ਮੀਤ ਹੇਅਰ ਵੱਲੋਂ ਯੁਵਕ ਸੇਵਾਵਾਂ ਵਿਭਾਗ ਦੀ ਵੈੱਬਸਾਈਟ ਲਾਂਚ

ਚੰਡੀਗੜ੍ਹ, 14 ਮਾਰਚਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਯੁਵਕ ਸੇਵਾਵਾਂ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਵੱਧ ਤੋਂ ਵੱਧ ਲੋਕਾਂ/ਨੌਜਵਾਨਾਂ ਤੱਕ ਪਹੁੰਚਾਉਣ ਲਈ ਅੱਜ ਇੱਥੇ ਯੁਵਕ ਸੇਵਾਵਾਂ ਵਿਭਾਗ ਦੀ ਵੈੱਬਸਾਈਟ ਲਾਂਚ ਕੀਤੀ।ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਦੇ ਯਤਨਾਂ ਤਹਿਤ ਹੀ ਵੱਖ-ਵੱਖ ਵਿਭਾਗਾ ਦੀਆਂ ਵੈਬਸਾਈਟਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਵਿਭਾਗਾ ਦੀ ਸਮੁੱਚੀ ਜਾਣਕਾਰੀ ਇੱਕ ਕਲਿਕ ਉਤੇਹੀ ਲੋਕਾਂ ਦੀ ਪਹੁੰਚ ਵਿੱਚ ਹੋਵੇ।ਯੁਵਕ ਸੇਵਾਵਾਂ ਮੰਤਰੀ ਨੇ ਅੱਗੇ ਦੱਸਿਆ ਕਿ ਵਿਭਾਗ ਦੀ ਚਿਰਾਂ ਤੋਂ ਵੈੱਬਸਾਈਟ ਬਨਾਉਣ ਦੀ ਮੰਗ ਨੂੰ ਪੂਰਾ ਕਰਦਿਆਂ ਅੱਜ ਵੈੱਬਸਾਈਟ ਲਾਂਚ ਕੀਤੀ ਗਈ। ਇਸ ਵੈਬ-ਸਾਈਟ ਰਾਹੀਂ ਨੌਜਵਾਨਾਂ ਨੂੰ ਵਿਭਾਗ ਵੱਲੋਂ ਬਣਾਈਆਂ ਜਾਣ ਵਾਲੀਆਂ ਸਕੀਮਾਂ/ਆਨਲਾਈਨ ਰਜਿਸਟ੍ਰੇਸ਼ਨ/ਯੁਵਕ ਕਲੱਬਾਂ ਦੀ ਐਫੀਲੀਏਸ਼ਨ ਦੀ ਸਹੁਲਤ ਮੁਹੱਈਆਂ ਹੋ ਸਕੇਗੀ। ਇਸ ਨਾਲ 15 ਤੋਂ 35 ਸਾਲ ਤੱਕ ਦੇ ਨੌਜਵਾਨ ਸਿੱਧੇ ਤੌਰ ਉਤੇ ਵਿਭਾਗੀ ਸਕੀਮਾਂ ਜਿਵੇਂ ਕਿ ਅਡਵੈਂਚਰ ਕੈਂਪ, ਪਰਵਤਾਰੋਹੀ ਕੈਂਪ, ਅੰਤਰਰਾਜੀ ਦੌਰਿਆਂ ਦਾ ਪ੍ਰੋਗਰਾਮ, ਯੂਥ ਲੀਡਰਸ਼ਿਪ ਤੇ ਟ੍ਰੈਕਿੰਗ ਕੈਂਪ, ਯੁਵਕ ਸਿਖਲਾਈ ਵਰਕਸ਼ਾਪ, ਯੁਵਕ ਮੇਲੇ, ਕੌਮੀ ਸੇਵਾ ਯੋਜਨਾ (ਐਨ.ਐਸ.ਐਸ), ਰੈੱਡ ਰੀਬਨ ਕਲੱਬਾਂ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈ ਸਕਦੇ ਹਨ।

[wpadcenter_ad id='4448' align='none']