ਕੈਬ ਵਿਚ ਸਫਰ ਕਰਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਧਿਆਨ

ਲੋਕੇਸ਼ਨ ਆਪਣੀ ਨਜ਼ਦੀਕੀ ਨਾਲ ਸਾਂਝਾ ਕਰੋ

ਕੈਬ ਵਿਚ ਸਫਰ ਕਰਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਧਿਆਨ

ਗੱਡੀ ਦਾ ਨੰਬਰ ਤੇ ਡਰਾਈਵਰ ਦੀ ਡਿਟੇਲ ਚੈੱਕ ਕਰੋ

ਸ਼ਹਿਰਾਂ ਦੇ ਵਿਚ ਕੰਮਕਾਜੀ ਔਰਤਾਂ ਨੂੰ ਰਾਤ ਸਮੇਂ ਵੀ ਘਰ ਤੋਂ ਕੰਮ ਲਈ ਬਾਹਰ ਨਿਕਲਣਾ ਪੈਂਦਾ ਏ ਜਾ ਕਈ ਵਾਰ ਸ਼ਿਫਟ ਲੇਟ ਖਤਮ ਹੁੰਦੀ ਹੈ ਤੇ ਅਜਿਹੇ ਦੇ ਵਿਚ ਔਰਤਾਂ ਨੂੰ ਸਫਰ ਕਰਨ ਲਈ ਕੈਬ ਬੁੱਕ ਕਰਨੀ ਪੈਂਦੀ ਹੈ ਪਰ ਕਈ ਵਾਰ ਸਫਰ ਦੌਰਾਨ ਕੁੱਝ ਮਾੜੇ incident ਵੀ ਹੋ ਜਾਦੇ ਨੇ ਇਸ ਲਈ ਸਫਰ ਕਰਦੇ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਕਿਉਂਕਿ ਬਹੁਤ ਸਾਰੀਆਂ ਖਬਰਾਂ ਇਵੇਂ ਦੀਆਂ ਨੇ ਜਿੱਥੇ ਕੈਬ ਡਰਾਈਵਰ ਦੁਆਰਾ ਮਹਿਲਾ ਦੇ ਨਾਲ ਬੱਤਮੀਜੀ ਕੀਤੀ ਗਈ ਹੋਵੇ ਸੋ ਸਾਡੀ ਥੋੜੀ ਜਿਹੀ ਚੌਕਸੀ ਦੇ ਨਾਲ ਮਹਿਲਾਵਾਂ ਦਾ ਸਫਰ ਸੇਫ ਰਹਿ ਸਕਦਾ ਹੈ 

 

WhatsApp Image 2025-04-25 at 5.01.15 PM
ਸੋ ਸਭ ਤੋਂ ਪਹਿਲਾ official app ਤੋਂ ਹੀ ਕੈਬ ਬੁੱਕ ਕਰੋ ਜਿਵੇਂ ਊਬਰ  ਜਾ ਓਲਾ
ਉਸ ਤੋਂ ਬਾਅਦ ਜਿਵੇਂ ਹੀ ਗੱਡੀ ਤੁਹਾਡੀ ਲੋਕੇਸ਼ਨ ਤੇ ਪਹੁੰਚਦੀ ਹੈ ਤਾ ਕਾਰ ਦੀ ਨੰਬਰ ਪਲੇਟ ਤੇ ਡਰਾਈਵਰ ਦੀ ਫੋਟੋ ਮੈਚ ਕਰੋ ਜੋ  ਕੈਬ ਬੁੱਕ ਕਰਨ ਸਮੇਂ ਸ਼ੋਅ ਹੋ ਰਹੀ ਸੀ 
ਉਸ ਤੋਂ ਬਾਅਦ ਇਹ ਡੀਟੇਲ ਤੇ ਆਪਣੀ ਕਰੰਟ ਲੋਕੇਸ਼ਨ ਆਪਣੇ ਕਿਸੇ ਨਜਦੀਕੀ ਨੂੰ ਭੇਜੋ 
ਰੇਟਿੰਗ ਵੀ ਧਿਆਨ ਚ ਰੱਖੋ ਤੇ ਜੇਕਰ ਡਰਾਈਵਰ ਦੀ ਰੇਟਿੰਗ ਘੱਟ ਹੋਵੇ ਤਾਂ ਰਾਈਡ ਬੁੱਕ ਨਾ ਕਰੋ 
ਇਸ ਗੱਲ ਦਾ ਹਮੇਸ਼ਾ ਖਿਆਲ ਰੱਖੋ ਡਰਾਈਵਰ ਦੀ ਪਿਛਲੀ ਸੀਟ ਤੇ ਹੀ ਬੈਠੋ 
ਜਾਂਦੇ ਸਮੇਂ ਗੂਗਲ ਮੈਪ ਤੇ ਲੋਕੇਸ਼ਨ ਜਰੂਰ ਚੈਕ ਕਰੋ ਕਿ ਡਰਾਈਵਰ ਸਹੀ ਰੂਟ ਤੇ ਜਾ ਰਿਹਾ ਹੈ ਤੇ ਕੋਸ਼ਿਸ਼ ਕਰੋ ਕਿ ਉਹਨਾਂ ਰਸਤਿਆਂ ਰਾਹੀਂ ਡਰਾਈਵਰ ਨੂੰ ਜਾਣ ਲਈ ਕਹੋ ਜਿੰਨਾਂ ਦਾ ਤੁਹਾਨੂੰ ਚੰਗੀ ਤਰਾਂ ਪਤਾ ਹੈ 
ਰਸਤੇ ਚ ਜਾਂਦੇ  ਸਮੇਂ ਕਿਸੇ ਫੈਮਿਲੀ ਮੈਂਬਰ ਨਾਲ ਫੋਨ ਤੇ ਗੱਲ ਕਰਦੇ ਜਾਵੋ 
ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ 
ਜੇਕਰ ਕੁੱਝ ਠੀਕ ਨਾ ਲੱਗੇ ਤਾਂ ਡਰਾਈਵਰ ਨੂੰ ਪਬਲਿਕ ਪਲੇਸ ਤੇ ਰੁਕਣ ਲਈ ਕਹੋ ਤੇ ਉੱਤਰ ਜਾਵੋ 
ਹਮੇਸ਼ਾ ਚੈਕ ਕਰੋ ਕਿ ਕਿਤੇ ਚਾਈਲਡ ਲੌਕ ਤਾਂ ਨਹੀਂ ਲੱਗਾ ਅਜਿਹਾ ਹੈ ਤਾਂ ਖੋਲਣ ਲਈ ਕਹੋ ਤੇ ਸੈਂਟਰ ਲੌਕ ਵੀ ਚੈਕ ਕਰੋ 
 ਫੋਨ ਦੀ ਬੈਟਰੀ ਫੁੱਲ ਹੋਣੀ ਚਾਹੀਦੀ ਹੈ ਤੇ ਮੋਬਾਇਲ ਡਾਟਾ ਹਮੇਸ਼ਾ ਆਨ ਰੱਖੋ  ਤੇ ਐਮਰਜੈਂਸੀ ਨੰਬਰ ਡਾਇਲ ਕਰਕੇ ਰੱਖੋ 
ਆਪ ਚ ਐਮਰਜੈਂ ਸੀ ਫੀਚਰ SOS ਦਾ ਇਸਤੇਮਾਲ ਕਰੋ 
ਤੇ ਹਮੇਸ਼ਾ ਆਪਣੇ ਨਾਲ ਚਿੱਲੀ ਸਪਰੇਅ ਰੱਖੋ ਤਾਂ ਜੋ ਲੋੜ ਪੈਣ ਤੇ ਵਰਤੀ ਜਾ ਸਕੇ