ਪਟਿਆਲਾ ( ਮਾਲਕ ਸਿੰਘ ਘੁੰਮਣ ): ਇਥੋਂ ਦੇ ਮਾਡਲ ਟਾਊਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ। ਇਸ ਮੌਕੇ ਜਿਥੇ ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਨਾਲ ਸਕੂਲ ਵਿਚ ਮਿਲਣ ਵਾਲੀਆਂ ਸਹੂਲਤਾ ਬਾਰੇ ਚਰਚਾ ਕੀਤੀ ਜਾ ਰਹੀ ਹੈ। ਉਥੇ ਹੀ ਅਧਿਆਪਕ ਮਾਪੇ ਮਿਲਣੀ ਵਿਚ ਮਾਪਿਆਂ ਨਾਲ ਵੀ ਚਰਚਾ ਕੀਤੀ ਜਾ ਰਹੀ ਹੈ।
.ਤੇ ਮਾਪਿਆਂ ਦਾ ਦੁੱਖ ਸੁਣ ਰੋਣ ਲੱਗੇ ਭਗਵੰਤ ਮਨ
ਪਟਿਆਲਾ ਵਿਖੇ ਸਰਕਾਰੀ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਦੇ ਦੁੱਖ ਸੁਣ ਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਰੋਣ ਲੱਗੇ। ਵਿਦਿਆਰਥੀਆਂ ਦੇ ਮਾਪਿਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਅੱਜ ਦੀ ਮਹਿੰਗਾਈ ਚ ਬੱਚਿਆਂ ਨੂੰ ਪੜਾਉਣ ਬਹੁਤ ਔਖਾ ਹੋ ਗਿਆ ਹੈ। ਸਰਕਾਰੀ ਸਕੂਲਾਂ ਚ ਤਾਂ ਪੜਾਈ ਸਸਤੀ ਹਾਸਿਲ ਹੀ ਰਹੀ ਹੈ ਪਰ ਭਵਿੱਖ ਦੀ ਚਿੰਤਾ ਹੈ, ਕਿਉਂਕਿ ਬੱਚੇ ਡਾਕਟਰ ਤੇ ਵਕੀਲ ਬਣਨਾ ਚਾਹੁੰਦੇ ਹਨ ਤੇ ਇਹ ਮਹਿੰਗੀ ਪੜਾਈ ਸਾਡੇ ਵੱਸ ਦੀ ਨਹੀਂ ਜਾਪਦੀ ਹੈ। ਮਾਵਾਂ ਦੀਆਂ ਬੱਚੀਆਂ ਪ੍ਰਤੀ ਫ਼ਿਕਰ ਸੁਣ ਕੇ ਭਗਵੰਤ ਮਾਨ ਦੀ ਅੱਖਾਂ ਵਿੱਚੋਂ ਵੀ ਹੰਝੂ ਸ਼ਲਕ ਪਏ ਤੇ ਭਰੋਸਾ ਦਿੱਤਾ ਕਿ ਵੱਡੀ ਜਿੰਮੇਵਾਰੀ ਹੈ ਤੇ ਇਸਨੂੰ ਜਰੂਰ ਨਿਭਾਵਾਂਗਾ।