ਮਈ ਦੇ ਸ਼ੁਰੂਆਤੀ ਦਿਨਾਂ ’ਚ ਪਏ ਮੀਂਹ ਨੇ ਕਿਸਾਨਾਂ ਨੂੰ ਦਿੱਤੀ ਰਾਹਤ

The rain gave relief to the farmers

 The rain gave relief to the farmersਸੂਬੇ ਵਿਚ ਪਿਛਲੇ 10 ਸਾਲਾਂ ਦੇ ਰਿਕਾਰਡ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਅਪ੍ਰੈਲ ਮਹੀਨੇ ਤੋਂ ਹੀ ਮੌਸਮ ਡਰਾਈ ਹੋ ਜਾਂਦਾ ਹੈ ਅਤੇ ਮਈ ਅੰਤ ਤਕ ਡਰਾਈ ਮੌਸਮ ਕਾਰਣ ਹਵਾ ਵਿਚ ਨਮੀ ਦੀ ਮਾਤਰਾ ਘੱਟ ਰਹਿੰਦੀ ਹੈ। ਇਸ ਨਾਲ ਅਕਸਰ ਇਹ ਦੇਖਣ ’ਚ ਆਇਆ ਹੈ ਕੀ ਸਾਉਣੀ ਦੀ ਮੁੱਖ ਫਸਲ ਝੋਨੇ ਲਈ ਅਗੇਤੀ ਫਸਲ ਵਿਚ ਭੂ ਜਲ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ ਅਤੇ ਜ਼ਿਆਦਾ ਪਾਣੀ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਪਰ ਇਸ ਵਾਰ ਮੌਸਮ ਨੇ ਸਾਉਣੀ ਦੀ ਫਸਲ ਨੂੰ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ ਪਛੇਤੀ ਫਸਲ ਦੀ ਗੱਲ ਕਰੀਏ ਤਾਂ ਕਣਕ ਦੀਆਂ ਫਸਲਾਂ ਨੂੰ ਅਪ੍ਰੈਲ ਮਹੀਨੇ ਵਿਚ ਲਗਾਤਾਰ ਮਈ ਮਹੀਨੇ ਦੇ ਪਹਿਲੇ ਹਫਤੇ ਤਕ ਮੀਂਹਾਂ ਕਾਰਣ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿਚ ਸਬਜੀਆਂ ਵੀ ਸ਼ਾਮਲ ਹਨ। ਹਾਲਾਂਕਿ ਖੇਤਾਂ ਵਿਚ ਪਾਣੀ ਦਾ ਠਹਿਰਾਅ ਜ਼ਿਆਦਾ ਦੇਰ ਨਾ ਹੋਣ ਨਾਲ ਜ਼ਿਆਦਾ ਨੁਕਸਾਨ ਤੋਂ ਬਚਾਅ ਰਿਹਾThe rain gave relief to the farmers

also read :- ਜਲੰਧਰ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਮਾਨ ਨੇ ਮੁੜ ਕੀਤਾ ਟਵੀਟ

ਖੇਤੀ ਮਾਹਿਰਾਂ ਮੁਤਾਬਕ ਪਿਛਲੇ ਦਿਨੀਂ ਹੋਈ ਬਾਰਿਸ਼ ਨੇ ਅਗੇਤੀ ਸਾਉਣੀ ਦੇ ਸੀਜਨ ਵਿਚ ਝੋਨੇ ਦੀ ਫਸਲ ਲਈ ਕਾਫੀ ਫਾਇਦਾ ਦੇਣ ਦਾ ਕੰਮ ਕੀਤਾ ਹੈ। ਹਵਾ ਵਿਚ ਨਮੀ ਰਹਿਣ ਕਾਰਣ ਝੋਨੇ ਦੀ ਪੈਦਾਵਾਰ ਵੀ ਇਸ ਵਾਰ ਚੰਗੀ ਹੋਣ ਦੀ ਉਮੀਦ ਹੈ। ਮੀਂਹ ਕਾਰਣ ਹਵਾ ਵਿਚ ਨਮੀ ਦੀ ਮਾਤਰਾ ਇਸ ਸਮੇਂ ਜ਼ਿਆਦਾ ਹੋਣ ਕਾਰਣ ਖੇਤਾਂ ਵਿਚ ਜਿੱਥੇ ਝੋਨੇ ਦੀ ਬਿਜਾਈ ਹੋ ਚੁੱਕੀ ਹੈ, ਉਸ ਨੂੰ ਡਰਾਈ ਮੌਸਮ ਵਿਚ ਤੇਜ਼ ਧੁੱਪ ਕਾਰਣ ਨਮੀ ਦੀ ਕਮੀ ਨਾਲ ਨੁਕਸਾਨ ਹੋਣ ਦਾ ਖਤਰਾ ਨਹੀਂ ਰਹੇਗਾ। ਜਦਕਿ ਮੌਸਮ ਵਿਭਾਗ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਅੱਗੇ ਵੀ ਮੀਂਹ ਆਮ ਹੀ ਰਹਿਣਗੇ। ਉਧਰ ਦੂਜੇ ਪਾਸੇ ਹਿਮਾਚਲ ਵਿਚ ਗੜ੍ਹੇਮਾਰੀ ਅਤੇ ਮੀਂਹ ਕਾਰਣ ਸੇਬ ਦੇ ਬਗੀਚਿਆਂ ਵਿਚ ਬਰਸਾਤੀ ਰੋਗ ਅਲਟਰਨੇਰੀਆ ਨੇ ਹਮਲਾ ਬੋਲ ਦਿੱਤਾ ਹੈ। ਤਾਪਮਾਨ ਵਿਚ 5 ਤੋਂ 15 ਡਿਗਰੀ ਤਕ ਦੀ ਗਿਰਾਵਟ ਤੋਂ ਬਾਅਦ ਕਈ ਇਲਾਕਿਆਂ ਵਿਚ ਤਾਂ ਬੀਤੇ ਸਾਲ ਦੇ ਮੁਕਾਬਲੇ ਅੱਧੀ ਫਸਲ ਵੀ ਨਹੀਂ ਰਹੀ ਹੈ। The rain gave relief to the farmers

[wpadcenter_ad id='4448' align='none']