ਸਿਹਤਮੰਦ ਰਹਿਣਾ ਹੈ ਤਾਂ ਗਰਮੀਆਂ ’ਚ ਇੰਨਾਂ ਚੀਜ਼ਾਂ ਨੂੰ ਬਣਾਓ ਆਪਣੀ ਖੁਰਾਕ
ਗਰਮੀਆਂ ਵਿਚ ਕਿੰਝ ਰੱਖੀਏ ਆਪਣੀ ਸਿਹਤ ਦਾ ਧਿਆਨ
ਸਿਹਤ ਮਾਹਿਰਾਂ ਦੀ ਮੰਨੋਗੇ ਤਾਂ ਰਹੋਗੇ ਤੰਦਰੁਸਤ
ਗਰਮੀਆਂ ਦਾ ਸੀਜ਼ਨ ਜਦੋਂ ਆਉਂਦਾ ਹੈ, ਤਾਂ ਕਈ ਤਰਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਕੰਮਾਂ ਕਾਰਾਂ ਲਈ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਤੇ ਜਿਆਦਾ ਗਰਮੀ ਦੀ ਲਪੇਟ ਚ ਆਉਣ ਨਾਲ ਅਸੀਂ ਬਿਮਾਰ ਹੋ ਜਾਂਦੇ ਹਾਂ
ਸੋ ਗਰਮੀਆਂ ਦੇ ਵਿਚ ਸਿਹਤ ਦਾ ਜਿਆਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਸਰੀਰ ’ਚ ਹਾਈਡਰੇਸ਼ਨ ਅਤੇ ਠੰਢਕ ਦੀ ਜ਼ਰੂਰਤ ਵੱਧ ਜਾਂਦੀ ਹੈ। ਇਸ ਦੌਰਾਨ ਸਰੀਰ ਨੂੰ ਠੰਢਾ ਰੱਖਣਾ, ਸਹੀ ਖੁਰਾਕ ਖਾਣਾ ਅਤੇ ਪਾਣੀ ਦੀ ਘਾਟ ਨੂੰ ਪੂਰਾ ਕਰਨਾ ਬਹੁਤ ਜਰੂਰੀ ਹੁੰਦਾ ਹੈ। ਕਈ ਵਾਰੀ ਗਰਮੀ ਤੋਂ ਬਚਣ ਲਈ ਕੁਝ ਆਮ ਆਦਤਾਂ ਅਪਣਾਈਆਂ ਜਾਂਦੀਆਂ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੀਆਂ ਹਨ। ਸੋ ਇਸ਼ ਨੂੰ ਲੈ ਕੇ ਕੀ ਕਹਿੰਦੇ ਨੇ ਸਿਹਤ ਮਾਹਿਰ ਕਿ ਆਪਣੇ ਆਪ ਨੂੰ ਗਰਮੀਆਂ ਚ ਸਿਹਤਮੰਦ ਰੱਖਣ ਲਈ ਸਾਨੂੰ ਕਿੰਨਾਂ ਚੀਜਾਂ ਦਾ ਸੇਵਨ ਕਰਨਾ ਚਾਹੀਦੀ ਹੈ
ਤਰਲ ਪਦਾਰਥ
- ਇਸ ਸਮੇਂ ’ਚ ਪਾਣੀ ਦਾ ਵੱਧ ਤੋਂ ਵੱਧ ਪੀਣਾ ਬਹੁਤ ਜ਼ਰੂਰੀ ਹੈ। ਫਲਾਂ ਅਤੇ ਸਬਜ਼ੀਆਂ ਦਾ ਰਸ ਜਿਵੇਂ ਕਿ ਤਰਬੂਜ਼ ਅਤੇ ਸ਼ਰਬਤ ਸਰੀਰ ਨੂੰ ਹਾਈਡਰੇਟ ਰੱਖਣ ’ਚ ਮਦਦ ਕਰਦੀਆਂ ਹਨ।
ਤਰਬੂਜ਼
- ਤਰਬੂਜ਼ ’ਚ ਪਾਣੀ ਦੀ ਮਾਤਰਾ ਬਹੁਤ ਹੁੰਦੀ ਹੈ ਜੋ ਸਰੀਰ ਨੂੰ ਠੰਢਕ ਅਤੇ ਨਮੀ ਪ੍ਰਦਾਨ ਕਰਦਾ ਹੈ।
ਨਾਰੀਅਲ ਪਾਣੀ
ਨਾਰੀਆਲ ਪਾਣੀ ਵੀ ਕੁਦਰਤੀ ਤੌਰ ਤੇ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਸਰੀਰ ਨੂੰ ਠੰਢਾ ਰੱਖਦਾ ਹੈ
ਦਹੀਂ ਅਤੇ ਲੱਸੀ ’ਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਹਾਜ਼ਮੇ ਨੂੰ ਸੁਧਾਰਦੇ ਹਨ ਅਤੇ ਹਾਜ਼ਮੇ ਨੂੰ ਬਿਹਤਰ ਬਣਾਉਂਦੇ ਹਨ। ਇਨ੍ਹਾਂ ਨੂੰ ਗਰਮੀਆਂ ’ਚ ਖਾਣਾ ਕਾਫੀ ਫਾਇਦੇਮੰਦ ਹੁੰਦਾ ਹੈ। ਮਾਹਿਰ ਕਹਿੰਦੇ ਨੇ ਕਿ ਇਸ ਨੂੰ ਰੋਜਾਨਾ ਦੀ ਖੁਰਾਕ ਦੇ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ
ਹਰਾ ਧਨੀਆ ਤੇ ਪੁਦੀਨਾ
ਇਹ ਸਬਜ਼ੀਆਂ ਸਰੀਰ ਨੂੰ ਠੰਢਕ ਪਹੁੰਚਾਉਂਦੀਆਂ ਹਨ। ਪੁਦੀਨਾ ਅਤੇ ਧਨੀਆ ਨੂੰ ਪਾਣੀ ’ਚ ਸ਼ਾਮਲ ਕਰਕੇ ਰਸ ਪੀਣਾ ਕਾਫੀ ਤਾਜ਼ਗੀ ਦਿੰਦਾ ਹੈ।
ਖਾਓ ਹਲਕਾ ਖਾਣਾ
ਸਿਹਤ ਮਾਹਿਰ ਇਹ ਵੀ ਕਹਿੰਦੇ ਨੇ ਕਿ ਗਰਮੀਆਂ ’ਚ ਖੁਦ ਨੂੰ ਹੈਲਦੀ ਰੱਖਣ ਲਈ ਹਲਕਾ ਖਾਣਾ ਚੁਣੋ ਜਿਵੇਂ ਕਿ ਸਬਜ਼ੀਆਂ ਅਤੇ ਫਲਾਂ ਵਾਲੀ ਸਲਾਦ, ਜਿਸ ਵਿੱਚ ਕੈਲੋਰੀ ਘੱਟ ਮਾਤਰਾ ’ਚ ਹੁੰਦੀ ਹੈ ਤੇ ਪੋਸ਼ਣ ਵਧੇਰੇ ਮਾਤਰਾ ’ਚ ਹੁੰਦਾ ਹੈ।
ਘੱਟ ਤੇਲ ਤੇ ਘੱਟ ਮਸਾਲੇ ਵਾਲਾ ਖਾਣਾ
ਇਸ ਤੋਂ ਇਲਾਵਾ ਘੱਟ ਤੇਲ ਅਤੇ ਘੱਟ ਮਸਾਲਿਆਂ ਵਾਲਾ ਖਾਣਾ ਗਰਮੀਆਂ ’ਚ ਹਾਜ਼ਮੇ ਨੂੰ ਬਿਹਤਰ ਰੱਖਦਾ ਹੈ ਅਤੇ ਸਰੀਰ ਨੂੰ ਜ਼ਿਆਦਾ ਤਾਪ ਨਹੀਂ ਮਿਲਦਾ। ਇਸ ਲਈ ਗਰਮੀਆਂ ਦੇ ਵਿਚ ਖਾਸ ਧਿਆਨ ਰੱਖ ਤੇ ਖੁਰਾਕ ਦਾ ਤੇ ਰਹਿਣ ਸਹਿਣ ਦਾ ਤਾਂ ਅਸੀਂ ਸਿਹਤਮੰਦ ਰਹਿ ਸਕਦੇ ਹਾਂ