ਘੱਗਰ ਬ੍ਰਾਂਚ ਨਹਿਰ ਵਿਚ ਪਿਆ 15 ਫੁੱਟ ਚੌੜਾ ਪਾੜ, ਨੇੜਲੇ ਪਿੰਡਾਂ ਵਿਚ ਸਹਿਮ…

15 feet wide gap in the canal

15 feet wide gap in the canal

ਲਹਿਰਾਗਾਗਾ ਸ਼ਹਿਰ ਦੇ ਬਿਲਕੁਲ ਨੇੜੇ ਲਹਿਰਾ ਸੁਨਾਮ ਮੁੱਖ ਮਾਰਗ ਤੋਂ ਲੰਘਦੀ ਘੱਗਰ ਬਰਾਂਚ ਨਹਿਰ ਵਿੱਚ 15 ਫੁੱਟ ਪਾੜ ਪੈ ਜਾਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਨਹਿਰ ਦੀ ਡੁੰਘਾਈ ਲਗਭਗ ਅੱਠ ਫੁੱਟ ਦੇ ਕਰੀਬ ਹੈ।

ਸ਼ਹਿਰ ਨਿਵਾਸੀਆਂ ਵਿਚੋਂ ਗੁਰਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਇਸ ਵਿੱਚ ਕੱਲ੍ਹ ਸ਼ਾਮ ਨੂੰ ਪਾਣੀ ਬਹੁਤ ਜਿਆਦਾ ਮਾਤਰਾ ਵਿੱਚ ਛੱਡਿਆ ਗਿਆ ਜੋ ਪੁਲਾਂ ਦੇ ਨਾਲ ਖਹਿ ਕੇ ਲੰਘ ਰਿਹਾ ਹੈ। ਜਿਸ ਕਾਰਨ ਕਾਠ ਪੁਲ ਕੋਲ ਰੇਲ ਗੱਡੀਆਂ ਵੀ ਬਹੁਤ ਧੀਮੀ ਰਫਤਾਰ ਵਿੱਚ ਲੰਘ ਰਹੀਆਂ ਹਨ। ਜਿਸ ਕਾਰਨ ਨਹਿਰ ਵੀ ਇਸ ਪਾਣੀ ਨੂੰ ਨਹੀਂ ਓਟ ਸਕੀ ਅਤੇ ਪਾੜ ਪੈ ਗਿਆ।15 feet wide gap in the canal

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵੀ ਗਨੀਮਤ ਰਹੀ ਕਿ ਪਾੜ ਸ਼ਹਿਰ ਤੋਂ ਦੂਜੇ ਪਾਸੇ ਪਿਆ ਹੈ। ਉਧਰ ਡੂੰਘੇ ਖਤਾਣ ਹਨ। ਜੇਕਰ ਇਹ ਪਾੜ ਸ਼ਹਿਰ ਵਾਲੇ ਪਾਸੇ ਪੈ ਜਾਂਦਾ ਤਾਂ ਬਹੁਤ ਭਾਰੀ ਨੁਕਸਾਨ ਹੋ ਜਾਣ ਦੇ ਖਦਸ਼ੇ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ। ਹੁਣ ਵੀ ਇਹ ਪਾੜ ਜੇਕਰ ਜਲਦੀ ਬੰਦ ਹੋ ਜਾਵੇ ਤਾਂ ਬਚਾਅ ਹੋ ਜਾਵੇਗਾ, ਪਰ ਜੇਕਰ ਪਾੜ ਹੋਰ ਵਧ ਗਿਆ ਤਾਂ ਨਾਲ ਲੱਗਦੇ ਪਿੰਡ ਗਾਗਾ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ।

ALSO READ ;- ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ…

ਇਸ ਸਬੰਧੀ ਹਾਜ਼ਰ ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਸਾਡੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਸੀ ਜੋ ਪਲ ਪਲ ਦੀ ਨਿਗਰਾਨੀ ਰੱਖ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਸਮੇਂ ਨਹਿਰੀ ਵਿਭਾਗ ਦਿਆਲਪੁਰਾ ਨਾਲ ਸਬੰਧਤ ਐਸਡੀਓ ਗੁਰਜੀਤ ਸਿੰਘ ਨੇ ਦੱਸਿਆ ਕਿ ਪਾੜ ਜਲਦੀ ਬੰਦ ਕਰ ਲਿਆ ਜਾਵੇਗਾ।15 feet wide gap in the canal

[wpadcenter_ad id='4448' align='none']