Sunday, January 5, 2025

ਕਾਮਿਆਂ ਨੇ ਪਸ਼ੂ ਪਾਲਣ ਦਫ਼ਤਰ ਦਾ ਕੀਤਾ ਘਿਰਾਓ

Date:

ਪਟਿਆਲਾ ( ਮਾਲਕ ਸਿੰਘ ਘੁੰਮਣ ):ਪਸ਼ੂ ਪਾਲਣ ਵਰਕਰਜ਼ ਯੁਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਦੇ ਦਫਤਰ ਅੱਗੇ ਦਿਆਲ ਸਿੰਘ ਸਿੱਧੂ, ਰਾਜਿੰਦਰ ਸ਼ਿੰਘ ਧਾਲੀਵਾਲ, ਨਾਥ ਸਿੰਘ ਬੁਜਰਕ ਤੇ ਕੌਰ ਸਿੰਘ ਦੀ ਅਗੁਵਾਈ ਹੇਠ ਰੋਸ ਧਰਨਾ ਦਿੱਤਾ। ਭਾਰੀ ਠੰਢ ਦੇ ਬਾਵਜੂਦ ਵੱਖ ਵੱਖ ਫ਼ਾਰਮਾਂ ਨਾਲ ਸਬੰਧਤ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਬੇਲੂਮਾਜਰਾ, ਲਖਵਿੰਦਰ ਸਿੰਘ ਖਾਨਪੁਰ, ਜਸਵਿੰਦਰ ਸਿੰਘ ਸੌਜਾ ਤੇ ਵੀਰਇੰਦਰ ਸਿੰਘ ਪੁਰੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ‘ਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਵਧੇ ਰੇਟਾਂ ਦਾ ਬਕਾਇਆ ਦਿੱਤਾ ਜਾ ਰਿਹਾ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਕੱਚੇ ਕਾਮਿਆਂ ਦਾ ਬਕਾਇਆ ਛੇਤੀ ਦਿੱਤਾ ਜਾਵੇ ਨਹੀਂ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਕੱਚੇ ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਸਰਕਾਰ ਨੂੰ ਭੇਜੀ ਜਾਵੇ। ਧਰਨੇ ਨੂੰ ਸਬੋਧਨ ਕਰਦਿਆਂ ਭਜਨ ਸਿੰਘ ਲ਼ੰਗ, ਹਰਦੇਵ ਸਿੰਘ, ਗੁਰਮੀਤ ਪੇਧਨ ਤੇ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਫੈਸਲੇ ਅਨੁਸਾਰ ਧਰਨਾ ਪਸ਼ੂ ਪਾਲਣ ਦਫਤਰ ਅੱਗੇ ਦਿੱਤਾ ਗਿਆ। ਬੁਲਾਰਿਆਂ ਨੇ ਚੇਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾ ਤੋਂ ਪਹਿਲਾਂ ਜੋ ਮੁਲਾਜਮਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜਿਵੇਂ ਕਿ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਡੀ.ਏ. ਦਾ ਬਕਾਇਆ, ਪੁਰਾਣੀ ਪੈਨਸ਼ਨ ਲਾਗੂ ਕਰਨੀ, ਪਰਖ ਕਾਲ ਦਾ ਸਮਾ ਖਤਮ ਕਰਨਾ ਆਦਿ ਮੰਗਾਂ ਲਾਗੂ ਕਰਵਾਉਣ ਲਈ ਸਰਕਾਰ ਖਿਲਾਫ ਤਿੱਖੇ ਸੰਘਰਸ ਕੀਤੇ ਜਾਣਗੇ। ਇਸ ਮੌਕੇ ਭਿੰਦਰ ਸਾਧੋਹੇੜੀ, ਬਲਵਿੰਦਰ ਮਡੋਲੀ, ਤੇਜਿੰਦਰ ਸਿੰਘ ਤੇ ਇਕਬਾਲ ਸਿੰਘ, ਹਿਲੰਦਰ ਸਿੰਘ, ਮਾਨ ਸਿੰਘ, ਗੁਰਚਰਨ ਸਿੰਘ, ਹਰਬੰਸ ਸਿੰਘ, ਬੀਰੂ ਰਾਮ, ਨਰੇਸ਼ ਬੋਸਰਕਲਾਂ, ਹਰਮੇਸ਼ ਸਿੰਘ ਨਾਭਾ, ਜਸਵੀਰ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ।

Share post:

Subscribe

spot_imgspot_img

Popular

More like this
Related