ਕਾਂਗਰਸ ਦੇ ਸਾਬਕਾ ਪ੍ਰਧਾਨਾਂ ਦੀ ਜੇਲ੍ਹ ‘ਚ ਸਿੱਧੂ ਨਾਲ ਮੁਲਾਕਾਤ

ਸਿਆਸੀ ਵਿਹੜੇ ‘ਚ ਛਿੜੀ ਨਵੀਂ ਚਰਚਾ

ਪਟਿਆਲਾ (ਮਾਲਕ ਸਿੰਘ ਘੁੰਮਣ )ਪਟਿਆਲਾ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਲਈ ਸ਼ੁੱਕਰਵਾਰ ਨੂੰ ਦੋ ਸਾਬਕਾ ਪ੍ਰਧਾਨ ਪੁੱਜੇ। ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਸੀਨੀਅਰ ਆਗੂ ਲਾਲ ਸਿੰਘ ਤੇ ਸ਼ਮਸ਼ੇਰ ਸਿੰਘ ਦੂਲੋ ਵਲੋਂ ਸਿੱਧੂ ਨਾਲ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਭਾਵੇਂ ਕਿ ਦੋਵੇਂ ਆਗੂਆਂ ਨੇ ਇਸ ਮੁਲਾਕਾਤ ਨੂੰ ਆਮ ਕਰਾਰ ਦਿੱਤਾ ਹੈ ਪਰ ਸਿਆਸੀ ਵਿਹੜੇ ਵਿਚ ਨਵੀਂ ਚਰਚਾ ਛਿੜ ਗਈ ਹੈ।

ਮੁਲਾਕਾਤ ਤੋਂ ਪਹਿਲਾਂ ਜੇਲ੍ਹ ਦੇ ਬਾਹਰ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਸੀਨੀਆ ਆਗੂ ਲਾਲ ਸਿੰਘ ਨੇ ਕਿਹਾ ਕਿ ਸਿੱਧੂ ਨਾਲ ਅੱਜ ਉਹ ਆਮ ਮੁਲਾਕਾਤ ਕਰਨ ਲਈ ਪੁੱਜੇ ਹਨ। ਸਿੱਧੂ ਟਕਸਾਲੀ ਕਾਂਗਰਸੀ ਹੈ ਤੇ ਪਿਤਾ ਤੇ ਮਾਤਾ ਵੀ ਕਾਂਗਰਸ ਨਾਲ ਜੁੜੇ ਰਹੇ ਹਨ। ਅੱਜ ਵੀ ਕਾਂਗਰਸੀ ਹੈ ਤੇ ਅੱਗੇ ਵੀ ਕਾਂਗਰਸੀ ਰਹੇਗਾ। ਲਾਲ ਸਿੰਘ ਨੇ ਕਿਹਾ ਕਿ ਉਹ ਖੁਦ 50 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨਾ ਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਸਾਰੇ ਇਕੱਠੇ ਹਾਂ ਤੇ ਸਿੱਧੂ ਬਾਰੇ ਭਰੋਸਾ ਹੈ ਕਿ ਕਾਂਗਰਸ ਪਾਰਟੀ ਲਈ ਹਮੇਸ਼ਾ ਖੜੇ ਰਹਿਣਗੇ। ਲਾਲ ਸਿੰਘ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਨਾਲ ਕਾਂਗਰਸ ਮਜ਼ਬੂਤ ਹੋ ਰਹੀ ਹੈ। ਭਾਵੇਂਕਿ ਨਵਜੋਤ ਸਿੱਧੂ ਯਾਤਰਾ ਤੋਂ ਬਾਅਦ ਰਿਹਾਅ ਹੋ ਰਹੇ ਹਨ ਪਰ ਉਨ੍ਹਾਂ ਦਾ ਵੀ ਪੂਰਾ ਸਹਿਯੋਗ ਹੈ। ਪੱਤਰਕਾਰਾਂ ਵਲੋਂ ਰਾਜਾ ਵੜਿੰਗ ਤੇ ਸਿੱਧੂ ਦੇ ਰਿਸ਼ਤਿਆਂ ਬਾਰੇ ਪੁੱਛੇ ਸਵਾਲ ’ਤੇ ਲਾਲ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਨਵਜੋਤ ਸਿੱਧੂ ਤੋਂ ਕੋਈ ਇਤਰਾਜ ਨਹੀਂ ਹੈ, ਬਾਕੀ ਸਭ ਗੱਲਾਂ ਬਣਾਈਆਂ ਜਾ ਰਹੀਆਂ ਹਨ।

[wpadcenter_ad id='4448' align='none']