Friday, December 27, 2024

ਲਾਰੈਂਸ ਦੀ ਇੰਟਰਵਿਊ ਨੂੰ ਲੈਕੇ DGP ਦਾ ਵੱਡਾ ਖੁਲਾਸਾ

Date:

LAWRENCE BISHNOI VIRAL INTERVIEW ਬੀਤੇ ਦਿਨ ਤੋਂ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਅੰਦਰੋਂ ਇਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਇੰਟਰਵਿਊ ਦੇ ਦੌਰਾਨ ਲਾਰੈਂਸ ਬਿਸ਼ਨੋਈ ਦੇ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈਕੇ ਬਹੁਤ ਸਾਰੇ ਵੱਡੇ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡਿਆ ਉੱਤੇ ਬੀਤੇ ਦਿਨ ਤੋਂ ਖੂਬ ਸੁਰਖੀਆਂ ਬਟੋਰ ਰਿਹਾ ਹੈ ਲਗਾਤਾਰ ਬਿਆਨ ਤੇ ਬਿਆਨ ਇਸ ਮਾਮਲੇ ਨੂੰ ਲੈਕੇ ਸਾਹਮਣੇ ਆ ਰਹੇ ਨੇ
ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਵੀ ਇੱਕ ਬਿਆਨ ਸਾਹਮਣੇ ਆਉਂਦਾ ਹੈ ਜਿਸ ਵਿੱਚ ਓਹਨਾ ਦੇ ਵੱਲੋ ਇਸ ਵੀਡੀਓ ਨੂੰ ਇੱਕ ਸਾਜਿਸ਼ ਕਰਾਰ ਦਿੱਤਾ ਜਾਂਦਾ ਹੈ ,
ਖਫ਼ੇ ਹੋਏ ਮਾਪਿਆਂ ਨਾਲ SIT ਦੇ ਵੱਲੋ ਕੀਤੀ ਜਾਂਦੀ ਹੈ ਭਰੋਸਾ ਦਿੱਤਾ ਜਾਂਦਾ ਹੈ ਕਿ ਜਲਦੀ ਹੀ ਇਸ ਮਾਮਲੇ ਦੀ ਜਾਂਚ ਪੁਖ਼ਤਾ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਅਮਲ ਦੇ ਵਿਚ ਲਿਆਂਦੀ ਜਾਵੇਗੀ LAWRENCE BISHNOI VIRAL INTERVIEW

ਦਰਸਲ : ਬਠਿੰਡਾ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਕ ਟੀ. ਵੀ. ਚੈਨਲ ‘ਤੇ ਫੋਨ ਕਾਲ ਆਧਾਰਿਤ ਇੰਟਰਵਿਊ ਨੂੰ ਲੈ ਕੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਵੱਡੇ ਖ਼ੁਲਾਸੇ ਕੀਤੇ ਗਏ ਹਨ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਰਿਕਾਰਡ ਨਹੀਂ ਕੀਤਾ ਗਿਆ ਹੈ। ਲਾਰੈਂਸ ਨੂੰ ਲੰਬੀ ਲੜਾਈ ਤੋਂ ਬਾਅਦ ਪੰਜਾਬ ਦੀ ਜੇਲ੍ਹ ‘ਚ ਲਿਆਂਦਾ ਗਿਆ ਸੀ ਅਤੇ ਉਸ ਦਾ ਇੰਟਰਵਿਊ ਕੁੱਝ ਸਮਾਂ ਪੁਰਾਣਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਪੁਲਸ ਦਾ ਲਾਰੈਂਸ ਦਾ ਰਿਮਾਂਡ 8 ਮਾਰਚ ਨੂੰ ਖ਼ਤਮ ਹੋਣ ਮਗਰੋਂ ਉਸ ਨੂੰ ਬਠਿੰਡਾ ਲਿਆਂਦਾ ਗਿਆ ਸੀ। 9 ਮਾਰਚ ਨੂੰ ਉਸ ਨੂੰ ਤਲਵੰਡੀ ਸਾਬੋ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਲਾਰੈਂਸ ਨੂੰ 10 ਮਾਰਚ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਡੀ. ਜੀ. ਪੀ. ਨੇ ਦੱਸਿਆ ਕਿ ਲਾਰੈਂਸ ਦਾ ਉਕਤ ਇੰਟਰਵਿਊ ਪੁਰਾਣਾ ਲੱਗ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਠਿੰਡਾ ਜੇਲ੍ਹ ਹਾਈ ਸਕਿਓਰਿਟੀ ਜ਼ੋਨ ‘ਚ ਹੈ ਅਤੇ ਇੱਥੇ 24 ਘੰਟੇ ਪੁਲਸ ਦੀ ਸਖ਼ਤ ਨਿਗਰਾਨੀ ਹੁੰਦੀ ਹੈ। ਇੱਥੇ ਜੈਮਰ ਲੱਗੇ ਹੋਣ ਕਾਰਨ ਮੋਬਾਇਲ ਅਤੇ ਟੈਲੀਫੋਨ ਕੰਮ ਨਹੀਂ ਕਰਦੇ। ਬਠਿੰਡਾ ਸੁਰੱਖਿਅਤ ਜੇਲ੍ਹ ਹੋਣ ਕਾਰਨ ਹੀ ਦੂਜੀਆਂ ਜੇਲ੍ਹਾਂ ਤੋਂ ਵੱਡੇ ਅਪਰਾਧੀਆਂ ਅਤੇ ਕੈਦੀਆਂ ਨੂੰ ਇੱਥੇ ਭੇਜਿਆ ਜਾਂਦਾ ਹੈ ਅਤੇ ਇੱਥੇ ਹਰੇਕ ਸੈੱਲ ‘ਚ ਸਿਰਫ ਇਕ ਮੁਲਜ਼ਮ ਹੀ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਦੇ ਸਟਾਫ਼ ਵੱਲੋਂ ਦਿਨ ‘ਚ 3-4 ਵਾਰੀ ਚੈਕਿੰਗ ਕੀਤੀ ਜਾਂਦੀ ਹੈ ਕਿ ਕਿਤਿਓਂ ਮੋਬਾਇਲ ਸਿਗਨਲ ਤਾਂ ਨਹੀਂ ਆ ਰਹੇ। ਇਸ ਤੋਂ ਇਲਾਵਾ ਹਰ ਪਾਸੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਅਤੇ ਅੱਜ ਤੱਕ ਜਿੰਨੀਆਂ ਵੀ ਸਰਚਾਂ ਹੋਈਆਂ ਹਨ, ਉਨ੍ਹਾਂ ‘ਚ ਕਦੇ ਵੀ ਬਠਿੰਡਾ ਜੇਲ੍ਹ ‘ਚੋਂ ਕੋਈ ਮੋਬਾਇਲ ਬਰਾਮਦ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇੰਟਰਵਿਊ ਦੌਰਾਨ ਲਾਰੈਂਸ ਦਾ ਜੋ ਹੁਲੀਆ ਦਿਖਾਇਆ ਗਿਆ ਹੈ, ਉਸ ‘ਚ ਲਾਰੈਂਸ ਦੀ ਦਾੜ੍ਹੀ ਅਤੇ ਮੁੱਛਾਂ ਲੰਬੀਆਂ ਅਤੇ ਵੱਡੀਆਂ ਹਨ ਪਰ ਉਸ ਦੀਆਂ ਹੁਣ ਹੋਈ ਪੇਸ਼ੀ ਦੀਆਂ ਜੋ ਤਸਵੀਰਾਂ ਹਨ, ਉਨ੍ਹਾਂ ‘ਚ ਲਾਰੈਂਸ ਦੇ ਵਾਲ ਛੋਟੇ ਹਨ। ਇੰਟਰਵਿਊ ਦੌਰਾਨ ਜਿਹੜੀ ਪੀਲੇ ਰੰਗ ਦੀ ਟੀ-ਸ਼ਰਟ ਦਿਖਾਈ ਗਈ ਹੈ, ਉਹ ਵੀ ਲਾਰੈਂਸ ਕੋਲੋਂ ਬਠਿੰਡਾ ਜੇਲ੍ਹ ‘ਚੋਂ ਬਰਾਮਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੀ ਕੁਆਲਿਟੀ ਸਟੂਡੀਓ ਲੈਵਲ ਦੀ ਹੈ ਅਤੇ ਜੇਲ੍ਹ ‘ਚ ਇਸ ਤਰ੍ਹਾਂ ਦੀ ਰਿਕਾਰਡਿੰਗ ਕਰਨਾ ਅਸੰਭਵ ਹੈ। ਇੰਟਰਵਿਊ ‘ਚ ਤਾਜ਼ੀਆਂ ਘਟਨਾਵਾਂ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਇੰਟਰਵਿਊ ਪੁਰਾਣਾ ਹੈ। ਇੰਟਰਵਿਊ ਤੋਂ ਬਾਅਦ ਕਿਸੇ ਦੂਜੀ ਜੇਲ੍ਹ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਤੋਂ ਬਾਹਰ ਵਿਦੇਸ਼ਾਂ ‘ਚ ਬੈਠੇ ਕੁੱਝ ਸ਼ਰਾਰਤੀ ਅਨਸਰ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਅਤੇ ਇਸ ਤਰ੍ਹਾਂ ਦੀਆਂ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਪੰਜਾਬ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਨ੍ਹਾਂ ਨੇ ਪਹਿਲਾਂ ਵੀ ਇਹ ਬਿਆਨ ਦਿੱਤਾ ਹੈ ਕਿ ਜੀ-20 ਸੰਮੇਲਨ ਜੋ ਚੱਲ ਰਿਹਾ ਹੈ, ਸੁਰੱਖਿਆ ਦੇ ਪੂਰੇ ਬੰਦੋਬਸਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ‘ਚ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ।

ALSO READ : ਪਿੰਡ ਗਿੱਲ ਚ 17 ,18,19 ਮਾਰਚ ਨੂੰ ਹੋਣ ਵਾਲੇ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...