ਦਾਸਤਾਨ- ਏ-ਸ਼ਹਾਦਤ ਦਾ ਸਫ਼ਲ ਮੰਚਨ

ਪਟਿਆਲਾ ( ਮਾਲਕ ਸਿੰਘ ਘੁੰਮਣ ):ਵੀਰ ਬਾਲ ਦਿਵਸ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਉੱਤਰ ਕੇਂਦਰ ਖੇਤਰੀ ਸੱਭਿਆਚਾਰਕ ਕੇਂਦਰ (ਐੱਨਜ਼ੈੱਡਸੀਸੀ) ਪਟਿਆਲਾ ਅਤੇ ਸਮੂਹ ਸਾਧ ਸੰਗਤ ਪਿੰਡ ਖੇੜੀ ਮਾਨੀਆ ਦੇ ਸਹਿਯੋਗ ਨਾਲ ਸੁਖਨਵਰ ਰੰਗਮੰਚ ਪਟਿਆਲਾ ਦੀ ਪੇਸਕਸ਼ ਹਿੰਦੀ ਨਾਟਕ ‘ਦਾਸਤਾਨ-ਏ-ਸ਼ਹਾਦਤ’ ਪਿੰਡ ਖੇੜੀ ਮਾਨੀਆ ਦੇ ਮੈਰਿਜ ਪੈਲੇਸ ‘ਚ ਖੇਡਿਆ ਗਿਆ। ਇਸ ਦੌਰਾਨ ਆਪਣੀ ਨਵੀਂ ਪੀੜੀ ਨੂੰ ਸੇਧ ਦੇਣ ਲਈ ਅਤੇ ਆਪਣੇ ਲਹੂ ਭਿੱਜੇ ਮਾਨਮੱਤੇ ਸਿੱਖ ਇਤਿਹਾਸ ਨਾਲ ਜੋੜਣ ਲਈ ਇੱਕ ਇਤਿਹਾਸਿਕ ਘਟਨਾਵਾਂ ਦੇ ਅਧਾਰਿਤ ਨਾਟਕ ਦਿਖਾਇਆ ਗਿਆ। ਜਿਸ ਦੌਰਾਨ ਮਹਾਨ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮੂਹ ਪਿੰਡ ਨਗਰ ਨਿਵਾਸੀ ਇੰਦਰਜੀਤ ਸਿੰਘ, ਮਲਕੀਤ ਸਿੰਘ ਸਰਪੰਚ ਸਾਹਿਬ, ਮਨਜਿੰਦਰ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਮੱਘਰ ਸਿੰਘ, ਦਰਸ਼ਨ ਸਿੰਘ ਤੇ ਐਡਵੋਕੇਟ ਗੁਰਪ੍ਰਰੀਤ ਸਿੰਘ ਨੇ ਵਿਸ਼ੇਸ਼ ਉਪਰਾਲਾ ਕੀਤਾ।

ਇਸ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਜੋਗਾ ਸਿੰਘ ਖੀਵਾ ਹਨ। ਜਿਸ ‘ਚ ਵਿਸ਼ੇਸ਼ ਤੌਰ ‘ਤੇ ਬਾਬਾ ਪਰਮਜੀਤ ਸਿੰਘ, ਬਾਬਾ ਜਸਵੀਰ ਸਿੰਘ ਅਤੇ ਗੁਰਦੇਵ ਸਿੰਘ ਟਿਵਾਣਾ ਪੀ.ਏ. ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਵੀਰਪਾਲ ਕੌਰ ਅਤੇ ਸਹਾਇਕ ਡਾਇਰੈਕਟਰ ਸਤਨਾਮ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਆਖਿਆ ਕਿ ਇਹੋ ਜਿਹੇ ਨਾਟਕ ਹਰ ਪਿੰਡ ਹਰ ਸ਼ਹਿਰ ‘ਚ ਹੋਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੀ ਨਵੀਂ ਪੀੜੀ ਨੂੰ ਆਪਣੇ ਮਾਨਮੱਤੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ। ਅਖੀਰ ‘ਚ ਪਿੰਡ ਵਾਸੀਆਂ ਵਲੋਂ ਗੁਰਵਿੰਦਰ ਸਿੰਘ ਭੰਗੂ ਪ੍ਰਰੈਸ ਸਕੱਤਰ ਨੇ ਸਾਰੇ ਹੀ ਬਾਹਰੋਂ ਆਏ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ਅਤੇ ਜੋਗਾ ਸਿੰਘ ਖੀਵਾ, ਵਿਨੋਦ ਕੌਸ਼ਲ ਅਤੇ ਨਾਟਕ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।

[wpadcenter_ad id='4448' align='none']