725 Opium Plants Found
ਚੰਡੀਗੜ੍ਹ ‘ਚ ਬਿਨਾਂ ਮਨਜ਼ੂਰੀ ਤੋਂ ਅਫੀਮ ਦੀ ਖੇਤੀ ਕਰਨੀ ਗੈਰ-ਕਾਨੂੰਨੀ ਹੈ ਪਰ ਇਸ ਦੇ ਬਾਵਜੂਦ ਚੰਡੀਗੜ੍ਹ ਦੇ ਕਿਸ਼ਨਗੜ੍ਹ ‘ਚ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ, ਇਸ ਦੀ ਸੂਚਨਾ ਜ਼ਿਲਾ ਕ੍ਰਾਈਮ ਸੈੱਲ (ਡੀ. ਸੀ. ਸੀ.) ਨੂੰ ਮਿਲਦਿਆਂ ਹੀ ਡੀ.ਸੀ.ਸੀ. ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਦੀ ਅਗਵਾਈ ਵਾਲੀ ਟੀਮ ਨੇ ਕਿਸ਼ਨਗੜ੍ਹ ‘ਚ ਛਾਪਾ ਮਾਰਿਆ। ਦੇਰ ਰਾਤ ਛਾਪਾ ਮਾਰ ਕੇ ਉਥੋਂ ਅਫੀਮ ਦੇ 725 ਪੌਦੇ ਬਰਾਮਦ ਕੀਤੇ
ਡੀਸੀਸੀ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਜਣਿਆਂ ਖ਼ਿਲਾਫ਼ ਧਾਰਾ 18 (ਸੀ) ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ ਜਿਨ੍ਹਾਂ ਦੀ ਪਛਾਣ ਨਰਸਰੀ ਦੇ ਮਾਲਕ ਸਮੀਰ ਕਾਲੀਆ ਵਾਸੀ ਪੰਚਕੂਲਾ ਅਤੇ ਬਾਗਬਾਨ ਸੀਯਾਰਾਮ ਵਾਸੀ ਨਵਾਂ ਗਾਓਂ ਵਜੋਂ ਹੋਈ ਹੈ।
READ ALSO: ਨਵਜੋਤ ਸਿੱਧੂ ਦਾ ਸਿਆਸਤ ਤੋਂ ਮੋਹ ਭੰਗ ! IPL ‘ਚ ਕਰਨਗੇ ਹੁਣ ਕਮੈਂਟਰੀ ..
ਡੀ.ਸੀ.ਸੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਗੜ੍ਹ ਚੌਕ ਨੇੜੇ ਸਥਿਤ ਬਲੂਮਿੰਗ ਡੇਲ ਨਰਸਰੀ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਡੀ.ਸੀ.ਸੀ ਦੀ ਟੀਮ ਨੇ ਸਭ ਤੋਂ ਪਹਿਲਾਂ ਸਿਵਲ ਡਰੈੱਸ ਵਿੱਚ ਉਥੇ ਜਾ ਕੇ ਦੇਖਿਆ ਕਿ ਅਫੀਮ ਦੇ ਬੂਟੇ ਲਗਾਏ ਹੋਏ ਸਨ ਅਤੇ ਉਨ੍ਹਾਂ ਉਪਰ ਲਾਲ ਰੰਗ ਦੇ ਨਿਸ਼ਾਨ ਲਗਾਏ ਹੋਏ ਸਨ, ਜਿਨ੍ਹਾਂ ਵਿੱਚ ਮੁਕੁਲ ਅਤੇ ਫੁੱਲ ਸਨ। ਪੂਰੀ ਜਾਂਚ ਤੋਂ ਬਾਅਦ ਦੇਰ ਰਾਤ ਡੀ.ਸੀ.ਸੀ ਨੇ ਪੂਰੀ ਤਿਆਰੀ ਨਾਲ ਛਾਪਾ ਮਾਰ ਕੇ 725 ਭੁੱਕੀ ਦੇ ਬੂਟੇ ਬਰਾਮਦ ਕੀਤੇ।
725 Opium Plants Found