ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਸਹਾਇਕ ਧੰਦੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਵਧੀਆ ਆਮਦਨ - ਡਿਪਟੀ ਕਮਿਸ਼ਨਰ

ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਸਹਾਇਕ ਧੰਦੇ ਤੋਂ  ਪ੍ਰਾਪਤ ਕੀਤੀ ਜਾ ਸਕਦੀ ਹੈ ਵਧੀਆ ਆਮਦਨ - ਡਿਪਟੀ ਕਮਿਸ਼ਨਰ

ਤਰਨ ਤਾਰਨ, 11 ਮਾਰਚ

ਬਾਗਬਾਨੀ ਵਿਭਾਗ ਪੰਜਾਬ ਜ਼ਿਲ੍ਹਾ ਤਰਨ ਤਾਰਨ ਵੱਲੋਂ ਨੈਸਨਲ ਬੀ ਐਂਡ ਹਨੀ ਮਿਸ਼ਨ ਦੇ ਸਹਿਯੋਗ ਨਾਲ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਦੋ ਰੋਜ਼ਾ ਸੈਮੀਨਾਰ ਰੇਡੀਐੱਸ ਬੈਂਕੁਅਟ ਹਾਲਸਰਹਾਲੀ ਰੋਡ ਤਰਨ ਤਾਰਨ ਵਿਖੇ ਲਗਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਦੇ 200 ਤੋਂ ਵੱਧ ਜਿਮੀਂਦਾਰਾਂ ਨੇ ਭਾਗ ਲਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲਆਈ. ਏ. ਐਸ.  ਵੱਲੋਂ ਕੀਤੀ ਗਈ। ਇਸ ਸਮੇਂ ਉਹਨਾਂ ਨੇ ਆਏ ਹੋਏ ਜਿਮੀਂਦਾਰਾਂ ਨੂੰ ਦੱਸਿਆ ਕਿ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਸਹਾਇਕ ਧੰਦੇ ਦੇ ਤੌਰ 'ਤੇ ਕੀਤਾ ਜਾ ਸਕਦਾ ਹੈ ਅਤੇ ਵਧੀਆ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।

ਉਹਨਾਂ ਦੱਸਿਆ ਕਿ ਇਹ ਧੰਦਾ ਬੇ-ਜ਼ਮੀਨੇ ਜਿਮੀਦਾਰ ਵੀ ਕਰ ਸਕਦੇ ਹਨ ਅਤੇ ਬਾਗਬਾਨੀ ਵਿਭਾਗ ਪਾਸੋਂ 50 ਬਕਸਿਆਂ ਤੇ 80,000 ਰੁਪੈ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਉਹਨਾਂ ਨੇ ਜਿਮੀਂਦਾਰਾਂ ਨੂੰ ਸਲਾਹ ਦਿੱਤੀਕਿ ਸ਼ਹਿਦ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਉਹ ਤੰਦਰੁਸਤ ਰਹਿਣ। ਡਿਪਟੀ ਡਾਇਰੈਕਟਰ ਬਾਗਬਾਨੀ ਤਰਨ ਤਾਰਨ ਸ੍ਰੀ ਤੇਜਿੰਦਰ ਸਿੰਘ ਵੱਲੋਂ ਆਏ ਹੋਏ ਜਿਮੀਦਾਰਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਬਾਗਬਾਨੀ ਵਿਭਾਗ ਸ਼ਹਿਦ ਦੀਆਂ ਮੱਖੀਆਂ ਤੇ ਸਬਸਿਡੀ ਦੇਣ ਦੇ ਨਾਲ-ਨਾਲ ਬਾਗਾਂਸਬਜੀਆਂਵਰਮੀ ਕੰਪੋਸਟ ਯੂਨਿਟਪੋਲੀ/ਸ਼ੇਡ ਨੈੱਟ ਹਾਊਸਮਸ਼ੀਨਰੀਕੋਲਡ ਸਟੋਰਫੁੱਲਾਂਮੁੰਬਾਂ ਆਦਿ ਤੇ ਸਬਸਿਡੀ ਵੀ ਦੇ ਰਿਹਾ ਹੈ ਅਤੇ ਜਿਮੀਦਾਰਾਂ ਨੂੰ ਅਪੀਲ ਕੀਤੀ ਕਿ ਵਿਭਾਗ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਸਕੀਮਾਂ ਦਾ ਫਾਇਦਾ ਉਠਾਇਆ ਜਾਵੇ।

ਡਾ. ਅਮਨਦੀਪ ਸਿੰਘ ਧੰਜੂ ਸਹਾਇਕ ਪ੍ਰੋਫੈਸਰ ਵੱਲੋਂ ਸ਼ਹਿਦ ਦੀਆਂ ਮੱਖੀਆਂ ਦੀਆਂ ਬੀਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਪਹਿਚਾਣ ਅਤੇ ਉਹਨਾ ਦੀ ਰੋਕਥਾਮ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਜਿਮੀਦਾਰਾਂ ਨੂੰ ਸਲਾਹ ਦਿੱਤੀ ਕਿ ਬੀਮਾਰੀਆਂ ਅਤੇ ਕੀੜੇ-ਮਕੌੜਿਆਂ ਦਾ ਸਮੇਂ-ਸਮੇਂ ਸਿਰ ਨਿਰੀਖਣ ਕੀਤਾ ਜਾਵੇ ਤਾਂ ਜੋ ਕਿਸੇ ਨੁਕਸਾਨ ਤੋਂ ਬੱਚਿਆ ਜਾ ਸਕੇ। ਡਾ. ਪਰਵਿੰਦਰ ਸਿੰਘ ਇੰਚਾਰਜ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਵੱਲੋਂ ਜਿਮੀਦਾਰਾਂ ਨੂੰ ਪੀ. ਏ. ਯੂ. ਲੁਧਿਆਣਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ ਅਤੇ ਸਬਜ਼ੀਆਂ ਦੀ ਸੁਰਖਿਅਤ ਖੇਤੀ ਕਰਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਤੇ ਜਿਮੀਦਾਰਾਂ ਨੂੰ ਵੱਧ ਤੋਂ ਵੱਧ ਰਕਬਾ ਸੁਰਖਿਅਤ ਖੇਤੀ ਅਧੀਨ ਲਿਆਉਣ ਬਾਰੇ ਅਪੀਲ ਕੀਤੀ। ਡਾ. ਸਵਰੀਤ ਕੌਰ ਜ਼ਿਲ੍ਹਾ ਪ੍ਰਸਾਰ ਮਾਹਿਰ ਫਾਰਮ ਸਲਾਹਕਾਰ ਸੇਵਾ ਕੇਂਦਰ ਪੀ.ਏ.ਯੂ. ਲੁਧਿਆਣਾ ਵੱਲੋਂ ਬਾਗਾਂ ਦੀ ਕਾਸ਼ਤ ਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਜਿਮੀਦਾਰਾਂ ਨੂੰ ਕਣਕ-ਝੋਨੇ ਵਿੱਚੋਂ ਰਕਬਾ ਘੋਟਾ ਕੇ ਬਾਰਾਂ ਅਧੀਨ ਵਧਾਉਣ ਲਈ ਪ੍ਰੇਰਿਤ ਕੀਤਾ।

ਡਾ. ਜਸਵਿੰਦਰ ਸਿੰਘ ਭਾਟੀਆ ਟਰੇਨਿੰਗ ਅਫਸਰ ਕਿਸਾਨ ਸਿਖਲਾਈ ਕੇਂਦਰ ਖਾਲਸਾ ਕਾਲਜ ਨੇ ਸ਼ਹਿਦ ਦੀਆਂ ਮੱਖੀਆਂ ਪਾਲਣ ਬਾਰੇ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਇਹ ਧੰਦਾ ਅਪਣਾਉਣ ਲਈ ਉਤਸਾਹਿਤ ਕੀਤਾ। ਡਾ. ਹਰਜੀਤ ਸਿੰਘ ਚਲਾਣਾ ਖੇਤੀਬਾੜੀ ਵਿਕਾਸ ਅਫਸਰ ਮਾਰਕੀਟਿੰਗ ਵੱਲੋਂ ਸਹਿਦ ਦੇ ਸੁਚੱਜੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਵਧੀਆ ਮੁਨਾਫਾ ਲੈਣ ਲਈ ਐਂਡ ਮਾਰਕ ਕਰਵਾਉਣ ਬਾਰੇ ਜਿਮੀਦਾਰਾਂ ਨੂੰ ਸਲਾਹ ਦਿੱਤੀ ਗਈ। ਡਾ. ਗੁਰਮੀਤ ਸਿੰਘ ਐਟੋਮੋਲੋਜਿਸਟ ਪੀ.ਏ.ਯੂ. ਲੁਧਿਆਣਾ ਵੱਲੋਂ ਸ਼ਹਿਦ ਦੀਆਂ ਸਮੀਆਂ ਦੀ ਰਾਣੀ ਮੱਖੀ ਦੀ ਜਨਸੰਖਿਆ ਵਿਚ ਵਾਧਾ ਕਰਨ ਬਾਰੇ ਵਿਸਥਾਰ ਵਿੱਚ ਤਕਨੀਕੀ ਜਾਣਕਾਰੀ ਦਿੱਤੀ ਗਈ ਅਤੇ ਇਸ ਕੰਮ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ। ਡਾ. ਨਰਿੰਦਰਪਾਲ ਸਿੰਘ ਪ੍ਰਿੰਸੀਪਲ ਪ੍ਰਸਾਰ ਮਾਹਿਰ ਪੀ.ਏ.ਯੂ. ਲੁਧਿਆਣਾ ਵਲੋਂ ਸ਼ਹਿਦ ਦੀ ਆਮਦਨ ਵਧਾਉਣ ਸਬੰਧੀ ਨੁਕਤਿਆਂ ਬਾਰੇ ਜਿਮੀਂਦਾਰਾਂ ਨੂੰ ਵਿਸਥਾਰ ਸਹਿਤ ਦੱਸਿਆ ਗਿਆ। ਇਸ ਸੈਮੀਨਾਰ ਵਿਚ ਵੱਖ-ਵੱਖ ਸ਼ਹਿਦ ਉਤਪਾਦਕਾਂਵਰਮੀ-ਕੰਪੋਸਟਅਚਾਰ-ਮੁਰੱਬੇ ਦੇ ਕੰਮ ਕਰਨ ਵਾਲੇ ਜਿਮੀਦਾਰਾਂ ਵਲੋਂ ਆਪਣੇ-ਆਪਣੇ ਕਿਤੇ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਸ਼੍ਰੀ ਕਵਲ-ਜਗਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ ਵੱਲੋਂ ਨਰਸਰੀ ਪੈਦਾਵਾਰ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਜਸਪਾਲ ਸਿੰਘ ਢਿੱਲੋਂ ਸਹਾਇਕ ਡਾਇਰੈਕਟਰ ਬਾਗਬਾਨੀ ਵੱਲੋਂ ਆਏ ਹੋਏ ਮਹਿਮਾਨਾਂ ਤੇ ਜਿਮੀਦਾਰਾਂ ਦਾ ਧੰਨਵਾਦ ਕੀਤਾ ਗਿਆ । ਸ੍ਰੀ ਬਿਕਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਵੱਲੋਂ ਸਟੇਜ ਦਾ ਸੰਚਾਲਣ ਕੀਤਾ ਗਿਆ।

 ਇਸ ਸਮੇਂ ਜਿਲੇ ਦੇ ਅਗਾਹ-ਵਧੂ ਜਿਮੀਦਾਰ ਸ੍ਰੀ ਅਵਤਾਰ ਸਿੰਘ ਖਹਿਰਾਸ੍ਰੀ ਸੁਖਵਿੰਦਰ ਸਿੰਘ ਉਬੋਕੇਸੁਖਦੇਵ ਸਿੰਘ ਉਬੋਕੇਮਾਸਟਰ ਪੂਰਨ ਸਿੰਘ ਨਾਰਲੀਅਮਨਦੀਪ ਸਿੰਘ ਕੋਟ ਧਰਮਚੰਦਗੁਰਵਿੰਦਰ ਸਿੰਘ ਸੰਧੂ ਜਿੰਦਾਵਾਲਬਲਰਾਜ ਸਿੰਘ ਕੁੱਲਾਨਵਤੇਜ ਸਿੰਘ ਨਬੀਪੁਰਬਿਕਰਮ ਸਿੰਘ ਸੰਧੂ ਪੱਟੀਰਣਜੀਤ ਸਿੰਘ ਗੰਡੀਵਿੰਡਤਰਸੇਮ ਸਿੰਘ ਨੱਥੂਚੱਕਗੁਰਜੀਤ ਸਿੰਘ ਗੰਡੀਵਿੰਡਇਕਬਾਲ ਸਿੰਘ ਉਬੋਕੇਨਿਰਵੈਲ ਸਿੰਘ ਉਬੋਕੇਸਪੂਰਨ ਸਿੰਘ ਬਾਕੀਪੁਰਮਲਕੀਤ ਸਿੰਘ ਛਾਪਾ ਆਦਿ ਹਾਜਰ ਸਨ ਅਤੇ ਵਿਭਾਗ ਦੇ ਕਰਮਚਾਰੀ ਉਪ-ਨਿਰੀਖਕ ਖੁਸ਼ਹਾਲ ਸਿੰਘਗੁਰਨਾਮ ਸਿੰਘਰਾਜਬੀਰ ਸਿੰਘਮਨਦੀਪ ਸਿੰਘ ਐਫ.ਸੀਰਘਬੀਰ ਸਿੰਘ ਐਫ.ਸੀਗੁਰਿੰਦਰਪਾਲ ਸਿੰਘ ਰੰਧਾਵਾਜਪਜੀਤ ਸਿੰਘਇੰਦਰਪਾਲਮੈਡਮ ਸਨੇਹ ਲਤਾਬਲਜੀਤ ਸਿੰਘ ਆਦਿ ਨੇ ਇਸ ਸੈਮੀਨਾਰ ਨੂੰ ਕਾਮਯਾਬ ਕਰਨ ਵਿੱਚ ਅਹਿਮ ਯੋਗਦਾਨ ਪਾਇਆ।

Tags: