ਅਫਸਰ ਅਮ੍ਰਿਤਪਾਲ ਸਿੰਘ ਅਤੇ ਬਲਵਿੰਦਰ ਸਿੰਘ ਪੀ ਟੀ ਯੂ ਮੁਹਾਲੀ ਨੇ ਅਹਿਮ ਭੂਮਿਕਾ ਨਿਭਾਈ।

[wpadcenter_ad id='4448' align='none']