ਪਾਕਿਸਤਾਨੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਤੋਂ ਪਹਿਲੀ ਵਾਰ ਜਿੱਤੀ ਟੀ-20 ਸੀਰੀਜ਼: ਦੂਜੇ ਮੈਚ ‘ਚ ਨਿਊਜ਼ੀਲੈਂਡ ਨੂੰ 10 ਦੌੜਾਂ ਨਾਲ ਹਰਾਇਆ

Won the T-20 series for the first time ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਨੇ ਮੰਗਲਵਾਰ, 5 ਨਵੰਬਰ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੂੰ 10 ਦੌੜਾਂ ਨਾਲ ਹਰਾਇਆ। ਇਸ ਸੀਰੀਜ਼ ਦੇ ਪਹਿਲੇ ਮੈਚ ‘ਚ ਪਾਕਿਸਤਾਨ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਨਾਲ ਪਾਕਿਸਤਾਨੀ ਟੀਮ ਨੇ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ‘ਚ ਇਸ ਬੜ੍ਹਤ ਨਾਲ ਟੀਮ ਨੇ ਇਕ ਉਪਲੱਬਧੀ ਹਾਸਲ ਕੀਤੀ। ਪਾਕਿਸਤਾਨ ਨੇ ਪਹਿਲੀ ਵਾਰ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਜਿੱਤੀ ਹੈ।

ਏਸ਼ੀਆ ਅਤੇ ਆਇਰਲੈਂਡ ਤੋਂ ਬਾਹਰ ਪਾਕਿਸਤਾਨ ਦੀ ਇਹ ਪਹਿਲੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਜਿੱਤ ਹੈ। ਟੀਮ ਨੇ ਪੰਜ ਸਾਲ ਬਾਅਦ ਘਰ ਤੋਂ ਦੂਰ ਟੀ-20 ਸੀਰੀਜ਼ ਜਿੱਤਣ ‘ਚ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਆਖਰੀ ਵਾਰ 2018 ‘ਚ ਬੰਗਲਾਦੇਸ਼ ਖਿਲਾਫ ਘਰ ਤੋਂ ਬਾਹਰ ਸੀਰੀਜ਼ ਜਿੱਤੀ ਸੀ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ 137 ਦੌੜਾਂ ਬਣਾਈਆਂ।
ਦੂਜੇ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 7 ਵਿਕਟਾਂ ਗੁਆ ਕੇ 127 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਦੀ ਇਸ ਜਿੱਤ ਵਿੱਚ ਆਲੀਆ ਰਿਆਜ਼ ਅਤੇ ਫਾਤਿਮਾ ਸਨਾ ਨੇ ਅਹਿਮ ਭੂਮਿਕਾ ਨਿਭਾਈ।

READ ALSO : ਭਾਰਤ ਦੀ ਬੇਟੀ ਨੇ ਰਚਿਆ ਇਤਿਹਾਸ, ਬਿਨਾਂ ਹੱਥਾਂ ਦੇ ਤੀਰਅੰਦਾਜ਼ੀ ‘ਚ…

ਟੀਮ ਲਈ ਮੁਨੀਬਾ ਅਲੀ ਨੇ 28 ਗੇਂਦਾਂ ‘ਤੇ 35 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਉਸ ਤੋਂ ਇਲਾਵਾ ਆਲੀਆ ਨੇ 22 ਗੇਂਦਾਂ ‘ਤੇ ਨਾਬਾਦ 32 ਦੌੜਾਂ ਬਣਾਈਆਂ। ਨਿਊਜ਼ੀਲੈਂਡ ਟੀਮ ਲਈ ਫ੍ਰੈਨ ਜੋਨਸ ਅਤੇ ਮੌਲੀ ਪੇਨਫੋਲਡ ਨੇ 2-2 ਵਿਕਟਾਂ ਲਈਆਂ।

ਫਾਤਿਮਾ ਸਨਾ ਨੇ 3 ਵਿਕਟਾਂ ਲਈਆਂ
ਪਾਕਿਸਤਾਨ ਤੋਂ ਮਿਲੇ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੇ ਪਾਵਰਪਲੇ ‘ਚ ਸੂਜ਼ੀ ਬੇਟਸ, ਸੋਫੀ ਡਿਵਾਈਨ ਸਮੇਤ 4 ਵਿਕਟਾਂ ਗੁਆ ਦਿੱਤੀਆਂ। ਟੀਮ ਲਈ ਹੈਨਾ ਰੋਅ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ। ਜਾਰਜੀਆ ਪਲਿਮਰ ਨੇ 28 ਗੇਂਦਾਂ ‘ਤੇ 28 ਦੌੜਾਂ ਦੀ ਪਾਰੀ ਖੇਡੀ।

ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀ ਖਿਡਾਰੀ 20 ਦੌੜਾਂ ਦਾ ਅੰਕੜਾ ਪਾਰ ਨਹੀਂ ਕਰ ਸਕਿਆ। ਪਾਕਿਸਤਾਨ ਲਈ ਫਾਤਿਮਾ ਸਨਾ ਨੇ 3 ਵਿਕਟਾਂ ਲਈਆਂ ਜਦਕਿ ਸਾਦੀਆ ਇਕਬਾਲ ਨੇ ਦੋ ਵਿਕਟਾਂ ਲਈਆਂ। ਨਿਦਾ ਡਾਰ ਨੂੰ ਇਕ ਵਿਕਟ ਮਿਲੀ।

[wpadcenter_ad id='4448' align='none']