ਸਿਰਫ਼ ਇੱਕ ਫੋਟੋ ਨਾਲ ਹੋ ਗਿਆ ਲੱਖਾਂ ਦਾ ਨੁਕਸਾਨ! , ਇੱਥੇ ਪੜ੍ਹੋ ਡਿਟੇਲ

WhatsApp 'ਤੇ ਇਹ ਨਵਾਂ ਘੁਟਾਲਾ

ਸਿਰਫ਼ ਇੱਕ ਫੋਟੋ ਨਾਲ ਹੋ ਗਿਆ ਲੱਖਾਂ ਦਾ ਨੁਕਸਾਨ! , ਇੱਥੇ ਪੜ੍ਹੋ ਡਿਟੇਲ

OTP ਕਰਦਾ ਹੈ ਚੋਰੀ

WhatsApp Image 2025-04-25 at 4.36.21 PM

ਤੇ ਹੁਣ ਇਕ ਨਵੀਂ ਸਾਈਬਰ ਧੋਖਾਧੜੀ ਜੋ ਇਹਨੀ ਦਿਨੀ ਚੱਲ ਰਹੀ ਹੈ ਇਸ ਲਈ ਇਸ ਬਾਰੇ ਤੁਹਾਨੂੰ ਸਭ ਨੂੰ ਜਾਗਰੂਕ ਕਰਨਾ ਜਰੂਰੀ ਹੈ ਤਾਂ ਜੋ ਤੁਸੀਂ ਅਜਿਹੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਨਾ ਹੋ ਜਾਵੋ 
ਦਰਅਸਲ WHATS APP ਰਾਹੀਂ ਇਕ ਫੋਟੋ ਦੇ ਜਰੀਏ ਧੋਖਾ ਦਿੱਤਾ ਜਾ ਰਿਹਾ ਹੈ 


ਦਰਅਸਲ, ਇਹ ਘਟਨਾ ਮਹਾਰਾਸ਼ਟਰ ਦੇ 28 ਸਾਲਾ ਨੌਜਵਾਨ ਪ੍ਰਦੀਪ ਜੈਨ ਨਾਲ ਵਾਪਰੀ, ਜਿਸ ਵਿੱਚ ਉਸ ਨੇ WhatsApp ‘ਤੇ ਭੇਜੀ ਗਈ ਇੱਕ ਫੋਟੋ ਡਾਊਨਲੋਡ ਕਰਨ ਤੋਂ ਬਾਅਦ 2 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਕਰਵਾਇਆ। ਇਹ ਫੋਟੋ ਇੱਕ ਬਜ਼ੁਰਗ ਆਦਮੀ ਦੀ ਜਾਪਦੀ ਸੀ ਪਰ ਅਸਲ ਵਿੱਚ ਇਹ ‘ਸਟੇਗਨੋਗ੍ਰਾਫੀ’ ਨਾਮਕ ਇੱਕ ਬਹੁਤ ਹੀ ਉੱਨਤ ਹੈਕਿੰਗ ਤਕਨੀਕ ਦੀ ਵਰਤੋਂ ਕਰਕੇ ਬਣਾਇਆ ਗਿਆ ਇੱਕ ਜਾਲ ਸੀ। ਜਿਸ ਦੇ ਵਿਚ ਉਹ ਫਸ ਗਿਆ ਤੇ ਦੋ ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ 
ਇਸ ਘਟਨਾ ਸੰਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ  ਲੜਕੇ ਨੂੰ ਇਕ 
ਅਣਜਾਣ ਨੰਬਰ ਤੋਂ ਫ਼ੋਨ ਆਇਆ ਅਤੇ ਫਿਰ ਉਸੇ ਨੰਬਰ ਤੋਂ ਵਟਸਐਪ ‘ਤੇ ਇੱਕ ਫੋਟੋ ਦੇ ਨਾਲ ਇੱਕ ਸਵਾਲ ਭੇਜਿਆ ਗਿਆ, “ਕੀ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ?” ਪਹਿਲਾਂ ਤਾਂ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਪਰ ਵਾਰ-ਵਾਰ ਕਾਲ ਆਉਣ ਤੋਂ ਬਾਅਦ, ਉਸ ਨੇ ਦੁਪਹਿਰ 1:35 ਵਜੇ ਫੋਟੋ ਡਾਊਨਲੋਡ ਕਰ ਲਈ। ਉਸਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਇੱਕ ਕਲਿੱਕ ਉਸਦੇ ਮੋਬਾਈਲ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦੇਵੇਗਾ। ਕੁਝ ਮਿੰਟਾਂ ਦੇ ਅੰਦਰ ਹੀ, ਹੈਦਰਾਬਾਦ ਦੇ ਇੱਕ ਏਟੀਐਮ ਰਾਹੀਂ ਉਸਦੇ ਕੇਨਰਾ ਬੈਂਕ ਖਾਤੇ ਵਿੱਚੋਂ 2.01 ਲੱਖ ਰੁਪਏ ਕਢਵਾ ਲਏ ਗਏ। ਜਦੋਂ ਬੈਂਕ ਨੇ ਇਸ ਲੈਣ-ਦੇਣ ਦੀ ਜਾਂਚ ਕੀਤੀ, ਤਾਂ ਹੈਕਰਾਂ ਨੇ ਉਸਦੀ ਆਵਾਜ਼ ਦੀ ਨਕਲ ਕਰਕੇ ਬੈਂਕ ਨੂੰ ਧੋਖਾ ਦਿੱਤਾ।

 

 

ਸਾਈਬਰ ਮਾਹਿਰਾਂ ਨੇ ਕਿਹਾ ਕਿ ਇਸ ਘੁਟਾਲੇ ਵਿੱਚ ‘ਲੈੱਸਟ ਸਿਗਨੀਫਿਕੈਂਟ ਬਿੱਟ (LSB) ਸਟੈਗਨੋਗ੍ਰਾਫੀ’ ਦੀ ਵਰਤੋਂ ਕੀਤੀ ਗਈ ਸੀ। ਇਸ ਵਿੱਚ, ਖ਼ਤਰਨਾਕ ਕੋਡ ਕਿਸੇ ਵੀ ਆਮ ਮੀਡੀਆ ਫਾਈਲ ਜਿਵੇਂ ਕਿ ਫੋਟੋ, ਆਡੀਓ ਜਾਂ PDF ਵਿੱਚ ਲੁਕਿਆ ਹੁੰਦਾ ਹੈ। ਇਹ ਕੋਡ ਆਮ ਐਂਟੀਵਾਇਰਸ ਸੌਫਟਵੇਅਰ ਦੁਆਰਾ ਵੀ ਖੋਜਿਆ ਨਹੀਂ ਜਾਂਦਾ ਹੈ ਅਤੇ ਫਾਈਲ ਖੋਲ੍ਹਦੇ ਹੀ ਐਕਟਿਵ ਹੋ ਜਾਂਦਾ ਹੈ 

ਮਾਹਿਰਾਂ ਦੇ ਅਨੁਸਾਰ, ਇਸ ਫੋਟੋ ਵਿੱਚ ਆਮ ਤੌਰ ‘ਤੇ ਤਿੰਨ ਰੰਗਾਂ ਦੇ ਚੈਨਲ ਹੁੰਦੇ ਹਨ - ਲਾਲ, ਹਰਾ ਅਤੇ ਨੀਲਾ, ਅਤੇ ਮਾਲਵੇਅਰ ਇਹਨਾਂ ਵਿੱਚ ਜਾਂ ਪਾਰਦਰਸ਼ਤਾ ਨਾਲ ਅਲਫ਼ਾ ਚੈਨਲ ਵਿੱਚ ਵੀ ਲੁਕਾਇਆ ਜਾ ਸਕਦਾ ਹੈ। ਜਿਵੇਂ ਹੀ ਅਜਿਹੀ ਫਾਈਲ ਖੋਲ੍ਹੀ ਜਾਂਦੀ ਹੈ, ਲੁਕਿਆ ਹੋਇਆ ਕੋਡ ਆਪਣੇ ਆਪ ਇੰਸਟਾਲ ਹੋ ਜਾਂਦਾ ਹੈ ਅਤੇ ਬੈਂਕ ਵੇਰਵੇ, ਪਾਸਵਰਡ ਆਦਿ ਵਰਗੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਲੈਂਦਾ ਹੈ।


ਅਜਿਹੇ ਹਮਲੇ .jpg, .png, .mp3, .mp4 ਅਤੇ PDF ਵਰਗੇ ਫਾਰਮੈਟਾਂ ਵਿੱਚ ਆਮ ਹਨ ਕਿਉਂਕਿ ਇਹਨਾਂ ਫਾਰਮੈਟਾਂ ਨੂੰ ਅਕਸਰ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਅਕਸਰ ਹੀ ਕਿਸੇ ਵੀ ਤਰਾ ਦੀ ਜਾਣਕਾਰੀ ਸਾਂਝੀ ਕਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਨੂੰ ਵਰਤਣ ਵਾਲਿਆਂ ਨੂੰ ਇਸ ਦੇ ਵਿਚ ਕੁੱਝ ਵੀ ਨਕਲੀਪਣ ਨਹੀਂ ਲਗਦਾ ਤੇ ਇਸ ਦੇ ਇਸ ਦੇ ਫੇਕ ਹੋਣ ਦਾ ਵੀ ਕੋਈ ਵੀ ਸੁਰਾਗ ਨਹੀਂ ਲੱਭਦਾ ਤੇ ਅਸੀਂ ਇੱਥੇ ਹੀ ਗਲਤੀ ਕਰਕੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ 

ਸਾਈਬਰ ਸੁਰੱਖਿਆ ਮਾਹਿਰਾ ਦਾ ਕਹਿਣਾ  ਹੈ ਕਿ ਅਣਜਾਣ ਨੰਬਰਾਂ ਤੋਂ ਫਾਈਲਾਂ ਡਾਊਨਲੋਡ ਕਰਨ ਤੋਂ ਬਚੋ
ਵਟਸਐਪ ਦੀ ਆਟੋ-ਡਾਊਨਲੋਡ ਸੈਟਿੰਗ ਨੂੰ ਬੰਦ ਰੱਖੋ
ਫੋਨ ਨੂੰ Update ਰੱਖੋ
ਕਿਸੇ ਨਾਲ ਵੀ OTP ਸਾਂਝਾ ਨਾ ਕਰੋ 
 
Silence Unknown Caller ਵਰਗੀਆਂ ਵਿਸ਼ੇਸ਼ਤਾਵਾਂ ਨੂੰ ਚਾਲੂ ਰੱਖੋ

 ਸੋਸ਼ਲ ਮੀਡੀਆ ਪਲੇਟਫਾਰਮ ਚਾਹੁੰਦੇ ਆ ਕਿ ਅਸੀਂ ਸੇਫ ਰਹੀਏ ਪਰ ਕਈ ਵਾਰ GOOGLE PLAY STORE ਦੀ ਬਜਾਇ  ਲੋਕ ਕਿਸੇ ਵੀ ਐਪਲੀਕੇਸ਼ਨ ਦੀਆਂ APK ਫਾਈਲਾਂ ਡਾਊਨਲੋਡ ਕਰ ਲੈਂਦੇ ਹਾਂ ਜਿਸ ਨਾਲ ਤੁਹਾਡਾ ਫੋਨ ਹੈਕਰਾਂ ਦੇ ਕਬਜੇ ਚ ਚਲਾ ਜਾਂਦਾ ਹੈ ਤੇ ਇਸ ਦੇ ਵਿਚ ਸਾਨੂੰ ਕਈ ਤਰਾਂ ਦੇ ਲਾਲਚ ਦਿੱਤੇ ਜਾਂਦੇ ਨੇ 
ਸੋ ਸਾਵਧਾਨ ਰਹਿ ਕੇ ਹੀ ਅਸੀਂ ਸਾਈਬਰ ਕਰਾਈਮ ਤੋਂ ਬਚ ਸਕਦੇ ਹਾਂ