Wednesday, December 25, 2024

ਡੀਸੀ ਵੱਲੋਂ ਪਟਿਆਲਾ ਦੇ ਮਾਲ ਰਿਕਾਰਡ ਰੂਮ ਦਾ ਨਿਰੀਖਣ

Date:

ਪਟਿਆਲਾ ( ਮਾਲਕ ਸਿੰਘ ਘੁੰਮਣ ):ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਪਟਿਆਲਾ ਤਹਿਸੀਲ ਦੇ ਮਾਲ ਰਿਕਾਰਡ ਰੂਮ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਇਸ ਦੀ ਸਾਂਭ ਸੰਭਾਲ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨਾਂ੍ਹ ਕਿਹਾ ਪੁਰਾਣੇ ਮਾਲ ਰਿਕਾਰਡ ਨੂੰ ਡਿਜੀਟਾਈਜ ਕਰਨ ਲਈ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਰਿਕਾਰਡ ਪੂਰੀ ਤਰਾਂ੍ਹ ਸੁਰੱਖਿਅਤ ਹੋ ਸਕੇ। ਇਸ ਮੌਕੇ ਉਨਾਂ੍ਹ ਦੇ ਨਾਲ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਵੀ ਮੌਜੂਦ ਸਨ।

ਸਾਕਸ਼ੀ ਸਾਹਨੀ ਨੇ ਪੁਰਾਣੇ ਰਿਕਾਰਡ ਦਾ ਨਿਰੀਖਣ ਕਰਦਿਆਂ ਕਿਹਾ ਕਿ ਅਜਿਹਾ ਰਿਕਾਰਡ ਲੋਕਾਂ ਨੂੰ ਦਿਖਾਉਣ ਲਈ ਮਿਊਜ਼ੀਅਮ ਵੀ ਬਣਾਇਆ ਜਾ ਸਕਦਾ ਹੈ ਜਿਥੇ ਰੱਖੇ ਪੁਰਾਣੇ ਰਿਕਾਰਡ ਨੂੰ ਲੋਕ ਦੇਖ ਸਕਣ ਕਿ ਕਿਵੇ ਕੰਪਿਊਟਰੀਕਰਨ ਤੋਂ ਪਹਿਲਾਂ ਵੀ ਰਿਕਾਰਡ ਨੂੰ ਸੰਭਾਲਿਆਂ ਜਾਂਦਾ ਸੀ। ਉਨਾਂ੍ਹ ਪੁਰਾਣੇ ਉਰਦੂ ਭਾਸ਼ਾ ਦੇ ਰਿਕਾਰਡ ਦੀ ਸਾਂਭ ਸੰਭਾਲ ਲਈ ਵੀ ਨਿਰਦੇਸ਼ ਦਿੱਤੇ ਅਤੇ ਮਾਲ ਰਿਕਾਰਡ ਰੂਮ ਦੇ ਨਵੀਨਕਰਨ ਲਈ ਵੀ ਤਜਵੀਜ ਬਣਾਉਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਰਿਕਾਰਡ ਦੀ ਹਾਲੇ ਤੱਕ ਬਾਈਡਿੰਗ ਨਹੀਂ ਹੋਈ ਹੈ ਉਸ ਦੀ ਬਾਈਡਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਉਨਾਂ੍ਹ ਪੁਰਾਣੀ ਮੁਰੱਬੇਬੰਦੀ ਅਤੇ ਲੱਠਿਆਂ ਨੂੰ ਦੇਖਦਿਆਂ ਕਿਹਾ ਕਿ ਇਨਾਂ੍ਹ ਦੀ ਸਹੀ ਸਾਂਭ ਸੰਭਾਲ ਕਰਨ ਦੀ ਜ਼ਰੂਰਤ ਹੈ ਅਤੇ ਇਸ ਨੂੰ ਸਮੇਂ ਦੇ ਨਾਲ ਹੁਣ ਡਿਜੀਟਾਈਜ ਕਰਨਾ ਵੀ ਜ਼ਰੂਰੀ ਹੈ। ਉਨਾਂ੍ਹ ਜ਼ਿਲ੍ਹਾ ਮਾਲ ਅਫ਼ਸਰ ਨੂੰ ਡਿਜੀਟਾਈਜ ਕਰਨ ਲਈ ਪੋ੍ਜੈਕਟ ਤਿਆਰ ਕਰਨ ਲਈ ਕਿਹਾ। ਇਸ ਮੌਕੇ ਉਨਾਂ੍ਹ ਮਿੰਨੀ ਸਕੱਤਰੇਤ ਦੇ ਬਲਾਕ-ਡੀ ਦੀ ਸਾਫ਼ ਸਫ਼ਾਈ ਦਾ ਜਾਇਜ਼ਾ ਵੀ ਲਿਆ ਅਤੇ ਅਧਿਕਾਰੀਆਂ ਨੂੰ ਸਫ਼ਾਈ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਦੀ ਹਦਾਇਤ ਕੀਤੀ। ਇਸ ਮੌਕੇ ਮਾਲ ਵਿਭਾਗ ਦਾ ਸਟਾਫ਼ ਵੀ ਮੌਜੂਦ ਸੀ।

Share post:

Subscribe

spot_imgspot_img

Popular

More like this
Related

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਚੰਡੀਗੜ੍ਹ, 25 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...