ਮੇਖ ਰਾਸ਼ੀ ਵਾਲਿਆਂ ਨੂੰ ਕਾਰੋਬਾਰ 'ਚ ਹੋਵੇਗਾ ਲਾਭ, ਕਰਕ ਰਾਸ਼ੀ ਵਾਲੇ ਸੱਟ ਲੱਗਣ ਤੋਂ ਕਰਨ ਬਚਾਅ

ਮੇਖ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ, ਪਲਾਨਿੰਗ ਵੀ ਫਰੂਟਫੁਲ ਰਹੇਗੀ, ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਵੀ ਲਾਭਕਾਰੀ।

ਬ੍ਰਿਖ : ਕਿਸੇ ਅਫਸਰ ਜਾਂ ਵੱਡੇ ਆਦਮੀ ਦੇ ਸਾਫ਼ਟ ਰੁਖ ਕਰਕੇ ਆਪ ਨੂੰ ਆਪਣੀ ਕਿਸੇ ਸਰਕਾਰੀ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।

ਮਿਥੁਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਸਿਰੇ ਚੜ੍ਹੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਆਪਣੇ ਆਪ ਨੂੰ ਬੇਬੱਸ ਸਮਝਣਗੇ।

ਕਰਕ : ਸਿਹਤ ’ਚ ਗੜਬੜੀ ਦਾ ਡਰ, ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰੋ, ਕਿਉਂਕਿ ਸਿਤਾਰਾ ਕਿਧਰੇ ਸੱਟ ਲਗਵਾਉਣ ਵਾਲਾ ਹੈ।

ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਉਗੇ, ਉਸ ’ਚ ਸਫ਼ਲਤਾ ਮਿਲੇਗੀ, ਮਨ ਸਫ਼ਰ ਲਈ ਰਾਜ਼ੀ ਰਹੇਗਾ।

ਕੰਨਿਆ : ਡਰੇ ਡਰੇ ਮਨ ਅਤੇ ਟੁਟਦੇ ਮਨੋਬਲ ਕਰਕੇ ਆਪ ਹਰ ਕੰਮ ’ਚ ਪਿੱਛੇ ਰਹੋਗੇ, ਸਫ਼ਰ ਦਾ ਪ੍ਰੋਗਰਾਮ ਵੀ ਨਾ ਬਣਾਉਣਾ ਸਹੀ ਰਹੇਗਾ।

ਤੁਲਾ : ਆਪ ਆਪਣੀ ਭੱਜਦੌੜ ਅਤੇ ਪਾਜ਼ੇਟਿਵ ਸੋਚ ਕਰਕੇ ਕਿਸੇ ਵੀ ਸਕੀਮ ਜਾਂ ਯਤਨ ਨੂੰ ਅੱਗੇ ਵਧਾਉਣ ’ਚ ਸਫ਼ਲ ਹੋਵੋਗੇ।

ਬ੍ਰਿਸ਼ਚਕ : ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਆਪਦੀ ਭੱਜਦੌੜ ਦਾ ਚੰਗਾ ਨਤੀਜਾ ਦੇਣ ਵਾਲਾ ਹੈ।

ਧਨ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ, ਮਜ਼ਬੂਤ ਮਨੋਬਲ ਆਪ ਨੂੰ ਆਪਣੇ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ’ਚ ਹੈਲਪਫੁਲ ਹੋਵੇਗਾ।

ਮਕਰ : ਸਿਤਾਰਾ ਆਮਦਨ ਲਈ ਚੰਗਾ, ਕਾਰੋਬਾਰੀ ਪ੍ਰੋਗਰਾਮਿੰਗ ਯਤਨ ਕਰਨ ’ਤੇ ਅੱਗੇ ਵਧੇਗੀ ਅਤੇ ਚੰਗਾ ਨਤੀਜਾ ਦੇਵੇਗੀ।

ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਮਜ਼ਬੂਤ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਐਕਟਿਵ ਅਤੇ ਇਫੈਕਟਿਵ ਰੱਖੇਗਾ।

ਮੀਨ : ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਆਂ ਅਤੇ ਪੇਚੀਦਗੀਆਂ ਨੂੰ ਪੈਦਾ ਕਰਨ ਵਾਲਾ ਹੈ, ਇਸ ਲਈ ਹਰ ਕਦਮ ਸੋਚ ਵਿਚਾਰ ਕੇ ਚੁਕਣਾ ਸਹੀ ਰਹੇਗਾ।

1 ਫਰਵਰੀ 2025, ਸ਼ਨੀਵਾਰ
ਮਾਘ ਸੁਦੀ ਤਿੱਥੀ ਤੀਜ (ਪੁਰਵ ਦੁਪਹਿਰ 11.39 ਤੱਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ        ਮਕਰ ’ਚ 
ਚੰਦਰਮਾ    ਕੁੰਭ ’ਚ 
ਮੰਗਲ      ਮਿਥੁਨ ’ਚ
ਬੁੱਧ        ਮਕਰ ’ਚ 
ਗੁਰੂ       ਬ੍ਰਿਖ ’ਚ 
ਸ਼ੁੱਕਰ     ਮੀਨ ’ਚ 
ਸ਼ਨੀ       ਕੁੰਭ ’ਚ
ਰਾਹੂ       ਮੀਨ ’ਚ
ਕੇਤੂ       ਕੰਨਿਆ ’ਚ  ਕੁੰਡਲੀ ਅੱਜ: 1 ਮਾਰਚ, 2023 ਲਈ ਜੋਤਸ਼ੀ ਭਵਿੱਖਬਾਣੀ

ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 12 (ਮਾਘ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 2, ਸੂਰਜ ਉਦੇ ਸਵੇਰੇ 7.24 ਵਜੇ, ਸੂਰਜ ਅਸਤ ਸ਼ਾਮ 5.59 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਰਵਾ ਭਾਦਰਪਦ (1-2 ਮੱਧ ਰਾਤ 2.33 ਤੱਕ) ਅਤੇ ਮਗਰੋਂ ਨਕੱਸ਼ਤਰ ਉਤਰਾ ਭਾਦਰਪਦ, ਯੋਗ ਪ੍ਰਿਧ (ਦੁਪਹਿਰ 12.25 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਕੁੰਭ ਰਾਸ਼ੀ ’ਤੇ (ਰਾਤ 8.59 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (ਰਾਤ 10.27 ’ਤੇ), ਦਿਸ਼ਾ ਸ਼ੂਲ: ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਗੌਰੀ ਤੀਜ ਵਰਤ, ਵਰਦ ਚੌਥ, ਤਿਲ ਚੌਥ, ਕੁੰਦ ਚੌਥ, ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ।