ਨੌਜਵਾਨ ਖੇਡਾਂ ਨਾਲ ਜੁੜ ਕੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਹਿੱਸਾ ਪਾ ਸਕਦੇ ਹਨ – ਪਰਨੀਤ ਸ਼ੇਰਗਿੱਲ

ਫਤਹਿਗੜ੍ਹ ਸਾਹਿਬ, 11 ਜੂਨ 

ਨੌਜਵਾਨਾਂ ਖੇਡਾਂ ਨਾਲ ਜੁੜ ਕੇ ਜਿੱਥੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਨ ਉੱਥੇ ਚੰਗੇ ਸਮਾਜ ਦੀ ਉਸਾਰੀ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ ਕਿਉਂਕਿ ਤੰਦਰੁਸਤ ਸਰੀਰ ਅੰਦਰ ਹੀ ਸਿਹਤਮੰਦ ਦਿਮਾਗ ਹੁੰਦਾ ਹੈ ਜੋ ਕਿ ਹਮੇਸ਼ਾ ਸਮਾਜ ਭਲੇ ਲਈ ਸੋਚਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵ ਸਰਕਾਰੀ ਆਈ ਟੀ ਆਈ ਬਸੀ ਪਠਾਣਾ ਵਿਖੇ  ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਸਾਲਾਨਾ ਸਮਰ ਹਾਕੀ ਕੈਪ ਦੀ ਸੁਰੂਆਤ ਕਰਨ ਮੌਕੇ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੇਹਰ ਬਾਬਾ ਚੈਰੀਟੇਬਲ ਟਰੱਸ਼ਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਬਹੁਤ ਵੱਡਾ ਪਰਉਪਕਾਰ ਕਰ ਰਹੇ ਹਨ।  ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਹਾਕੀ ਪ੍ਰਤਿ ਵਚਨਵੱਧਤਾ ਦੀ ਸ਼ਲਾਘਾ ਕੀਤੀ ਅਤੇ ਇਸ ਮੌਕੇ ਉਨ੍ਹਾਂ ਅੰਡਰ-16 ਮੇਹਰ ਬਾਬਾ ਚੈਰੀਟੇਬਲ ਟਰੱਸਟ ਲੜਕਿਆਂ ਅਤੇ ਅੰਡਰ-16 ਨਰਾਇਣਗੜ੍ਹ ਲੜਕਿਆਂ ਦੀ ਟੀਮ ਵਿੱਚ ਹੋਏ ਮੈਚ ਦਾ ਆਨੰਦ ਮਾਣਿਆ। ਇਸ ਮੈਚ ਵਿੱਚ ਮੇਹਰ ਬਾਬਾ ਚੈਰੀਟੇਬਲ ਟਰੱਸਟ ਲੜਕਿਆਂ ਦੀ ਟੀਮ 3-1 ਨਾਲ ਜੇਤੂ ਰਹੀ ।

ਇਸ ਮੌਕੇ ਟਰੱਸਟ ਦੇ  ਮੈਨੇਜਿੰਗ ਟਰੱਸਟੀ ਸ.ਹਸਨ ਸਿੰਘ ਮੇਜੀ ਨੇ ਦੱਸਿਆ ਕਿ ਏ.ਬੀ.ਐਂਸ ਫਾਊਡੇਸ਼ਨ,ਹਾਕੀ ਫਤਿਹਗੜ੍ਹ ਸਾਹਿਬ ਨਾਲ ਮਿਲ ਕੇ ਇਹ ਟੂਰਨਾਮੈਂਟ 15 ਜੂਨ ਤੱਕ ਕਰਵਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਸਾਬਕਾ ਹਾਕੀ ਖਿਡਾਰੀਆਂ ਦੇ ਨਾਲ ਹਾਕੀ ਨਰਸਰੀ ਦੇ 100 ਤੋਂ ਵੱਧ ਹਾਕੀ ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਟਰੱਸਟ ਦੇ ਟਰੱਸਟੀ ਸ.ਠਾਕੁਰ ਸਿੰਘ ਮੇਜੀ, ਸਲਾਹਕਾਰ ਹਰਕਿਰਨ ਕੌਰ ਮੇਜੀ,ਵਜੀਰ ਚੰਦ, ਤੇਜਿੰਦਰ ਸਿੰਘ, ਜਸਬੀਰ ਸਿੰਘ ਅਤੇ ਕਮਲ ਕ੍ਰਿਸ਼ਨ ਬਾਡਾਂ ਹਾਕੀ ਕੋਚ ਅਤੇ ਹਾਕੀ ਨਰਸਰੀ ਦੇ ਬੱਚਿਆ ਦੇ ਮਾਪੇ ਵੀ ਸ਼ਾਮਿਲ ਸਨ।

[wpadcenter_ad id='4448' align='none']