35 lakh cash received
ਚੰਡੀਗੜ੍ਹ ‘ਚ ਹਰਿਆਣਾ ਨੰਬਰ ਵਾਲੀ ਕਾਰ ‘ਚੋਂ 35 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਨਾਕੇ ‘ਤੇ ਚੈਕਿੰਗ ਦੌਰਾਨ ਥਾਣਾ ਸੈਕਟਰ-36 ਦੀ ਪੁਲਸ ਨੂੰ ਇਹ ਨਕਦੀ ਮਿਲੀ। ਇਸ ਤੋਂ ਬਾਅਦ ਪੁਲਸ ਨੇ ਨਕਦੀ ਅਤੇ ਕਾਰ ਨੂੰ ਵੀ ਜ਼ਬਤ ਕਰ ਲਿਆ। ਕਾਰ ‘ਚ ਡਰਾਈਵਰ ਸਮੇਤ 2 ਵਿਅਕਤੀ ਸਵਾਰ ਸਨ। ਦੋਹਾਂ ਨੂੰ ਵੀ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਪੁਲਸ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਮਾਮਲੇ ਦੀ ਜਾਣਕਾਰੀ ਆਮਦਨ ਟੈਕਸ ਵਿਭਾਗ ਅਤੇ ਚੋਣ ਕਮਿਸ਼ਨ ਨੂੰ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੀ ਇਸ ਨਕਦੀ ਦੀ ਵਰਤੋਂ ਚੋਣਾਂ ‘ਚ ਸਿਆਸੀ ਤੌਰ ‘ਤੇ ਕੀਤੀ ਜਾਣੀ ਸੀ। ਫਿਲਹਾਲ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਚੋਣ ਜ਼ਾਬਤੇ ਦੌਰਾਨ ਕਾਰ ‘ਚ ਇੰਨੀ ਨਕਦੀ ਕਿੱਥੋਂ ਅਤੇ ਕਿਵੇਂ ਲਿਆਂਦੀ ਗਈ।35 lakh cash received
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਮਾਰਚ 2024)
ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਦੇ ਅਧਿਕਾਰੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਚੌਕਸ ਹਨ। ਜਿੱਥੇ ਇਸੇ ਲੜੀ ਤਹਿਤ ਥਾਣਾ ਸੈਕਟਰ-36 ਦੀ ਪੁਲਸ ਨੇ ਸੈਕਟਰ 35/36 ਛੋਟਾ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਪੁਲਸ ਵੱਲੋਂ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕ ਹਰਿਆਣਾ ਨੰਬਰ ਦੀ ਸਵਿੱਫਟ ਡਿਜ਼ਾਇਰ ਕਾਰ ਆਈ।
ਕਾਰ ਨੂੰ ਕਰਨਾਲ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਰਾਜਕੁਮਾਰ ਚਲਾ ਰਿਹਾ ਸੀ, ਜਦੋਂ ਕਿ ਉਸ ਦੇ ਨਾਲ ਇਕ ਹੋਰ ਵਿਅਕਤੀ ਬੈਠਾ ਸੀ। ਪੁਲਸ ਨੇ ਜਦੋਂ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਕਾਰ ਵਿੱਚੋਂ ਕੁੱਲ 35 ਲੱਖ, 21 ਹਜ਼ਾਰ, 071 ਰੁਪਏ ਨਕਦੀ ਬਰਾਮਦ ਹੋਈ। ਜਦੋਂ ਪੁਲਿਸ ਨੇ ਦੋਹਾਂ ਤੋਂ ਨਕਦੀ ਬਾਰੇ ਪੁੱਛਗਿੱਛ ਕੀਤੀ ਤਾਂ ਦੋਹਾਂ ‘ਚੋਂ ਕੋਈ ਵੀ 35 lakh cash received